ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਨ੍ਹਈਆ ਕੁਮਾਰ ਦੇ ਕਾਫਲੇ `ਤੇ ਹਮਲਾ, ਗੱਡੀਆਂ ਦੇ ਸ਼ੀਸ਼ੇ ਤੋੜੇ

ਕਨ੍ਹਈਆ ਕੁਮਾਰ ਦੇ ਕਾਫਲੇ `ਤੇ ਹਮਲਾ, ਗੱਡੀਆਂ ਦੇ ਸ਼ੀਸ਼ੇ ਤੋੜੇ

 ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਦੇ ਕਾਫਲੇ ਉਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਕਨ੍ਹਈਆ ਕੁਮਾਰ ਮੰਸੂਰਚਕ ਪ੍ਰਖੰਡ ਤੋਂ ਸਭਾ ਕਰਕੇ ਵਾਪਸ ਆ ਰਹੇ ਸਨ।

 

ਇਸ ਦੌਰਾਨ ਭਗਵਾਨਪੁਰ ਪ੍ਰਖੰਡ ਦੇ ਦਹੀਆ ਪਿੰਡ ਕੋਲ ਕਨ੍ਹਈਆ ਦੇ ਕਾਫਲੇ `ਚ ਸ਼ਾਮਲ ਲੋਕਾਂ ਤੇ ਸਥਾਨਕ ਪੂਜਾ ਕਮੇਟੀ ਦੇ ਮੈਂਬਰਾਂ ਦੇ ਵਿਚ ਜਾਮ ਨੂੰ ਲੈ ਕੇ ਬਹਿਸ਼ਬਾਜੀ ਹੋ ਗਈ। ਹੌਲੀ-ਹੌਲੀ ਮਾਮਲੇ ਨੇ ਤੂਲ ਫੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਦੋਵਾਂ ਪੱਖਾਂ `ਚ ਝੜਪ ਹੋ ਗਈ। ਇਸ `ਚ ਸਥਾਨਕ ਪੂਜਾ ਕਮੇਟੀ ਨਾਲ ਜੁੜੇ ਲੋਕਾਂ ਨੇ ਕਨ੍ਹਈਆ ਦੇ ਕਾਫਲੇ `ਚ ਸ਼ਾਮਲ ਵਾਹਨਾਂ `ਤੇ ਹਮਲਾ ਕਰ ਦਿੱਤਾ। ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਤੇ ਗੱਡੀ ਦਾ ਕਾਫੀ ਨੁ਼ਸਕਾਨ ਕਰ ਦਿੱਤਾ।


ਇਸ ਹਮਲੇ `ਚ ਕਨ੍ਹਈਆ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ। ਉਥੇ ਦੂਜੇ ਪੱਖ ਦੇ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਮਾਮਲੇ ਨੂੰ ਲੈ ਕੇ ਵਿਰੋਧੀ ਪੱਖ ਭਗਵਾਨਪੁਰ ਥਾਣੇ `ਚ ਕਨ੍ਹਈਆ ਦੇ ਖਿਲਾਫ ਐਫਆਈਆਰ ਦਰਜ ਕਰਾਉਣ `ਚ ਲੱਗਿਆ ਹੈ। ਉਥੇ ਕਨ੍ਹਈਆ ਕੁਮਾਰ ਆਪਣੇ ਸਮਰਥਕਾਂ ਨਾਲ ਘਟਨਾ ਸਥਾਨ ਤੋਂ ਕਰੀਬ 12 ਕਿਲੋਮੀਟਰ ਦੂਰ ਸਥਿਤ ਬਰੌਨੀ ਥਾਣੇ `ਚ ਉਸਦੇ ਨਾਲ ਹੋਈ ਘਟਨਾ ਨੂੰ ਲੈ ਕੇ ਥਾਣਾ ਮੁੱਖੀ ਤੋਂ ਐਫਆਈਆਰ ਦਰਜ ਕਰਵਾਉਣ ਦੇ ਯਤਨ `ਚ ਲੱਗੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jnu student union former president kanhaiya kumar is attacked cars mirror was broken in bihar