ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇਐਨਯੂ ਦੇ ਵਿਦਿਆਰਥੀ ਨੇ ਹਾਸਟਲ ’ਚ ਲਿਆ ਫਾਹਾ

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਚ ਇਕ ਵਿਦਿਆਰਥੀ ਨੇ ਆਪਣੇ ਹਾਸਟਲ ਦੇ ਕਮਰੇ ਚ ਫਾਹਾ ਲੈ ਕੇ ਖੁੱਦਕੁਸ਼ੀ ਕਰ ਲਈ ਹੈ। ਦਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਨੇ ਜੇਐਨਯੂ ਦੇ ਮਾਹੀ ਮਾਂਡਵੀ ਬੁਆਇਜ਼ ਹਾਸਟਲ ਚ ਖੁੱਦਕੁਸ਼ੀ ਕੀਤੀ। ਮ੍ਰਿਤਕਾਂ ਦੀ ਪਛਾਣ ਰਿਸ਼ੀ ਧਾਮਸ ਵਜੋਂ ਹੋਈ।

 

ਰਿਸ਼ੀ ਧਾਮਸ ਜੇਐਨਯੂ ਦੇ ਸਕੂਨ ਆਫ਼ ਲੈਂਗੂਏਜ ਚ ਐਮਏ ਪਾਰਟ 2 ਦਾ ਵਿਦਿਆਰਥੀ ਸੀ। ਉਸਦੀ ਮੌਤ ਤੋਂ ਪਹਿਲਾਂ ਉਸ ਨੇ ਇਕ ਅਧਿਆਪਕ ਨੂੰ ਈਮੇਲ ਵੀ ਕੀਤੀ ਸੀ। ਉਸੇ ਅਫ਼ਸਰ ਨੇ ਪੁਲਿਸ ਨੂੰ ਅੱਜ ਦੁਪਹਿਰ 12 ਵਜੇ ਇਸ ਦੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਇਕ ਵਿਦਿਆਰਥੀ ਦੀ ਈਮੇਲ ਆਈ ਹੈ ਜਿਸ ਵਿਚ ਉਸਦਾ ਸੁਸਾਈਡ ਨੋਟ ਹੈ।

 

ਇਸ ਜਾਣਕਾਰੀ ਮਗਰੋਂ ਮੌਕੇ ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਮੁਤਾਬਕ ਪੁਲਿਸ ਨੇ ਕਿਹਾ ਹੈ ਕਿ ਇਹ ਸੁਸਾਈਡ ਦਾ ਹੀ ਮਾਮਲਾ ਹੈ ਕੋਈ ਹੋਰ ਗੱਲ ਸਾਹਮਣੇ ਨਹੀਂ ਆਈ ਹੈ, ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jnu student commits suicide in hostal