ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNUSU ਚੋਣਾਂ : ਏਬੀਵੀਪੀ ਦੇ ਹੰਗਾਮੇ ਬਾਅਦ ਵੋਟਾਂ ਦੀ ਗਿਣਤੀ ਰੁਕੀ

ਏਬੀਵੀਪੀ ਦੇ ਹੰਗਾਮੇ ਬਾਅਦ ਵੋਟਾਂ ਦੀ ਗਿਣਤੀ ਰੁਕੀ

ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦੇ ਹੰਗਾਮੇ ਬਾਅਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ (ਜੇਐਨਯੂਐਸਯੂ) ਵੋਟਾ ਦੀ ਗਿਣਤੀ ਸ਼ਨੀਵਾਰ ਸਵੇਰੇ ਰੋਕ ਦਿੱਤੀ ਗਈ। ਇਸ ਤੋਂ ਬਾਅਦ ਜੇਐਨਯੂ ਦੇ ਸਾਰੇ ਵਿਦਿਆਰਥੀ ਸੰਗਠਨ ਏਬੀਵੀਪੀ ਦੇ ਖਿਲਾਫ ਇਕਜੁੱਟ ਹੋ ਗਏ ਅਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਥੇ ਏਬੀਵੀਪੀ ਦਾ ਦੋਸ਼ ਹੈ ਕਿ ਉਨ੍ਹਾਂ ਦੇ ਵੋਟ ਗਿਣਤੀ ਏਜੰਟ ਨੂੰ ਸਾਇੰਸ ਸਕੂਲਾਂ `ਚ ਵੋਟ ਗਿਣਤੀ ਸ਼ੁਰੂ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਗਈ। ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ, ਵੋਟ ਗਿਣਤੀ ਸ਼ਾਮ ਚਾਰ ਵਜੇ ਦੇ ਬਾਅਦ ਫਿਰ ਤੋਂ ਸ਼ੁਰੂ ਹੋਣ ਦੀ ਉਮੀਦ ਪ੍ਰਗਟਾਈ ਹੈ। ਜੇਐਨਯੂ ਚੋਣ ਕਮੇਟੀ ਨੇ ਇਕ ਬਿਆਨ `ਚ ਕਿਹਾ ਕਿ ਉਨ੍ਹਾਂ ਵੋਟਾਂ ਦੀ ਗਿਣਤੀ ਕੁਝ ਸਮੇਂ ਲਈ ਰੋਕ ਦਿੱਤੀ ਹੈ, ਪ੍ਰੰਤੂ ਉਨ੍ਹਾਂ ਪ੍ਰਦਰਸ਼ਨ ਕਰਨ ਵਾਲੀ ਪਾਰਟੀ ਦਾ ਨਾਮ ਉਜਾਗਰ ਨਹੀਂ ਕੀਤਾ।


ਦੂਜੇ ਪਾਸੇ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਦੇ ਮੈਂਬਰਾਂ ਨੇ ਏਬੀਵੀਪੀ `ਤੇ ਹੰਗਾਮਾ ਕਰ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ, ਹਾਲਾਂਕਿ ਏਬੀਵੀਪੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ਼ ਕਰ ਦਿੱਤਾ। ਖੱਬੇ ਪੱਖੀ ਧੜੇ ਅਨੁਸਾਰ ਵੋਟ ਗਿਣਤੀ ਦੀ ਪ੍ਰਕਿਰਿਆ 14 ਸਤੰਬਰ ਨੂੰ ਰਾਤ 10 ਵਜੇ ਸ਼ੁਰੂ ਹੋਈ, ਪ੍ਰੰਤੂ ਵੋਟ ਗਿਣਤੀ ਕਮਰੇ `ਚ ਜਬਰ ਵੜਨ ਲੱਗੇ ਅਤੇ ਸੀਲਬੰਦ ਵੋਟਰ ਪੇਟੀਆਂ ਅਤੇ ਵੋਟ ਪੱਤਰਾਂ ਨੂੰ ਖੋਹ ਕੇ ਲੈ ਜਾਣ ਦੀ ਕੋਸਿ਼ਸ਼ ਹੋਣ ਦੇ ਬਾਅਦ ਵੋਟਾਂ ਦੀ ਗਿਣਤ ਰੋਕ ਦਿੱਤੀ ਗਈ।


ਉਨ੍ਹਾਂ ਦਾਅਵਾ ਕੀਤਾ ਕਿ ਮਹਿਲਾਵਾਂ ਸਮੇਤ ਉਨ੍ਹਾਂ ਦੇ ਮੈਂਬਰਾਂ ਨੂੰ ਧਮਕਾਇਆ ਗਿਆ। ਖੱਬੇ ਪੱਖੇ ਧੜੇ ਨੇ ਦਾਅਵਾ ਕੀਤਾ ਕਿ ਸਵੇਰੇ ਕਰੀਬ ਚਾਰ ਵਜੇ ਏਬੀਵੀਪੀ ਨੇ ਇੰਟਰਨੈਸ਼ਨਲ ਸਟੱਡੀਜ਼ ਬਿਲਡਿੰਗ ਸਕੂਲ ਦੇ ਸ਼ੀਸ਼ੇ ਤੋੜ ਦਿੱਤੇ। ਇਸ ਤੋਂ ਬਾਅਦ ਈਸੀ ਨੇ ਵੋਟ ਗਿਣਤੀ ਰੋਕ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ ਏਬੀਵੀਪੀ ਦੇ ਵੋਟ ਗਿਣਤੀ ਏਜੰਟ ਨੂੰ ਬੁਲਾਇਆ ਗਿਆ, ਪ੍ਰੰਤੂ ਉਹ ਸਮਾਂ ਰਹਿੰਦੇ ਉਥੇ ਨਹੀਂ ਪਹੁੰਚੇ। ਜੇਐਨਯੂ ਏਬੀਵੀਪੀ ਦੇ ਪ੍ਰਧਾਨ ਵਿਜੈ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਵੋਟ ਗਿਣਤੀ ਏਜੰਟ ਨੂੰ ਨਹੀਂ ਬੁਲਾਇਆ ਗਿਆ ਅਤੇ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਦੇ ਮੈਂਬਰਾਂ ਦੀ ਮੌਜੂਦਗੀ `ਚ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਈਸੀ ਦਾ ਖੱਬੇ ਪੱਖੀਆਂ ਪ੍ਰਤੀ ਝੁਕਾਅ ਹੈ ਇਸ ਲਈ ਅਸੀਂ ਸ਼ਾਂਤੀਪੂਰਕ ਪ੍ਰਦਰਸ਼ਨ ਕੀਤਾ। ਅਸੀਂ ਕੋਈ ਹੰਗਾਮਾ ਨਹੀਂ ਕੀਤਾ।


ਜ਼ਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ (ਜੇਐਨਯੂਐਸਯੂ) ਚੋਣਾਂ `ਚ ਵਿਦਿਆਰਥੀਆਂ `ਚ ਵੱਧ ਚੜ੍ਹਕੇ ਹਿੱਸਾ ਲਿਆ ਅਤੇ ਕੁਲ 67.8 ਫੀਸਦੀ ਵੋਟਾਂ ਪਈਆਂ, ਜੋ 6 ਸਾਲਾਂ `ਚ ਸਭ ਤੋਂ ਜਿ਼ਆਦਾ ਮੰਨਿਆ ਜਾ ਰਿਹਾ ਹੈ। ਇਸ `ਚ 5,000 ਤੋਂ ਜਿ਼ਆਦਾ ਵਿਦਿਆਰਥੀਆਂ ਨੇ ਵੋਟਾਂ ਪਾਈਆਂ ਸਨ।


ਖੱਬੇ ਪੱਖੀ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ (ਆਇਸਾ), ਸਟੂਡੈਟ ਫੈਡਰੇਸ਼ਨ ਆਫ ਇੰਡੀਆ (ਐਸਐਫਆਈ), ਡੈਮੋਕ੍ਰੇਟਿਕ ਸਟੂਡੈਂਟਸ ਫੈਡਰੇਸ਼ਨ (ਡੀਐਸਐਫ) ਅਤੇ ਆਲ ਇੰਡੀਆ ਸਟੂਡੈਟ ਫੈਡਰੇਸ਼ਨ (ਏਆਈਐਸਐਫ) ਇਸ ਬਾਰ ਯੂਨਾਈਟਿਡ ਲੈਫਟ ਗਠਬੰਧਨ ਬਣਾਕੇ ਚੋਣ ਲੜ ਰਹੇ ਹਨ। ਖੱਬੇ ਪੱਖੀ ਧੜੇ ਤੋਂ ਇਲਾਵਾ ਈਬੀਵੀਪੀ, ਐਨਐਸਯੂਆਈ (ਨੈਸ਼ਨਲ ਸਟੂਡੈਟ ਯੂਨੀਅਨ ਆਫ ਇੰਡੀਆ) ਅਤੇ ਬੀਏਪੀਐਸਏ (ਬਿਰਸਾ ਅੰਬੇਦਕਰ ਫੁਲੇ ਵਿਦਿਆਰਥੀ ਸੰਘ) ਦੇ ਉਮੀਦਵਾਰ ਮੈਦਾਨ `ਚ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JNUSU poll: Counting suspended after ABVP protest Student Organisations angree