ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਡਿਸਟੈਂਸਿੰਗ ਲਈ ਦੋਧੀ ਦਾ ਦੇਸੀ ਜੁਗਾੜ, ਸੋਸ਼ਲ ਮੀਡੀਆ 'ਤੇ Video ਵਾਇਰਲ

1 / 2ਸੋਸ਼ਲ ਡਿਸਟੈਂਸਿੰਗ ਲਈ ਦੋਧੀ ਦਾ ਦੇਸੀ ਜੁਗਾੜ, ਸੋਸ਼ਲ ਮੀਡੀਆ 'ਤੇ Video ਵਾਇਰਲ

2 / 2ਸੋਸ਼ਲ ਡਿਸਟੈਂਸਿੰਗ ਲਈ ਦੋਧੀ ਦਾ ਦੇਸੀ ਜੁਗਾੜ, ਸੋਸ਼ਲ ਮੀਡੀਆ 'ਤੇ Video ਵਾਇਰਲ

PreviousNext

ਜੁਗਾੜ ਦੇ ਮਾਮਲੇ 'ਚ ਭਾਰਤੀ ਕਿਸੇ ਤੋਂ ਘੱਟ ਨਹੀਂ। ਛੋਟੀ ਤੋਂ ਛੋਟੀ ਚੀਜ਼ ਨਾਲ ਵੀ ਲੋਕ ਅਪਣਾ ਵੱਡੇ ਤੋਂ ਵੱਡਾ ਕੰਮ ਕੱਢ ਲੈਂਦੇ ਹਨ, ਜਿਸ ਨੂੰ ਵੇਖਣ ਵਾਲਾ ਦੰਦਾਂ ਹੇਠ ਉਂਗਲੀ ਦਬਾ ਲਵੇ। ਅਜਿਹੇ ਹੀ ਇੱਕ ਜੁਗਾੜ ਵਾਲੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਰਾਜਸਥਾਨ ਦੇ ਜੋਧਪੁਰ ਵਾਸੀ ਸੰਜੇ ਗੋਇਲ, ਜੋ ਦੋਧੀ ਦਾ ਕੰਮ ਕਰਦੇ ਹਨ, ਵੱਲੋਂ ਸੋਸ਼ਲ ਡਿਸਟੈਂਸਿੰਗ ਲਈ ਲਗਾਇਆ ਗਿਆ ਜੁਗਾੜ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹੈ।
 

ਕੋਰੋਨਾ ਦੀ ਲਾਗ ਨੂੰ ਰੋਕਣ ਲਈ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਸਭ ਤੋਂ ਜ਼ਰੂਰੀ ਹੈ। ਇਸੇ ਲਈ ਸੰਜੇ ਗੋਇਲ ਨੇ ਇੱਕ ਦੇਸੀ ਜੁਗਾੜ ਬਣਾਇਆ ਹੈ। ਉਹ ਗਾਹਕਾਂ ਨੂੰ ਹੁਣ ਪਾਈਪ ਰਾਹੀਂ ਦੁੱਧ ਦਿੰਦੇ ਹਨ। ਇਸ ਨਾਲ ਸਮਾਜਿਕ ਦੂਰੀ ਬਣੀ ਰਹਿੰਦੀ ਹੈ।
 

 

ਸੰਜੇ ਨੇ ਆਪਣੀ ਸਾਈਕਲ 'ਤੇ ਪਾਈਪ ਲਗਾ ਦਿੱਤੀ ਹੈ। ਉਹ ਲੋਕਾਂ ਨੂੰ ਦੂਰ ਖੜੇ ਹੋ ਕੇ ਪਾਈਪ ਦੇ ਇਕ ਸਿਰੇ 'ਚ ਦੁੱਧ ਪਾ ਦਿੰਦੇ ਹਨ ਅਤੇ ਲੋਕ ਪਾਈਪ ਦੇ ਦੂਜੇ ਸਿਰੇ 'ਤੇ ਭਾਂਡਾ ਲਗਾ ਕੇ ਲੈਂਦਾ ਪਵਾ ਲੈਂਦੇ ਹਨ। ਇਸ ਨਾਲ ਕੋਈ ਕਿਸੇ ਦੇ ਸੰਪਰਕ 'ਚ ਨਹੀਂ ਆਉਂਦਾ ਹੈ। ਜੋਧਪੁਰ ਸ਼ਹਿਰ 'ਚ ਘਰ-ਘਰ ਜਾ ਕੇ ਦੁੱਧ ਵੇਚਣ ਦਾ ਕੰਮ ਕਰਨ ਵਾਲੇ ਸੰਜੇ ਪੂਰਾ ਦਿਨ ਵੱਡੀ ਗਿਣਤੀ 'ਚ ਲੋਕਾਂ ਦੇ ਸੰਪਰਕ 'ਚ ਆਉਂਦੇ ਹਨ। ਇਸ ਕਰਕੇ ਕੋਰੋਨਾ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸ਼ਹਿਰ 'ਚ ਪਿਛਲੇ ਦਿਨੀਂ ਕੁਝ ਥਾਵਾਂ 'ਤੇ ਦੁੱਧ ਵੇਚਣ ਵਾਲੇ ਕੋਰੋਨਾ ਪਾਜ਼ੀਟਿਵ ਦੋਧੀਆਂ ਦੇ ਸੰਪਰਕ 'ਚ ਆਏ ਲੋਕ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਸਨ।
 

ਜ਼ਿਕਰਯੋਗ ਹੈ ਕਿ ਰਾਜਸਥਾਨ 'ਚ ਕੋਰੋਨਾ ਵਾਇਰਸ ਦੇ ਹੁਣ ਤਕ 3427 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 99 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1439 ਲੋਕ ਠੀਕ ਹੋਣ ਮਗਰੋਂ ਹਸਪਤਾਲ ਤੋਂ ਆਪਣੇ ਘਰ ਪਰਤ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jodhpur Milk Vendor using funnel and pipe to supply milk for maintaining social distance amid Coronavirus Viral Video