ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ‘ਚ ਕਥਿਤ ਦੇਸ਼–ਧਰੋਹ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਦਿੱਲੀ ਪੁਲਿਸ ਨੇ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 124ਏ, 323, 465, 471, 143, 149, 147, 120ਬੀ ਤਹਿਤ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।
ਦਿੱਲੀ ਪੁਲਿਸ ਦੀ ਚਾਰਜਸ਼ੀਟ ‘ਤੇ ਅਦਾਲਤ ਮੰਗਲਵਾਰ ਨੂੰ ਵਿਚਾਰ ਕਰੇਗੀ। ਇਸ ਚਾਰਜਸ਼ੀਟ ‘ਚ ਡੀ. ਰਾਜਾ ਦੀ ਧੀ ਅਪਰਾਜਿਤਾ, ਜੇਐੱਨਯੂ ਦੇ ਸਾਬਕਾ ਪ੍ਰਧਾਨ ਕਨਹੱਈਆ ਕੁਮਾਰ, ਉਮਰ ਖ਼ਾਲਿਦ, ਅਨਿਰਬਾਨ ਤੇ ਸ਼ਾਹਿਲਾ ਰਸ਼ੀਦ ਸਮੇਤ ਕੁਝ ਕਸ਼ਮੀਰੀ ਨੌਜਵਾਨਾਂ ਦੇ ਨਾਂਅ ਸ਼ਾਮਲ ਹਨ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਉਮਰ ਖ਼ਾਲਿਦ ਅਤੇ ਦੋ ਹੋਰ ਵਿਦਿਆਰਥੀਆਂ ਨੂੰ ਸਾਲ 2016 ਦੌਰਾਨ ਪੈਨਲ ਨੇ ਦੋਸ਼ੀ ਪਾਇਆ ਸੀ ਅਤੇ ਉਨ੍ਹਾਂ ਨੂੰ ਕੱਢਣ ਦਾ ਫ਼ੈਸਲਾ ਸੁਣਾਇਆ ਸੀ। ਇਸੇ ਪੈਨਲ ਨੇ ਉਸ ਵੇਲੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨਹੱਈਆ ਕੁਮਾਰ ‘ਤੇ 10,000 ਰੁਪਏ ਦਾ ਜੁਰਮਾਨਾ ਵੀ ਲਾਇਆ ਸੀ। ਇਸ ਮਾਮਲੇ ਦੀ ਸੁਣਵਾਈ ਜੇਐੱਨਯੂ ਦੀ ਇੱਕ ਉੱਚ–ਪੱਧਰੀ ਕਮੇਟੀ ਕਰ ਰਹੀ ਸੀ, ਜਿਸ ਨੇ ਪੈਨਲ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਇਸ ਮਾਮਲੇ ‘ਚ ਜੋ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ, ਉਸ ਵਿੱਚ ਵਿਡੀਓ ਅਤੇ ਫ਼ੋਨ ਦੀ ਲੋਕੇਸ਼ਨ ਨੂੰ ਸਬੂਤ ਦੇ ਤੌਰ ‘ਤੇ ਰੱਖਿਆ ਗਿਆ ਹੈ। ਦਰਅਸਲ, ਇਸ ਮਾਮਲੇ ਨੂੰ ਲੈ ਕੇ ਜੋ ਵਿਡੀਓ ਪੁਲਿਸ ਨੇ ਜ਼ਬਤ ਕੀਤੇ ਸਨ ਅਤੇ ਜੋ ਹੋਰ ਵਿਡੀਓ ਵੱਖੋ–ਵੱਖਰੇ ਸਰੋਤਾਂ ਤੋਂ ਹਾਸਲ ਕੀਤੇ ਸਨ, ਉਨ੍ਹਾਂ ਦੀ ਫ਼ਾਰੈਂਸਿਕ ਜਾਂਚ ਕਰਵਾਈ ਗਈ ਹੈ।
ਪੁਲਿਸ ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਮੁਲਜ਼ਮਾਂ ਦੇ ਫ਼ੇਸਬੁੱਕ ਪ੍ਰੋਫ਼ਾਈਲ ਖੰਗਾਲ਼ੇ ਗਏ, ਜਿਸ ਵਿੱਚ ਕਈ ਸਬੂਤ ਉਨ੍ਹਾਂ ਦੇ ਹੱਥ ਲੱਗੇ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਨੇ ਉਸ ਦਿਨ ਹੋਈ ਨਾਅਰੇਬਾਜ਼ੀ ਦੀ ਵਿਡੀਓ ਆਪਣੇ ਫ਼ੇਸਬੁੱਕ ‘ਤੇ ਪਾਈ ਹੋਈ ਸੀ। ਇਨ੍ਹਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਲੈ ਕੇ ਆਉਣ ਲਈ ਕਿਹਾ ਗਿਆ ਸੀ। ਇੱਥੇ ਵਰਨਣਯੋਗ ਹੈ ਕਿ 9 ਫ਼ਰਵਰੀ, 2016 ਦੌਰਾਨ ਜੇਐੱਨਯੂ ਕੈਂਪਸ ਵਿੱਚ ਅਫ਼ਜ਼ਲ ਗੁਰੂ ਦੀ ਫਾਂਸੀ ਦੇ ਵਿਰੋਧ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਵਿੱਚ ਦੇਸ਼–ਵਿਰੋਧੀ ਨਾਅਰੇ ਲੱਗੇ ਸਨ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
/