ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੋਧਪੁਰ ਅਦਾਲਤ ਨੇ ਸਲਮਾਨ ਖ਼ਾਨ ਨੂੰ ਦਿੱਤੀ ਜ਼ਮਾਨਤ ਰੱਦ ਕਰਨ ਦੀ ਚੇਤਾਵਨੀ

ਜੋਧਪੁਰ ਅਦਾਲਤ ਨੇ ਸਲਮਾਨ ਖ਼ਾਨ ਨੂੰ ਦਿੱਤੀ ਜ਼ਮਾਨਤ ਰੱਦ ਕਰਨ ਦੀ ਚੇਤਾਵਨੀ

ਬਾਲੀਵੁੱਡ ਸਟਾਰ ਸਲਮਾਨ ਖ਼ਾਨ ਵਿਰੁੱਧ ਕਾਲਾ ਹਿਰਨ ਸ਼ਿਕਾਰ ਦਾ ਮਾਮਲਾ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਹੈ। ਅੱਜ ਇਸ ਕੇਸ ਦੀ ਸੁਣਵਾਈ ਜੋਧਪੁਰ ਦੀ ਅਦਾਲਤ ਵਿੱਚ ਹੋਈ।

 

 

ANI ਮੁਤਾਬਕ ਅਦਾਲਤ ਅੱਜ ਕੁਝ ਗੁੱਸੇ ਵਿੱਚ ਆਖਿਆ ਕਿ ਜੇ ਸਲਮਾਨ ਖ਼ਾਨ ਅਗਲੀ ਸੁਣਵਾਈ ਵੇਲੇ ਅਦਾਲਤ ਵਿੱਚ ਪੇਸ਼ ਨਾ ਹੋਏ, ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ।

 

 

ਸਾਲ 1998 ’ਚ ਫ਼ਿਲਮ ‘ਹਮ ਸਾਥ–ਸਾਥ ਹੈਂ’ ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਸਾਥੀ ਕਲਾਕਾਰ ਸੈਫ਼ ਅਲੀ ਖ਼ਾਨ, ਤੱਬੂ, ਨੀਲਮ, ਸੋਨਾਲੀ ਬੇਂਦਰੇ ਤੇ ਦੁਸ਼ਯੰਤ ਸਿੰਘ ਉੱਤੇ ਕਾਂਕਾਣੀ ਪਿੰਡ ਵਿੱਚ ਇੱਕ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਇਲਜ਼ਾਮ ਲੱਗਿਆ ਸੀ, ਜਿਸ ਦਾ ਮੁਕੱਦਮਾ ਹਾਲੇ ਵੀ ਅਦਾਲਤ ਵਿੱਚ ਚੱਲ ਰਿਹਾ ਹੈ।

 

 

ਇਸ ਕੇਸ ਦੇ ਚੱਲਦਿਆਂ ਸਲਮਾਨ ਖ਼ਾਨ ਨੂੰ ਸਮੇਂ–ਸਮੇਂ ਉੱਤੇ ਅਦਾਲਤ ਵਿੱਚ ਹਾਜ਼ਰੀ ਲਾਉਣੀ ਪੈਂਦੀ ਹੈ ਤੇ ਸੁਣਵਾਈ ਲਈ ਵੀ ਜਾਣਾ ਪੈਂਦਾ ਹੈ।

 

 

ਇਸ ਕੇਸ ਕਾਰਨ ਸਲਮਾਨ ਖ਼ਾਨ ਨੂੰ ਸਮੇਂ–ਸਮੇਂ ਸਿਰ ਅਦਾਲਤ ਵਿੱਚ ਹਾਜ਼ਰੀ ਵੀ ਲਾਉਣੀ ਪੈਂਦੀ ਹੈ ਤੇ ਸੁਣਵਾਈ ਲਈ ਵੀ ਜਾਣਾ ਪੈਂਦਾ ਹੈ।

 

 

ਅਦਾਲਤ ਨੇ ਸਾਲ 2018 ਦੌਰਾਨ 5 ਅਪ੍ਰੈਲ ਨੂੰ ਜੋਧਪੁਰ ਸੈਸ਼ਨਜ਼ ਕੋਰਟ ਦੇ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਦੇਵ ਕੁਮਾਰ ਖੱਤਰੀ ਨੇ ਲਗਭਗ ਦੋ ਦਹਾਕੇ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਸਲਮਾਨ ਖ਼ਾਨ ਨੂੰ ਦੋਸ਼ੀ ਕਰਾਰ ਦਿੰਦਿਆਂ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ।

 

 

ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ ਹੁਣ 27 ਸਤੰਬਰ, 2019 ਦਾ ਦਿਨ ਤੈਅ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jodhpur Court warns cancellation of bail to Salman Khan