ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇਪੀ ਨੱਡਾ 19 ਫ਼ਰਵਰੀ ਨੂੰ ਬਣ ਸਕਦੇ ਨੇ ਭਾਜਪਾ ਦੇ 11ਵੇਂ ਪ੍ਰਧਾਨ

ਜੇਪੀ ਨੱਡਾ (ਖੱਬੇ) ਅਤੇ ਅਮਿਤ ਸ਼ਾਹ, ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦਾ ਕਾਰਜਕਾਲ ਬੀਤੇ ਵਰ੍ਹੇ ਜਨਵਰੀ ’ਚ ਹੀ ਖ਼ਤਮ ਹੋ ਗਿਆ ਸੀ। ਪਰ ਤਦ ਲੋਕ ਸਭਾ ਚੋਣਾਂ ਨੇੜੇ ਵੇਖ ਕੇ ਸ੍ਰੀ ਅਮਿਤ ਸ਼ਾਹ ਨੂੰ ਅਹੁਦੇ ’ਤੇ ਕਾਇਮ ਰਹਿਣ ਲਈ ਆਖਿਆ ਗਿਆ ਸੀ। ਆਮ ਚੋਣਾਂ ਤੋਂ ਬਾਅਦ ਸ੍ਰੀ ਜੇਪੀ ਨੱਡਾ ਨੂੰ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਸੀ ਕਿਉਂਕਿ ਸ੍ਰੀ ਸ਼ਾਹ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿੱਤਾ ਗਿਆ ਸੀ।

 

 

ਹੁਣ ਚਰਚਾ ਇਹ ਚੱਲ ਰਹੀ ਹੈ ਕਿ ਜੇਪੀ ਨੱਡਾ ਹੀ ਪਾਰਟੀ ਦੇ ਅਗਲੇ ਪ੍ਰਧਾਨ ਹੋਣਗੇ। ਉਹ ਫ਼ਰਵਰੀ ਮਹੀਨੇ ਪਾਰਟੀ ਦੀ ਵਾਗਡੋਰ ਸੰਭਾਲ ਸਕਦੇ ਹਨ। ਸੂਤਰਾਂ ਮੁਤਾਬਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਜੇਪੀ ਨੱਡਾ ਦੀ ਤਾਜਪੋਸ਼ੀ 19 ਫ਼ਰਵਰੀ ਨੂੰ ਹੋਵੇਗੀ।

 

 

ਮੰਨਿਆ ਜਾ ਰਿਹਾ ਹੈ ਕਿ 19 ਫ਼ਰਵਰੀ ਤੱਕ ਭਾਰਤੀ ਜਨਤਾ ਪਾਰਟੀ ਦੀਆਂ 80 ਫ਼ੀ ਸਦੀ ਤੋਂ ਵੱਧ ਸੂਬਾ ਇਕਾਈਆਂ ਦੀਆਂ ਚੋਣ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ; ਫਿਰ ਉਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਹੋਵੇਗੀ। ਇਸ ਸਬੰਧੀ ਰਿਪੋਰਟਾਂ ‘ਇੰਡੀਆ ਟੂਡੇ’ ਅਤੇ ਟੀਵੀ ਚੈਨਲ ‘ਆਜ ਤੱਕ’ ਗਰੁੱਪ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੀਆਂ ਹਨ।

 

 

ਇਸ ਵਾਰ ਸ੍ਰੀ ਜੇਪੀ ਨੱਡਾ ਦੇ ਭਾਜਪਾ ਦਾ 11ਵਾਂ ਪ੍ਰਧਾਨ ਬਣਨ ਦੀ ਪੂਰੀ ਆਸ ਹੈ। ਇੱਥੇ ਵਰਨਣਯੋਗ ਹੈ ਕਿ ਇਸ ਵੇਲੇ ਭਾਜਪਾ ਦੀਆਂ ਜੱਥੇਬੰਦਕ ਚੋਣਾਂ ਚੱਲ ਰਹੀਆਂ ਹਨ। ਸੰਵਿਧਾਨ ਮੁਤਾਬਕ 50 ਫ਼ੀ ਸਦੀ ਤੋਂ ਵੱਧ ਸੂਬਾ ਇਕਾਈਆਂ ਦੀ ਚੋਣ ਹੋ ਜਾਣ ਤੋਂ ਬਾਅਦ ਹੀ ਰਾਸ਼ਟਰੀ ਪ੍ਰਧਾਨ ਦੀ ਚੋਣ ਕਰਵਾਈ ਜਾ ਸਕਦੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਜੇਪੀ ਨੱਡਾ ਵਿਦਿਆਰਥੀ ਜੀਵਨ ਤੋਂ ਹੀ ਸਿਆਸਤ ’ਚ ਸਰਗਰਮ ਹਨ। ਉਹ ਵਿਦਿਆਰਥੀ ਜੀਵਨ ’ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨਾਲ ਜੁੜੇ ਤੇ ਸੰਗਠਨ ਵਿੱਚ ਵੱਖੋ–ਵੱਖਰੇ ਅਹੁਦਿਆਂ ’ਤੇ ਰਹੇ।

 

 

ਸ੍ਰੀ ਨੱਡਾ ਪਹਿਲੀ ਵਾਰ 1993 ’ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਇਸ ਤੋਂ ਬਾਅਦ ਉਹ ਸੂਬਾ ਸਰਕਾਰ ਦੇ ਮੰਤਰੀ ਵੀ ਰਹੇ। ਸੰਸਦ ਮੈਂਬਰ ਵਜੋਂ ਸ੍ਰੀ ਨੱਡਾ ਕੇਂਦਰ ਸਰਕਾਰ ’ਚ ਵੀ ਮੰਤਰੀ ਬਣੇ। ਸ੍ਰੀ ਨੱਡਾ ਮੋਦੀ ਸਰਕਾਰ ’ਚ ਵੀ ਸਿਹਤ ਜਿਹਾ ਅਹਿਮ ਵਿਭਾਗ ਸੰਭਾਲ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JP Nadda may be BJP s 11th President on 19th February