ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ’ਚ ਸਾਵਰਕਰ ਮਾਰਗ ਦੇ ਸਾਈਨ ਬੋਰਡ 'ਤੇ ਚਿਪਕਾਇਆ ਜਿਨਾਹ ਮਾਰਗ ਦਾ ਪੋਸਟਰ!

ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਖੱਬੇਪੱਖੀ ਜੇਐਨਯੂ ਵਿਦਿਆਰਥੀ ਯੂਨੀਅਨ (ਜੇਐਨਯੂਐਸਯੂ) ਨੇ ਇਮਾਰਤ ਅੰਦਰ ਲਗੇ ਵੀ.ਡੀ. ਸਾਵਰਕਰ ਮਾਰਗ ਦੇ ਸਾਈਨ ਬੋਰਡ 'ਤੇ ਇਕ ਕਾਲਖ਼ ਮੱਲ ਦਿੱਤੀ ਹੈ। ਵਿਦਿਆਰਥੀ ਯੂਨੀਅਨ ਨੇ ਕੈਂਪਸ ਦੇ ਅੰਦਰ ਇੱਕ ਗਲੀ ਦਾ ਨਾਮ ਹਿੰਦੂਵਾਦੀ ਵਿਚਾਰਧਾਰਾ ਵੀ.ਡੀ. ਸਾਵਰਕਰ ਦੇ ਨਾਮ 'ਤੇ ਰੰਖੇ ਜਾਣ 'ਤੇ ਇਤਰਾਜ਼ ਜਤਾਇਆ ਸੀ

 

ਏਬੀਵੀਪੀ-ਜੇਐਨਯੂ ਦੇ ਪ੍ਰਧਾਨ ਸ਼ਿਵਮ ਚੌਰਸੀਆ ਨੇ ਕਿਹਾ ਕਿ ਜੇਐਨਯੂ ਪ੍ਰਸ਼ਾਸਨ ਨੇ ਪਿਛਲੇ ਸਾਲ ਕੈਂਪਸ ਦੇ ਅੰਦਰ ਇਕ ਸੜਕ ਦਾ ਨਾਮ ਰੱਖਣ ਦਾ ਫੈਸਲਾ ਕੀਤਾ ਸੀ ਅਤੇ ਨਤੀਜੇ ਵਜੋਂ ਸੁਬਨਸਿਰ ਹੋਸਟਲ ਨੂੰ ਜਾਂਦੀ ਸੜਕ ਨੂੰ ਵੀ.ਡੀ. ਸਾਵਰਕਰ ਦੇ ਨਾਮ 'ਤੇ ਰੱਖਿਆ ਗਿਆ ਸੀ, ਪਰ ਖੱਬੇਪੱਖੀ ਵਿਦਿਆਰਥੀਆਂ ਨੇ ਇਸ 'ਤੇ ਕਾਲਖ਼ ਮੱਲ ਕੇ ਅਤੇ ਫਿਰ ਮੁਹੰਮਦ ਅਲੀ ਜਿਨਾਹ ਮਾਰਗ ਦਾ ਪੋਸਟਰ ਚਿਪਕਾ ਕੇ ਇਸ ਨੂੰ ਵਿਗਾੜ ਦਿੱਤਾ

 

ਪ੍ਰਸ਼ਾਸਨ ਜਾਂ ਵਿਦਿਆਰਥੀ ਯੂਨੀਅਨ ਵੱਲੋਂ ਇਸ ਬਾਰੇ ਕੋਈ ਤੁਰੰਤ ਜਵਾਬ ਨਹੀਂ ਆਇਆ ਹੈ ਸੂਤਰਾਂ ਨੇ ਸੰਕੇਤ ਦਿੱਤਾ ਕਿ ਕੁਝ ਵਿਦਿਆਰਥੀਆਂ ਨੇ ਵੀ.ਡੀ. ਸਾਵਰਕਰ ਮਾਰਗ ਦੇ ਸਾਈਨ ਬੋਰਡ 'ਤੇ ਪਹਿਲਾਂ ਅੰਬੇਦਕਰ ਮਾਰਗ ਲਿਖਿਆ ਬਾਅਦ ਇਸ ਸਾਈਨ ਬੋਰਡ ਤੇ ਮੁਹੰਮਦ ਅਲੀ ਜਿਨਾਹ ਦਾ ਪੋਸਟਰ ਚਿਪਕਾਇਆ ਗਿਆ

 

ਪ੍ਰਸ਼ਾਸਨ ਨੇ ਸੋਮਵਾਰ ਨੂੰ ਕਿਹਾ ਕਿ ਰਸਤੇ ਦਾ ਨਾਮ ਸਾਵਰਕਰਤੇ ਰੱਖੇ ਜਾਣ ਦਾ ਫੈਸਲਾ ਪਿਛਲੇ ਸਾਲ ਨਵੰਬਰ ਵਿਚ ਹੋਈ ਕਾਰਜਕਾਰੀ ਕੌਂਸਲ ਦੀ ਮੀਟਿੰਗ ਲਿਆ ਗਿਆ ਸੀ ਹਾਲਾਂਕਿ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JNUSU defaced VD Savarkar Marg signboard inside campus alleges ABVP