ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇਐਨਯੂ ਚੋਣਾਂ `ਚ ਖੱਬੀ ਪੱਖੀ ਵਿਦਿਆਰਥੀ ਜਥੇਬੰਦੀਆਂ ਨੇ ਜਿੱਤੀਆਂ ਸਾਰੀਆਂ ਸੀਟਾਂ

ਜੇਐਨਯੂ ਚੋਣਾਂ `ਚ ਖੱਬੀ ਪੱਖੀ ਵਿਦਿਆਰਥੀ ਜਥੇਬੰਦੀਆਂ ਨੇ ਜਿੱਤੀਆਂ ਸਾਰੀਆਂ ਸੀਟਾਂ

ਜੇਐਨਯੂ ਸਟੂਡੈਂਟਸ ਯੂਨੀਅਨ (ਜੇਐਨਯੂਐਸਯੂ) ਚੋਣਾਂ `ਚ ਖੱਬੀ ਪੱਖੀ ਵਿਦਿਆਰਥੀ ਸੰਗਠਨਾਂ ਨੇ ਵੱਡੀ ਜਿੱਤ ਦਰਜ ਕਰਵਾਈ ਹੈ। ਯੂਨਾਈਟਿਡ ਲੈਫਟ ਦੇ ਉਮੀਦਵਾਰਾਂ ਨੇ ਆਪਣੇ ਵਿਰੋਧੀਆਂ ਨੂੰ ਕਰਾਰੀ ਹਾਰ ਦਿੰਦੇ ਹੋਏ ਚਾਰੇ ਸੀਟਾਂ `ਤੇ ਕਬਜ਼ਾ ਕਰ ਲਿਆ। ਖੱਬੇ ਪੱਖੀ ਧੜੇ ਦੇ ਐਨ ਸਾਈ ਬਾਲਾ ਜੀ ਪ੍ਰਧਾਨ, ਸਾਰਿਕਾ ਚੌਧਰੀ ਮੀਤ ਪ੍ਰਧਾਨ, ਏਜਾਜ ਅਹਿਮਦ ਜਨਰਲ ਸਕੱਤਰ ਤੇ ਅਮੁਥਾ ਜੈਦੀਪ ਸੰਯੁਕਤ ਸਕੱਤਰ ਦੇ ਅਹੁਦੇ ਲਈ ਜਿੱਤ ਦਰਜ ਕਰਵਾਈ।


ਜਿ਼ਕਰਯੋਗ ਹੈ ਕਿ ਸ਼ਨੀਵਾਰ ਨੂੰ ਹਿੰਸਾ ਅਤੇ ਤਣਾਅ ਦੇ ਭੇਂਟ ਚੜ੍ਹੀਆਂ ਵੋਟਾਂ ਦੀ ਗਿਣਤੀ ਅੱਜ ਐਤਵਾਰ ਨੂੰ ਸਵੇਰੇ ਫਿਰ ਸ਼ੁਰੂ ਹੋਈ ਸੀ। ਵੋਟਾਂ ਦੀ ਗਿਣਤੀ `ਚ ਸਵੇਰੇ ਤੋਂ ਹੀ ਚਾਰ ਅਹੁਦਿਆਂ `ਤੇ ਖੱਬੇ ਪੱਖੀ ਉਮੀਦਵਾਰ ਅੱਗੇ ਚਲ ਰਹੇ ਸਨ। ਦੂਜੇ ਨੰਬਰ `ਤੇ ਏਬੀਵੀਪੀ ਦੇ ਉਮੀਦਵਾਰ ਸਨ।
  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jnusu election 2018 result live news updates check live counting updates here jnusu 2018 election vote counting