ਅਗਲੀ ਕਹਾਣੀ

ਪੱਤਰਕਾਰ ਕਤਲ ਕੇਸ `ਚ ਸੁਣਵਾਈ ਅੱਜ : ਸਿਰਸਾ `ਚ ਚੱਪੇ-ਚੱਪੇ `ਤੇ ਪੁਲਿਸ ਤੈਨਾਤ

ਪੱਤਰਕਾਰ ਕਤਲ ਕੇਸ `ਚ ਸੁਣਵਾਈ ਅੱਜ : ਸਿਰਸਾ `ਚ ਚੱਪੇ-ਚੱਪੇ `ਤੇ ਪੁਲਿਸ ਤੈਨਾਤ

ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ `ਚ ਅੱਜ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਨੂੰ ਲੈ ਕੇ ਸਿਰਸਾ `ਚ ਸਥਿਤੀ ਨੂੰ ਕੰਟਰੋਲ `ਚ ਰੱਖਣ ਲਈ ਭਾਰੀ ਪੁਲਿਸ ਤੈਨਾਤ ਕੀਤੀ ਗਈ ਹੈ। ਡੇਰਾ ਸੱਚਾ ਸੌਦਾ ਸਿਰਸਾ ਦੀ ਪੁਰਾਣਾ ਬਜ਼ਾਰ ਪੂਰੀ ਬੰਦ ਕੀਤੀ ਹੈ।


 ਸਿਰਸਾ ਦੇ ਡੀਐਸਪੀ ਰਵਿੰਦਰ ਤੋਮਰ ਨੇ ਦੱਸਿਆ ਕਿ ਸਿਰਸਾ `ਚ 14 ਪੁਲਿਸ ਨਾਕੇ ਲਗਾਏ ਗਏ ਹਨ। ਡੇਰੇ ਨੂੰ ਜਾਣ ਵਾਲੀ ਬੇਗੂ ਸੜਕ `ਤੇ ਕਰੀਬ 7-8 ਨਾਕੇ ਲਗਾਏ ਗਏ ਹਨ।  ਸਿਰਸਾ `ਚ ਲਗਾਏ ਗਏ ਹਰੇਕ ਨਾਕੇ `ਤੇ ਇਕ ਡੀਐਸਪੀ ਦੀ ਡਿਊਟੀ ਲਗਾਈ ਗਈ ਹੈ।

 

ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਕੰਟਰੋਲ `ਚ ਰੱਖਣ ਲਈ ਸਿਰਸਾ `ਚ ਕਰੀਬ 1200 ਪੁਲਿਸ ਜਵਾਨ ਅਤੇ 12 ਪੁਲਿਸ ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਿਰਸਾ ਦੇ ਨਜ਼ਦੀਕੀ ਖੇਤਰ `ਚ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਲਈ ਚੌਕਸ ਕੀਤਾ ਗਿਆ ਹੈ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ)ਕਰੋ

https://www.facebook.com/hindustantimespunjabi/

ਅਤੇ

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

ਜਾਣਕਾਰੀ ਅਨੁਸਾਰ ਸਿਰਸਾ ਦੇ 90 ਕਿਲੋਮੀਟਰ ਤੱਕ ਫਤਿਆਬਾਦ ਤੇ ਹਿਸਾਰ `ਚ ਵੀ ਅਲਰਟ ਕੀਤਾ ਗਿਆ ਹੈ। ਜਿ਼ਕਰਯੋਗ ਹੈ ਕਿ 25 ਅਗਸਤ 2017 ਨੂੰ ਜਦੋਂ ਸੀਬੀਆਈ ਦੀ ਅਦਾਲਤ ਵੱਲੋਂ ਬਲਾਤਕਾਰ ਦੇ ਮਾਮਲੇ `ਚ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਵਿਰੁੱਧ ਫੈਸਲਾ ਸੁਣਾਏ ਜਾਣ ਤੋਂ ਬਾਅਦ ਸਥਿਤੀ ਬਹੁਤ ਨਾਜੁਕ ਹੋ ਗਈ ਸੀ, ਜਿਸ ਦੌਰਾਨ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ। ਪ੍ਰਸ਼ਾਸਨ ਵੱਲੋਂ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਚੌਕਸ ਹੈ, ਤਾਂ ਜੋ ਅਜਿਹੇ ਹਾਲਾਤ ਪੈਦਾ ਨਾ ਹੋਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Journalist murder case hearing today Police deployed on top of Sirsa