ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਥਲ ਸੈਨਾ, ਜਲ ਸੈਨਾ ਤੇ ਵਾਯੂ ਸੈਨਾ ਦੀ ਸਾਂਝੀ ਪ੍ਰੈੱਸ ਕਾਨਫਰੰਸ

ਭਾਰਤ ਦੇ ਸਖ਼ਤ ਦਬਾਅ ਮਗਰੋਂ ਪਾਕਿਸਤਾਨ ਨੂੰ ਆਖ਼ਰਕਾਰ ਝੁੱਕਣਾ ਹੀ ਪਿਆ ਹੈ। ਪਾਕਿਸਤਾਨ ਨੇ ਬਿਨਾ ਸ਼ਰਤ ਵਿੰਗ ਕਮਾਂਡਰ ਨੂੰ ਛੱਡਣ ਦਾ ਐਲਾਨ ਕੀਤਾ ਹੈ। ਭਲਕੇ ਸ਼ੁੱਕਰਵਾਰ ਨੂੰ ਭਾਰਤੀ ਪਾਇਲਟ ਦੀ ਵਤਨ ਵਾਪਸੀ ਹੋਵੋਗੀ। ਇਸ ਵਿਚਾਲੇ ਭਾਰਤ ਦੀਆਂ ਤਿੰਨਾਂ ਸੈਨਾਵਾਂ ਥਲ ਸੈਨਾ, ਜਲ ਸੈਨਾ ਤੇ ਵਾਯੂ ਸੈਨਾ ਨੇ ਨਵੀਂ ਦਿੱਲੀ ਵਿਖੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਪਾਕਿਸਤਾਨ ਦੇ ਝੂਠ ਦਾ ਪਰਦਾਫ਼ਾਸ਼ ਕੀਤਾ ਹੈ।

 

 

ਪਾਕਿਸਤਾਨ ਨੇ ਕਿਹਾ ਸੀ ਕਿ ਭਾਰਤੀ ਏਅਰ ਸਟ੍ਰਾਈਕ ਮਗਰੋਂ ਪਾਕਿਸਤਾਨ ਵਲੋਂ F-16 ਲੜਾਕੂ ਜਹਾਜ਼ ਦੀ ਵਰਤੋਂ ਨਹੀਂ ਕੀਤੀ ਸੀ। ਜਦਕਿ ਭਾਰਤ ਸ਼ੁਰੂ ਤੋਂ ਹੀ ਦਾਅਵਾ ਕਰਦਾ ਆ ਰਿਹਾ ਸੀ ਕਿ ਭਾਰਤ ਵਲੋਂ ਹੋਈ ਕਾਰਵਾਈ ਚ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਤਬਾਹ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਅੱਜ ਸ਼ੁੱਕਰਵਾਰ ਦੀ ਸ਼ਾਮ ਨੂੰ ਭਾਰਤੀ ਫ਼ੌਜ ਨੇ ਪਾਕਿ ਦੇ ਲੜਾਕੂ ਜਹਾਜ਼ F-16 ਦੇ ਮਲਬੇ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Joint Press Conference of the Indian Army Navy and Air Force