ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ਹਿੰਸਾ : ਕਾਲਜ ਛੱਡ ਕੇ ਘਰ ਪਰਤਣ ਲੱਗੇ ਵਿਦਿਆਰਥੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) 'ਚ ਐਤਵਾਰ ਸ਼ਾਮ ਹੋਈ ਹਿੰਸਾ ਤੋਂ ਬਾਅਦ ਵਿਦਿਆਰਥੀਆਂ 'ਚ ਡਰ ਦਾ ਮਾਹੌਲ ਹੈ। ਐਤਵਾਰ ਰਾਤ ਤੋਂ ਹੀ ਜੇ.ਐਨ.ਯੂ. 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪੇ ਪ੍ਰੇਸ਼ਾਨ ਹਨ ਅਤੇ ਲਗਾਤਾਰ ਫੋਨ ਕਰ ਕੇ ਆਪਣੇ ਬੱਚਿਆਂ ਦੀ ਖੈਰ-ਖਬਰ ਲੈ ਰਹੇ ਹਨ। ਕੁੱਝ ਮਾਪਿਆਂ ਨੇ ਤਾਂ ਬੱਚਿਆਂ ਨੂੰ ਤੁਰੰਤ ਕਾਲਜ ਛੱਡ ਕੇ ਘਰ ਆਉਣ ਲਈ ਕਹਿ ਦਿੱਤਾ ਹੈ।
 

ਸੋਮਵਾਰ ਨੂੰ ਕਈ ਵਿਦਿਆਰਥਣਾਂ ਹੋਸਟਲ 'ਚੋਂ ਆਪਣਾ ਸਮਾਨ ਲੈ ਕੇ ਘਰ ਜਾਂਦੀਆਂ ਵਿਖਾਈ ਦਿੱਤੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਹਿੰਸਾ ਕਰਨ ਵਾਲਿਆਂ ਦੀ ਪਛਾਣ ਕਰ ਕੇ ਪੁਲਿਸ ਕਾਰਵਾਈ ਕਰੇ। ਮਾਹੌਲ ਜਦੋਂ ਤਕ ਠੀਕ ਨਹੀਂ ਹੋਵੇਗਾ, ਉਹ ਉਦੋਂ ਤਕ ਵਾਪਿਸ ਨਹੀਂ ਆਉਣਗੀਆਂ।

 


 

ਜੇ.ਐਨ.ਯੂ. ਕੈਂਪਸ ਦੇ ਬਾਹਰ ਸਮਾਨ ਲੈ ਕੇ ਘਰ ਜਾ ਰਹੀ ਅੰਕਿਤਾ ਨੇ ਦੱਸਿਆ ਕਿ ਉਸ ਦਾ ਪਰਿਵਾਰ ਝਾਰਖੰਡ 'ਚ ਰਹਿੰਦਾ ਹੈ। ਉਹ ਐਮ.ਏ. ਲਿਂਗਵਿਸਟਿਕ ਦੀ ਪੜ੍ਹਾਈ ਕਰ ਰਹੀ ਹੈ। ਐਤਵਾਰ ਨੂੰ ਹੰਗਾਮਾ ਹੋਇਆ ਤਾਂ ਉਹ ਬੁਰੀ ਤਰ੍ਹਾਂ ਡਰ ਗਈ ਅਤੇ ਤੁਰੰਤ ਆਪਣੇ ਮਾਪਿਆਂ ਨੂੰ ਫੋਨ ਕੀਤਾ। ਪਰਿਵਾਰ ਨੇ ਉਸ ਨੂੰ ਦਿੱਲੀ 'ਚ ਹੀ ਰਹਿਣ ਵਾਲੇ ਰਿਸ਼ਤੇਦਾਰ ਦੇ ਘਰ ਜਾਣ ਨੂੰ ਕਿਹਾ।
 

ਗਵਾਲੀਅਰ ਦੀ ਈਸ਼ਿਤਾ ਅਤੇ ਲਖਨਊ ਦੀ ਪ੍ਰਿਅੰਕਾ ਵੀ ਨਰਮਦਾ ਹੋਸਟਲ 'ਚ ਰਹਿੰਦੀਆਂ ਹਨ। ਉਹ ਪੀ.ਜੀ. ਐਨਵਾਇਰਮੈਂਟ ਦੀ ਪੜ੍ਹਾਈ ਕਰ ਰਹੀਆਂ ਹਨ। ਉਹ ਵੀ ਮਾਪਿਆਂ ਦੇ ਕਹਿਣ 'ਤੇ ਹੋਸਟਲ ਛੱਡ ਕੇ ਘਰ ਪਤਰ ਗਈਆਂ। ਇਨ੍ਹਾਂ ਵਿਦਿਆਰਥਣਾਂ ਦਾ ਕਹਿਣਾ ਸੀ ਕਿ ਦੇਸ਼ 'ਚ ਕਿਸੇ ਦੀ ਤਰ੍ਹਾਂ ਦੀ ਹਿੰਸਾ ਨਹੀਂ ਹੋਣੀ ਚਾਹੀਦੀ। ਜੇ.ਐਨ.ਯੂ. ਪ੍ਰਸ਼ਾਸਨ ਤੇ ਪੁਲਿਸ ਕੈਂਪਸ 'ਚ ਸ਼ਾਂਤੀ ਦਾ ਮਾਹੌਲ ਕਾਇਮ ਕਰੇ ਤਾ ਕਿ ਇੱਥੇ ਪੜ੍ਹਾਈ ਹੋ ਸਕੇ। 

 


 

ਉੱਧਰ ਦਿੱਲੀ ਮਹਿਲਾ ਕਮਿਸ਼ਨ ਨੇ ਜੇ.ਐਨ.ਯੂ. ਹਿੰਸਾ 'ਤੇ ਪੁਲਿਸ ਦੇ ਸਪੈਸ਼ਲ ਕਮਿਸ਼ਨਰ (ਕਾਨੂੰਨ ਵਿਵਸਥਾ) ਅਤੇ ਜੇ.ਐਨ.ਯੂ. ਰਜਿਸਟਰਾਰ ਨੂੰ ਸੰਮਨ ਜਾਰੀ ਕਰ ਕੇ 8 ਜਨਵਰੀ ਤਕ ਜਵਾਬ ਮੰਗਿਆ ਹੈ। ਪ੍ਰਧਾਨ ਸਵਾਤੀ ਮਾਲੀਵਾਲ ਨੇ ਵਿਦਿਆਰਥਣਾਂ ਨਾਲ ਮਾਰਕੁੱਟ 'ਤੇ ਚਿੰਤਾ ਪ੍ਰਗਟਾਉਂਦਿਆਂ ਪੁੱਛਿਆ ਹੈ ਕਿ ਕਿਵੇਂ ਹਿੰਸਾ ਕਰਨ ਵਾਲੇ ਕੈਂਪਸ 'ਚ ਦਾਖਲ ਹੋਏ, ਕਿਸ 'ਤੇ ਐਫਆਈਆਰ ਦਰਜ ਹੋਈ, ਕਿੰਨੇ ਗ੍ਰਿਫਤਾਰ ਹੋਏ?
 

ਜੇ.ਐਨ.ਯੂ. ਪ੍ਰਸ਼ਾਸਨ ਨੇ ਵਿੰਟਰ ਸੈਮੇਸਟਰ ਰਜਿਸਟ੍ਰੇਸ਼ਨ ਦੀ ਤਰੀਕ 12 ਜਨਵਰੀ ਤਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਰਜਿਸਟ੍ਰੇਸ਼ਨ ਦੀ ਅੰਤਮ ਤਰੀਕ 5 ਜਨਵਰੀ ਸੀ। ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੇ ਆਈ.ਟੀ. ਰੂਮ 'ਤੇ ਕਬਜ਼ਾ ਕਰ ਕੇ ਸਰਵਰ ਰੂਮ ਅਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਸੀ। ਸਰਵਰ ਰੂਮ ਦੀ ਤਾਰ ਟੁੱਟਣ ਕਾਰਨ ਰਜਿਸਟ੍ਰੇਸ਼ਨ ਦਾ ਕੰਮ ਪ੍ਰਭਾਵਿਤ ਹੋਇਆ ਹੈ।
 

ਜ਼ਿਕਰਯੋਗ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਐਤਵਾਰ ਸ਼ਾਮੀਂ ਵਿਦਿਆਰਥੀ ਜੱਥੇਬੰਦੀਆਂ ਵਿਚਾਲੇ ਹੋਈਆਂ ਝੜਪਾਂ ਤੋਂ ਬਾਅਦ ਨਕਾਬਪੋਸ਼ਾਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਸੀ। ਇਸ 'ਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਅਤੇ ਜਨਰਲ ਸਕੱਤਰ ਸਮੇਤ 28 ਜਣੇ ਜ਼ਖਮੀ ਹੋਏ ਸਨ। ਹੰਗਾਮਾਕਾਰੀਆਂ ਨੇ ਯੂਨੀਵਰਸਿਟੀ 'ਚ ਭੰਨਤੋੜ ਕੀਤੀ, ਜਿਸ ਪਿੱਛੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੁਲਿਸ ਸੱਦਣੀ ਪਈ। ਜੇ.ਐਨ.ਯੂ.ਐਸ.ਯੂ. ਦੀ ਪ੍ਰਧਾਨ ਆਇਸ਼ੀ ਘੋਸ਼ ਦੇ ਸਿਰ 'ਚ ਸੱਟ ਲੱਗੀ ਹੈ। ਖੱਬੇਪੱਖੀ ਪ੍ਰਭਾਵ ਵਾਲੀ ਜਵਾਹਰ ਲਾਲ ਨਹਿਰੂ ਸਟੂਡੈਂਸ ਯੂਨੀਅਨ ਅਤੇ ਏਬੀਵੀਪੀ ਨੇ ਇਕ-ਦੂਜੇ 'ਤੇ ਹਿੰਸਾ ਤੇ ਮਾਰਕੁੱਟ ਕਰਨ ਦਾ ਦੋਸ਼ ਲਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JNU violence Petrified students leave hostel return home Jawaharlal Nehru University