ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਦਿਨਾਂ ਤੋਂ ਸੁਲਘ ਰਿਹਾ ਸੀ ਜੇਐਨਯੂ ਕੈਂਪਸ, ਜਾਣੋ ਕਿਵੇਂ ਭੜਕੀ ਅੱਗ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ  (ਜੇ.ਐਨ.ਯੂ.) 'ਚ ਪਿਛਲੇ ਤਿੰਨ ਦਿਨਾਂ ਤੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਅਤੇ ਖੱਬੇਪੱਖੀ ਜਵਾਹਰ ਲਾਲ ਨਹਿਰੂ ਸਟੂਡੈਂਸ ਯੂਨੀਅਨ (ਜੇਐਨਯੂਐਸਯੂ) ਆਹਮੋ-ਸਾਹਮਣੇ ਸਨ। ਅਗਲੇ ਸੈਮੇਸਟਰ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਦੋਵੇਂ ਵਿਦਿਆਰਥੀ ਸੰਗਠਨਾਂ ਵਿਚਕਾਰ ਤਕਰਾਰਬਾਜ਼ੀ ਵੱਧ ਗਈ। ਇਸੇ ਕਾਰਨ ਸਨਿੱਚਰਵਾਰ ਨੂੰ ਵੀ ਦੋਵਾਂ ਸੰਗਠਨਾਂ ਵਿਚਕਾਰ ਝੜਪ ਹੋਈ ਸੀ। ਇਸ 'ਚ ਜੇ.ਐਨ.ਯੂ. ਜਨਰਲ ਸਕੱਤਰ ਸਤੀਸ਼ ਚੰਦਰ ਯਾਦਵ ਸਮੇਤ ਕਈ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਸਨ।
 

 

ਜੇ.ਐਨ.ਯੂ. ਪ੍ਰਸ਼ਾਸਨ ਨੇ ਅਗਲੇ ਸੈਮੇਸਟਰ ਲਈ 1 ਤੋਂ 5 ਜਨਵਰੀ ਤਕ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਪਰ ਏਬੀਵੀਪੀ ਅਤੇ ਜੇਐਨਯੂਐਸਯੂ ਵਿਚਕਾਰ ਸ਼ੁੱਕਰਵਾਰ ਨੂੰ ਉਸ ਸਮੇਂ ਵਿਵਾਦ ਗੰਭੀਰ ਹੋ ਗਿਆ ਸੀ, ਜਦੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਵਿਰੋਧ ਕਰਦੇ ਹੋਏ ਜੇਐਨਯੂਐਸਯੂ ਦੇ ਕੁੱਝ ਵਿਦਿਆਰਥੀਆਂ ਨੇ ਸਰਵਰ ਰੂਮ 'ਚ ਕਬਜ਼ਾ ਕਰ ਲਿਆ ਸੀ। ਸ਼ੁੱਕਰਵਾਰ (3 ਜਨਵਰੀ) ਦੁਪਹਿਰ 1 ਵਜੇ ਸਰਵਰ ਰੂਮ 'ਚ ਕਬਜ਼ਾ ਕਰਨ ਤੋਂ ਬਾਅਦ ਵਿਦਿਆਰਥੀਆਂ ਨੇ ਪੂਰੇ ਯੂਨੀਵਰਸਿਟੀ ਕੈਂਪਸ ਦੀ ਇੰਟਰਨੈਟ ਸਪਲਾਈ ਬੰਦ ਕਰ ਦਿੱਤੀ ਸੀ। ਇਸ ਕਾਰਨ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਰੁੱਕ ਗਈ ਸੀ।
 

 

ਏਬੀਵੀਪੀ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਇਸ ਕਦਮ ਦਾ ਵਿਰੋਧ ਕੀਤਾ ਸੀ। ਹਾਲਾਂਕਿ ਸ਼ੁੱਕਰਵਾਰ ਦੇਰ ਰਾਤ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੁਰੱਖਿਆ ਮੁਲਾਜ਼ਮਾਂ ਦੀ ਮਦਦ ਨਾਲ ਸਰਵਰ ਰੂਮ 'ਚੋਂ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ ਸੀ। ਸਨਿੱਚਰਵਾਰ ਸਵੇਰੇ 11 ਵਜੇ ਇੰਟਰਨੈਟ ਸਪਲਾਈ ਮੁੜ ਚਾਲੂ ਹੋ ਗਈ। ਪਰ ਇਸ ਮੁੱਦੇ 'ਤੇ ਇੱਕ ਵਾਰ ਫਿਰ ਏਬੀਵੀਪੀ ਸਮਰਥਕ ਅਤੇ ਜੇਐਨਯੂਐਸਯੂ ਦੇ ਵਿਦਿਆਰਥੀ ਆਹਮੋ-ਸਾਹਮਣੇ ਆ ਗਏ। ਇਸ ਕਾਰਨ ਦੋਹਾਂ ਧਿਰਾਂ ਵਿਚਕਾਰ ਹੋਈ ਝੜਪ 'ਚ ਕਈ ਵਿਦਿਆਰਥੀ ਜ਼ਖਮੀ ਹੋ ਗਏ ਸਨ।
 

 

ਅਕਤੂਬਰ 2019 ਤੋਂ ਜਾਰੀ ਹੈ ਅੰਦੋਲਨ : 
ਜੇਐਨਯੂ 'ਚ ਹੋਸਟਲ ਫੀਸ ਵਧਾਏ ਜਾਣ ਕਾਰਨ ਬੀਤੀ 29 ਅਕਤੂਬਰ 2019 ਤੋਂ ਹੀ ਵਿਦਿਆਰਥੀ ਅੰਦੋਲਨ ਜਾਰੀ ਹੈ। ਵਿਦਿਆਰਤੀ ਸੰਗਠਨ ਦੀ ਅਗਵਾਈ 'ਚ ਸ਼ੁਰੂ ਹੋਏ ਇਸ ਅੰਦੋਲਨ 'ਚ ਸਾਰੇ ਖੱਬੇਪੱਥੀ ਵਿਦਿਆਰਥੀ ਸੰਗਠਨ ਸ਼ਾਮਿਲ ਹਨ। ਇਸ ਦੇ ਤਹਿਤ ਵਿਦਿਆਰਥੀਆਂ ਨੇ ਸਾਲਾਨਾ ਸਮਾਗਮ ਦੌਰਾਨ ਚਾਂਸਲਰ ਦਾ ਘਿਰਾਓ ਵੀ ਕੀਤਾ ਸੀ। ਕਈ ਵਾਰ ਜੇਐਨਯੂ ਕੈਂਪਸ ਤੋਂ ਸੰਸਦ ਭਵਨ ਤਕ ਮਾਰਚ ਵੀ ਕੀਤਾ ਗਿਆ। ਪਰ ਹਾਲੇ ਤਕ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਕਾਰ ਜਾਰੀ ਵਿਵਾਦ ਖਤਮ ਨਹੀਂ ਹੋਇਆ ਹੈ।
 

 

ਪ੍ਰੀਖਿਆ ਦਾ ਕਰ ਚੁੱਕੇ ਹਨ ਬਾਈਕਾਟ :
ਜੇਐਨਯੂ 'ਚ ਜਾਰੀ ਅੰਦੋਲਨ ਵਿਚਕਾਰ ਵਿਦਿਆਰਥੀ ਪ੍ਰੀਖਿਆ ਦਾ ਬਾਈਕਾਟ ਕਰ ਚੁੱਕੇ ਹਨ। 12 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਸੈਮੇਸਟਰ ਪ੍ਰੀਖਿਆਵਾਂ ਦਾ ਕਈ ਸਕੂਲਾਂ ਤੇ ਕੇਂਦਰ 'ਚ ਵਿਦਿਆਰਥੀਆਂ ਦੇ ਬਾਈਕਾਟ ਕਾਰਨ ਆਯੋਜਨ ਨਹੀਂ ਕੀਤਾ ਗਿਆ। ਹਾਲਾਂਕਿ ਏਬੀਵੀਪੀ ਸਮਰਥਿਤ ਵਿਦਿਆਰਥੀ ਪ੍ਰੀਖਿਆ 'ਚ ਬੈਠੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JNU Violance Tussle between abvp and left union students for registration