ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ : ਭਾਰਤ 'ਚ 13.5 ਕਰੋੜ ਲੋਕ ਹੋ ਜਾਣਗੇ ਬੇਰੁਜ਼ਗਾਰ, 12 ਕਰੋੜ ਲੋਕ ਹੋਣਗੇ ਗਰੀਬ : ਰਿਪੋਰਟ

ਕੋਰੋਨਾ ਵਾਇਰਸ ਮਹਾਂਮਾਰੀ ਅਰਥਚਾਰੇ ਲਈ ਘਾਤਕ ਸਾਬਤ ਹੋਈ ਹੈ। ਇੱਕ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ਭਾਰਤ 'ਚ 13.5 ਕਰੋੜ ਲੋਕਾਂ ਦਾ ਰੁਜ਼ਗਾਰ ਖ਼ਤਮ ਹੋ ਸਕਦਾ ਹੈ ਅਤੇ 12 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਜਾ ਸਕਦੇ ਹਨ। ਲੋਕਾਂ ਦੀ ਆਮਦਨੀ, ਖਰਚੇ ਅਤੇ ਬਚਤ 'ਤੇ ਇਸ ਦਾ ਮਾੜਾ ਪ੍ਰਭਾਵ ਪਵੇਗਾ।

 

ਇੰਟਰਨੈਸ਼ਨਲ ਮੈਨੇਜ਼ਮੈਂਟ ਕੰਸਲਟਿੰਗ ਫ਼ਰਮ ਅਰਥਰ ਡੀ ਲਿਟਲ ਦੀ ਇੱਕ ਰਿਪੋਰਟ ਦੇ ਅਨੁਸਾਰ ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ ਦੇ ਕਮਜ਼ੋਰ ਵਰਗ 'ਤੇ ਪਵੇਗਾ। ਰੁਜ਼ਗਾਰ ਖ਼ਤਮ ਹੋਵੇਗਾ, ਗਰੀਬੀ ਵਧੇਗੀ ਅਤੇ ਪ੍ਰਤੀ ਵਿਅਕਤੀ ਆਮਦਨੀ ਘੱਟ ਜਾਵੇਗੀ। ਇਸ ਨਾਲ ਜੀਡੀਪੀ 'ਚ ਤੇਜ਼ੀ ਨਾਲ ਗਿਰਾਵਟ ਆਵੇਗੀ।
 

 

ਰਿਪੋਰਟ 'ਚ ਕਿਹਾ ਗਿਆ ਹੈ, "ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਸਾਡਾ ਅਨੁਮਾਨ ਹੈ ਕਿ ਭਾਰਤ ਦੇ ਮਾਮਲੇ 'ਚ W ਸ਼ੇਪ ਰਿਕਵਰੀ ਹੋਵੇਗੀ। ਇਸ ਕਾਰਨ ਵਿੱਤੀ ਸਾਲ 2020-21 'ਚ ਜੀਡੀਪੀ 'ਚ 10.8% ਦੀ ਗਿਰਾਵਟ ਹੋਵੇਗੀ ਅਤੇ 2021-22 'ਚ ਜੀਡੀਪੀ ਵਿਕਾਸ ਦਰ 0.8% ਰਹੇਗੀ।"
 

ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 90 ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ ਦੇਸ਼ 'ਚ ਹੁਣ ਤਕ 2,800 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ 7.6% ਤੋਂ ਵੱਧ ਕੇ 35% ਤਕ ਜਾ ਸਕਦੀ ਹੈ। ਇਸ ਨਾਲ 13.5 ਕਰੋੜ ਲੋਕਾਂ ਦਾ ਰੁਜ਼ਗਾਰ ਖ਼ਤਮ ਹੋ ਜਾਵੇਗਾ ਅਤੇ ਦੇਸ਼ 'ਚ ਕੁੱਲ 17.4 ਕਰੋੜ ਲੋਕ ਬੇਰੁਜ਼ਗਾਰ ਹੋ ਜਾਣਗੇ। ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦੀ ਮੁਹਿੰਮ ਨੂੰ ਇੱਕ ਝਟਕਾ ਲੱਗੇਗਾ ਅਤੇ ਲਗਭਗ 12 ਕਰੋੜ ਲੋਕ ਗਰੀਬ ਹੋ ਜਾਣਗੇ, ਜਦਕਿ 4 ਕਰੋੜ ਬਹੁਤ ਗਰੀਬ ਹੋ ਜਾਣਗੇ। ਭਾਰਤ ਨੂੰ 1 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:job loss and poverty due to coronavirus in india