ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ’ਚ ਹੋਸਟਲ ਫੀਸਾਂ ਵਧਾਉਣ ਦਾ ਵਿਰੋਧ ਕਰ ਰਹੇ ਵਿਦਿਆਰਥੀ

ਜਵਾਹਰ ਲਾਲ ਨਹਿਰੂ ਵਿਦਿਆਰਥੀ ਯੂਨੀਅਨ (ਜੇਐਨਯੂਐਸਯੂ) ਨੇ ਸੋਮਵਾਰ ਨੂੰ ਕੈਂਪਸ ਦੇ ਬਾਹਰ ਕਥਿਤ ਫੀਸ ਵਾਧੇ ਅਤੇ ਹੋਸਟਲ ਡਰਾਫਟ ਮੈਨੂਅਲ ਨੂੰ ਲੈ ਕੇ ਸੈਂਕੜੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ।

 

 

ਇਸ ਦੌਰਾਨ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਪ੍ਰਵੇਸ਼ ਦੁਆਰ ‘ਤੇ ਸੀਆਰਪੀਐਫ ਦੇ ਜਵਾਨ ਤਾਇਨਾਤ ਕਰਨ ਦੇ ਨਾਲ ਬੈਰੀਕੇਡ ਤਾਇਨਾਤ ਕੀਤੇ ਸਨ।

 

ਰੋਕੇ ਹੋਏ ਪ੍ਰਵੇਸ਼ ਦੁਆਰ ਦੀ ਤਸਵੀਰ ਸਾਂਝੀ ਕਰਦੇ ਹੋਏ ਜੇਐਨਯੂਐਸਯੂ ਦੇ ਸਾਬਕਾ ਪ੍ਰਧਾਨ ਐਨ ਸਾਈ ਬਾਲਾਜੀ ਨੇ ਲਿਖਿਆ, “ਏਬਿਏਂਸ ਮਾਲ ਦੇ ਗੇਟ ਉੱਤੇ ਸੀਆਰਪੀਐਫ ਦੀ ਤਾਇਨਾਤੀ ਨਾਲ ਬੈਰੀਕੇਡਸ ਲਗਾਏ ਗਏ ਹਨ।”

 

 

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਨਵੋਕੇਸ਼ਨ ਦਾ ਬਾਈਕਾਟ ਕੀਤਾ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੋਸਟਲ ਦੇ ਡਰਾਫਟ ਮੈਨੂਅਲ ਅਤੇ ਫੀਸਾਂ ਵਿੱਚ ਵਾਧਾ ਪਹਿਲਾਂ ਵਾਂਗ ਕੀਤਾ ਜਾਵੇ। ਇਸ ਦੇ ਨਾਲ ਹੀ ਜੇਐਨਯੂ ਪ੍ਰਸ਼ਾਸਨ ਨੇ ਹਾਲੇ ਤੱਕ ਕੈਂਪਸ ਵਿੱਚ ਸੀਆਰਪੀਐਫ ਦੀ ਤਾਇਨਾਤੀ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।

 

ਜੇ ਐਨ ਯੂ ਪ੍ਰਸ਼ਾਸਨ ਨੇ ਆਪਣੀਆਂ ਤਾਜ਼ਾ ਹਦਾਇਤਾਂ ਅਨੁਸਾਰ ਹੋਸਟਲ, ਮੈਸ ਅਤੇ ਸੁਰੱਖਿਆ ਫੀਸਾਂ ਚ 400 ਫੀਸਦ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਨਵੇਂ ਹੁਕਮਾਂ ਚ ਹੋਸਟਲਾਂ ਚ ਆਉਣ-ਜਾਣ ਦਾ ਸਮਾਂ ਤੈਅ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JNU students stage massive protest against fee hike clash with cops