ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ਵਿਦਿਆਰਥੀ ਨਵੇਂ ਵਿਦਿਅਕ ਸੈਸ਼ਨ ਦੀ ਫ਼ੀਸ ਭਰਨ ਲਈ ਸਹਿਮਤ, ਹੋਸਟਲ ਫ਼ੀਸ ਦਾ ਬਾਈਕਾਟ ਜਾਰੀ ਰਹੇਗਾ

JNU ਵਿਦਿਆਰਥੀ ਨਵੇਂ ਵਿਦਿਅਕ ਸੈਸ਼ਨ ਦੀ ਫ਼ੀਸ ਭਰਨ ਲਈ ਸਹਿਮਤ, ਹੋਸਟਲ ਫ਼ੀਸ ਦਾ ਬਾਈਕਾਟ ਜਾਰੀ ਰਹੇਗਾ

ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੇ ਵਿਦਿਆਰਥੀ ਹੁਣ ਨਵੇਂ ਵਿਦਿਅਕ ਸੈਸ਼ਨ ਦੀ ਫ਼ੀਸ ਭਰਨ ਲਈ ਸਹਿਮਤ ਹੋ ਗਏ ਹਨ ਪਰ ਹਾਲੇ ਉਹ ਹੋਸਟਲ ਫ਼ੀਸ ਦਾ ਬਾਈਕਾਟ ਜਾਰੀ ਰੱਖਣਗੇ। JNU ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਫ਼ੀਸ ਵਾਧਾ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਜਾਂਦਾ, ਤਦ ਤੱਕ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ।

 

 

ਵਿਦਿਆਰਥੀਆਂ ਨੇ ਇਹ ਫ਼ੈਸਲਾ ਹੁਣ ਮਨੁੱਖ ਸਰੋਤ ਵਿਕਾਸ ਮੰਤਰਾਲੇ ਦੀ ਅਪੀਲ ’ਤੇ ਲਿਆ ਹੈ। ਸਨਿੱਚਰਵਾਰ ਸ਼ਾਮੀਂ JNU ਵਿਦਿਆਰਥੀਆਂ ਦੀ ਇੱਕ ਮੀਟਿੰਗ ਤੋਂ ਬਾਅਦ ਸਰਦ–ਰੁੱਤ ਸੈਸ਼ਨ ਲਈ ਸੀਮੈਸਟਰ ਫ਼ੀਸ ਜਮ੍ਹਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ। ਇਸ ਫ਼ੈਸਲੇ ਦੀ ਜਾਣਕਾਰੀ ਹੁਣ ਸਾਰੇ ਵਿਦਿਆਰਥੀਆਂ ਨੂੰ ਮੋਬਾਇਲ ਸੰਦੇਸ਼ ਰਾਹੀਂ ਪਹੁੰਚਾਈ ਜਾ ਰਹੀ ਹੈ।

 

 

ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਅਗਲੇ ਵਿਦਿਅਕ ਵਰ੍ਹੇ ਲਈ ਉਹ ਫ਼ੀਸ ਵਜੋਂ 120 ਰੁਪਏ ਜਮ੍ਹਾ ਕਰਵਾ ਦੇਣ। ਪਰ ਉਹ ਹੋਸਟਲ ਦੀ ਵਧੀ ਹੋਈ ਫ਼ੀਸ ਹਾਲੇ ਨਹੀਂ ਭਰਨਗੇ।

 

 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਿਦਿਆਰਥੀ ਯੂਨੀਅਨ ਦੇ ਆਗੂਆਂ ਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਕੱਤਰ ਅਮਿਤ ਖਰੇ ਵਿਚਾਲੇ ਇੱਕ ਮੀਟਿੰਗ ਹੋਈ ਸੀ; ਜਿਸ ਵਿੱਚ ਸ੍ਰੀ ਖਰੇ ਨੇ ਵਿਦਿਆਰਥੀਆਂ ਨੂੰ ਸੀਮੈਸਟਰ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਸਕੱਤਰ ਨੇ ਵਿਦਿਆਰਥੀਆਂ ਨੂੰ ਪਹਿਲਾ ਕਦਮ ਅੱਗੇ ਵਧਾਉਣ ਦੀ ਅਪੀਲ ਕੀਤੀ ਸੀ।

 

 

JNU ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਮਿਤ ਖਰੇ ਦੀ ਅਪੀਲ ਨੂੰ ਮੰਨ ਕੇ ਹੀ ਉਨ੍ਹਾਂ ਸੀਮੈਸਟਰ ਦੀ ਫ਼ੀਸ ਭਰਨ ਦਾ ਫ਼ੈਸਲਾ ਕੀਤਾ ਹੈ। ਵਿਦਿਆਰਥੀ ਹੁਣ ਇਹ ਵੀ ਆਖ ਰਹੇ ਹਨ ਕਿ ਉਨ੍ਹਾਂ ਨੇ ਤਾਂ ਪਹਿਲਾ ਕਦਮ ਵਧਾ ਦਿੱਤਾ ਹੈ; ਹੁਣ ਵਾਰੀ JNU ਪ੍ਰਸ਼ਾਸਨ ਦੀ ਹੈ। ਅਸੀਂ ਜਿਵੇਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਉੱਤੇ ਭਰੋਸਾ ਕੀਤਾ ਹੈ; ਤਿਵੇਂ ਹੀ ਪ੍ਰਸ਼ਾਸਨ ਨੂੰ ਵੀ ਆਪਣੇ ਵੱਲੋਂ ਇੱਕ ਕਦਮ ਅੱਗੇ ਵਧਾ ਕੇ ਸਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JNU Students agreed to submit fees for new Academic Year Boycott of Hostel Fee to be continued