ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ (ਜੇਐਨਯੂਐਸਯੂ) ਚੋਣ ਦੇ ਚਾਰ ਅਹਿਮ ਅਹੁਦਿਆਂ ਲਈ ਮਤਦਾਨ ਸੰਪਨ ਹੋ ਗਿਆ। ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਅਹੁਦਿਆਂ ਲਈ ਹੋਈ ਚੋਣ `ਚ 68 ਫੀਸਦੀ ਵਿਦਿਆਰਥੀਆਂ ਨੇ ਵੋਟ ਪਾਈ। ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਲਈ ਵਿਦਿਆਰਥੀ ਸਵੇਰੇ ਤੋਂ ਹੀ ਲਾਇਨਾਂ `ਚ ਖੜ੍ਹੇ ਦਿਖਾਈ ਦਿੱਤੇ।
ਵਿਦਿਆਰਥੀ ਸੰਘ ਚੋਣ ਲਈ ਮਤਦਾਨ ਹੋਇਆ। ਸਵੇਰੇ 9.30 ਵਜੇ ਤੋਂ ਸ਼ੁਰੂ ਹੋਈ ਵੋਟ ਸ਼ਾਮ 5.30 ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਕਰੀਬ 68 ਫੀਸਦੀ ਵਿਦਿਆਰਥੀਆਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਚੋਣ ਨਤੀਜੇ 16 ਦਸੰਬਰ ਨੂੰ ਐਲਾਨੇ ਜਾਣਗੇ।
ਚੋਣ ਅਧਿਕਾਰੀਆਂ ਨੇ ਜੇਐਨਯੂ ਵਿਦਿਆਰਥੀ ਸੰਘ ਚੋਣ ਲਈ ਤਮਾਮ ਇੰਤਜਾਮ ਕੀਤੇ ਸਨ। ਯੂਨੀਵਰਸਿਟੀ `ਚ ਹੋਏ ਕਈ ਵਿਵਾਦਾਂ ਦੇ ਬਾਅਦ ਇਨ੍ਹਾਂ ਚੋਣਾਂ `ਤੇ ਸਖਤ ਨਿਗਰਾਨੀ ਵਰਤੀ ਗਈ। ਇਨ੍ਹਾਂ ਵਿਵਾਦਾਂ ਨੇ ਦੇਸ਼ ਭਰ ਦੇ ਹੋਰਨਾਂ ਯੂਨੀਵਰਸਿਟੀਆਂ ਨੂੰ ਵੀ ਪ੍ਰਭਾਵਿਤ ਕੀਤਾ।
ਇਸ ਵਾਰ ਜੇਐਨਯੂ ਵਿਦਿਆਰਥੀ ਸੰਘ ਚੋਣ `ਚ ਅੱਠ ਉਮੀਦਵਾਰਾਂ ਦੇ ਭਾਗ ਦਾ ਫੈਸਲਾ ਹੋਵੇਗਾ।
ਖੱਬੀ ਪੱਖੀ ਸਮਰਥਕ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ (ਆਇਸਾ), ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸਐਫਆਈ), ਡੈਮੋਕ੍ਰੇਟਿਕ ਸਟੂਡੈਂਟਸ ਫੈਡਰੇਸ਼ਨ (ਡੀਐਸਐਫ) ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐਸਐਫ) ਨੇ ਮਿਲਕੇ ਸਾਂਝਾ ਗਠਬੰਧਨ ਬਣਾਇਆ ਹੈ। ਗਠਬੰਧਨ ਨੇ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼ ਦੇ ਐਨ ਐਸ ਬਾਲਾਜੀ ਨੂੰ ਪ੍ਰਧਾਨ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਮੀਤ ਪ੍ਰਧਾਨ ਲਈ ਸਾਰਿਕਾ ਚੌਧਰੀ, ਜਨਰਲ ਸਕੱਤਰ ਲਈ ਏਜਾਜ ਅਹਿਮਦ ਰਾਥਰ, ਸੰਯੁਕਤ ਸਕੱਤਰ ਲਈ ਅਮੁਥਾ ਜੈਦੀਪ ਨੂੰ ਉਮੀਦਵਾਰ ਬਣਾਇਆ ਗਿਆ ਹੈ।