ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਸਾ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਵਿਰੁੱਧ JNU ਵਿਦਿਆਰਥੀਆਂ ਦਾ ਰੋਸ ਮਾਰਚ ਅੱਜ

ਹਿੰਸਾ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਵਿਰੁੱਧ JNU ਵਿਦਿਆਰਥੀਆਂ ਦਾ ਰੋਸ ਮਾਰਚ ਅੱਜ

ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ’ਚ ਪੰਜ ਫ਼ਰਵਰੀ ਨੂੰ ਹੋਈ ਹਿੰਸਾ ਵਿਰੁੱਧ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਹਨ। ਇਹ ਹਿੰਸਾ ਬੀਤਿਆਂ ਅੱਜ ਚਾਰ ਦਿਨ ਬੀਤ ਗਏ ਹਨ ਪਰ ਹਾਲੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ। ਇਸੇ ਲਈ ਅੱਜ JNU ਦੇ ਵਿਦਿਆਰਥੀ ਦਿੱਲੀ ’ਚ ਮੰਡੀ ਹਾਊਸ ਕੋਲ ਮਾਰਚ ਕੱਢਣਗੇ।

 

 

ਇਸ ਤੋਂ ਇਲਾਵਾ ਦੇਸ਼ ਦੇ ਹੋਰ ਵੀ ਕਈ ਹਿੱਸਿਆਂ ’ਚ ਰੋਸ ਮੁਜ਼ਾਹਰੇ ਜਾਰੀ ਰਹਿਣਗੇ। JNU ਹਿੰਸਾ ਵਿਰੁੱਧ ਸਮੁੱਚੇ ਦੇਸ਼ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ। JNU ਦੇ ਵਿਦਿਆਰਥੀ ਅੱਜ ਇੱਕ ਵਾਰ ਫਿਰ ਸੜਕਾਂ ’ਤੇ ਉੱਤਰਨਗੇ। JNU ਟੀਚਰਜ਼ ਐਸੋਸੀਏਸ਼ਨ ਤੇ ਵਿਦਿਆਰਥੀ ਅੱਜ ਮੰਡੀ ਹਾਊਸ ਤੋਂ ਜੰਤਰ ਮੰਤਰ ਤੱਕ ਮਾਰਚ ਕੱਢਣਗੇ।

 

 

ਵਿਦਿਆਰਥੀਆਂ ਦੀ ਮੰਗ ਹੈ ਕਿ ਵਾਈਸ ਚਾਂਸਲਰ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਵੇ। ਉੱਧਰ JNU ’ਚ ਰਜਿਸਟ੍ਰੇਸ਼ਨ ਮੁੜ ਸ਼ੁਰੂ ਹੋ ਗਈ ਹੈ।

 

 

ਚੇਤੇ ਰਹੇ ਕਿ JNU ’ਚ ਨਕਾਬਪੋਸ਼ ਹਮਲਾਵਰਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਫੱਟੜ ਕਰ ਦਿੱਤਾ ਸੀ ਤੇ ਸੰਪਤੀ ਨੂੰ ਵੀ ਡਾਢਾ ਨੁਕਸਾਨ ਪਹੁੰਚਾਇਆ ਸੀ।

 

 

ਦਿੱਲੀ ਪੁਲਿਸ ਹੁਣ ਦਾਅਵਾ ਕਰ ਰਹੀ ਹੈ ਕਿ ਉਹ ਇਸ ਕੇਸ ਦੀ ਜਾਂਚ ਲਗਭਗ ਮੁਕੰਮਲ ਕਰ ਚੁੱਕੀ ਹੈ ਤੇ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਉੱਧਰ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਕਿਹਾ ਹੈ ਕਿ ਉਹ ਛੇਤੀ ਤੋਂ ਛੇਤੀ ਕੈਂਪਸ ਵਿੱਚ ਸ਼ਾਂਤੀ ਬਹਾਲੀ ਦਾ ਜਤਨ ਕਰਨ।

 

 

ਪੰਜਾਬ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਤੇ ਕਾਲਜਾਂ ’ਚ ਵੀ JNU ਵਿਦਿਆਰਥੀਆਂ ਦੇ ਹੱਕ ’ਚ ਰੋਸ ਮੁਜ਼ਾਹਰਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਆਮ ਜਨਤਾ ’ਚ ਵੀ ਇਸ ਘਟਨਾ ਪ੍ਰਤੀ ਡਾਢਾ ਰੋਸ ਪਾਇਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JNU Students Protest March today against no arrest of accused of violence