ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਿਧਾਨ ਸਭਾ ਚੋਣਾਂ 'ਚ ਹੋਵੇਗੀ ਜੇ.ਪੀ. ਨੱਡਾ ਦੀ ਪਹਿਲੀ ਅਗਨੀ ਪ੍ਰੀਖਿਆ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਗਤ ਪ੍ਰਕਾਸ਼ ਨੱਡਾ ਨੇ ਭਾਜਪਾ ਦੀ ਕਮਾਨ ਸੰਭਾਲ ਲਈ ਹੈ। ਜੇਪੀ ਨੱਡਾ ਸੋਮਵਾਰ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬਣ ਗਏ। ਆਉਣ ਵਾਲੇ ਸਮੇਂ 'ਚ ਉਨ੍ਹਾਂ ਸਾਹਮਣੇ ਭਾਜਪਾ ਸ਼ਾਸਿਤ ਸੂਬਿਆਂ 'ਚ ਪਾਰਟੀ ਨੂੰ ਸੱਤਾ ਵਿੱਚ ਬਰਕਰਾਰ ਰੱਖਣ ਅਤੇ ਵਿਰੋਧੀ ਧਿਰਾਂ ਤੋਂ ਸੂਬਿਆਂ ਨੂੰ ਖੋਹਣ ਦੀ ਵੱਡੀ ਚੁਣੌਤੀ ਹੈ। ਜੇਪੀ ਨੱਡਾ ਲਈ ਫਿਲਹਾਲ ਦਿੱਲੀ ਵਿਧਾਨ ਸਭਾ ਚੋਣਾਂ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ। ਸਾਲ 2020 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਜੇਪੀ ਨੱਡਾ ਦੀ ਅਸਲ ਪ੍ਰੀਖਿਆ ਹੋਵੇਗੀ। ਹਾਲਾਂਕਿ ਉਨ੍ਹਾਂ ਦੀ ਅਗਵਾਈ 'ਚ ਯੂ.ਪੀ. ਵਿੱਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
 

ਦਰਅਸਲ ਜੇਪੀ ਨੱਡਾ ਨੂੰ ਅਜਿਹੇ ਸਮੇਂ 'ਚ ਭਾਜਪਾ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ ਜਦੋਂ ਪਾਰਟੀ ਨੂੰ ਲੋਕ ਸਭਾ ਵਿੱਚ ਭਾਰੀ ਬਹੁਮਤ ਮਿਲਿਆ, ਪਰ ਸੂਬਿਆਂ 'ਚ ਉਸ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੂੰ ਇੱਕ ਅਜਿਹੀ ਪਾਰਟੀ ਦੀ ਕਮਾਨ ਮਿਲੀ ਹੈ ਜੋ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਕੇਂਦਰ ਦੇ ਨਾਲ 11 ਸੂਬਿਆਂ 'ਚ ਆਪਣੀ ਸਰਕਾਰ ਨਾਲ 17 ਸੂਬਿਆਂ 'ਚ ਗੱਠਜੋੜ ਨਾਲ ਸੱਤਾ 'ਚ ਬਣੀ ਹੋਈ ਹੈ। ਜੇਪੀ ਨੱਡਾ ਨੂੰ ਦੇਸ਼ ਦੇ ਹਰ ਹਿੱਸੇ ਅਤੇ ਹਰ ਬੂਥ 'ਤੇ ਇਕ ਮਜ਼ਬੂਤ​ਸੰਗਠਨ ਰਾਹੀਂ ਆਪਣੀ ਪਹੁੰਚ ਤੋਂ ਦੂਰ ਸੂਬਿਆਂ 'ਚ ਪਾਰਟੀ ਨੂੰ ਮੁੱਖ ਚੋਣ ਲੜਾਈ 'ਚ ਲਿਆਉਣਾ ਹੈ।
 

 

1980 'ਚ ਨਵੀਂ ਸਿਆਸੀ ਪਾਰਟੀ ਬਣ ਕੇ ਉੱਭਰੀ ਭਾਜਪਾ ਨੇ ਚਾਰ ਦਹਾਕਿਆਂ 'ਚ ਜ਼ਮੀਨ ਤੋਂ ਸੱਤਾ ਦੇ ਸਿਖਰ ਤਕ ਦਾ ਰਾਹ ਤੈਅ ਕੀਤਾ ਹੈ। ਅਟਲ ਅਤੇ ਅਡਵਾਨੀ ਵਰਗੇ ਨੇਤਾਵਾਂ ਨਾਲ ਪਲੀ-ਵਧੀ ਭਾਜਪਾ ਹੁਣ ਦੇਸ਼ ਦੀ ਨੰਬਰ-1 ਪਾਰਟੀ ਬਣ ਗਈ ਹੈ। ਨੱਡਾ ਕੋਲ ਇਨ੍ਹਾਂ ਸੂਬਿਆਂ 'ਚ ਸਰਕਾਰ ਬਰਕਰਾਰ ਰੱਖਣ ਦੇ ਨਾਲ ਵਿਰੋਧੀ ਸੱਤਾ ਵਾਲੇ ਸੂਬਿਆਂ 'ਚ ਸਰਕਾਰ ਬਣਾਉਣ ਦੀ ਚੁਣੌਤੀ ਹੋਵੇਗੀ।
 

ਨੱਡਾ ਦੇ ਸਾਹਮਣੇ ਸੱਭ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ ਹਨ। ਦਿੱਲੀ 'ਚ ਭਾਜਪਾ ਦੋ ਦਹਾਕਿਆਂ ਤੋਂ ਸੱਤਾ ਤੋਂ ਬਾਹਰ ਹੈ ਅਤੇ ਪਿਛਲੀ ਵਾਰ ਉਹ ਸਿਰਫ ਤਿੰਨ ਸੀਟਾਂ ਜਿੱਤ ਸਕੀ ਸੀ। ਦਿੱਲੀ 'ਚ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਰਕਾਰ ਨੇ ਵਾਅਦਿਆਂ ਦੀ ਝੜੀ ਲਗਾ ਦਿੱਤੀ ਹੈ ਅਤੇ ਜਿਸ ਤਰ੍ਹਾਂ ਮੁਫਤ ਬਿਜਲੀ, ਪਾਣੀ ਦਾ ਐਲਾਨ ਕੀਤਾ ਹੈ, ਉਸ ਕਾਰਨ ਭਾਜਪਾ ਲਈ ਵੋਟਰਾਂ ਨੂੰ ਲੁਭਾਉਣਾ ਸੁਖਾਲਾ ਨਹੀਂ ਹੋਵੇਗਾ। ਪਰ ਜੇਪੀ ਨੱਡਾ ਨੂੰ ਇੱਕ ਮਾਹਿਰ ਸਿਆਸਤਦਾਨ ਮੰਨਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦਿੱਲੀ ਚੋਣਾਂ ਵਿੱਚ ਪ੍ਰਚਾਰ ਲਈ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀਆਂ ਦੀ ਫੌਜ ਉਤਾਰਨ ਵਾਲੀ ਹੈ।
 

ਇਸ ਤੋਂ ਬਾਅਦ ਜੇਪੀ ਨੱਡਾ ਦੇ ਸਾਹਮਣੇ ਬਿਹਾਰ ਦੀ ਚੁਣੌਤੀ ਹੋਵੇਗੀ, ਜਿੱਥੇ ਜੇਡੀਯੂ ਨਾਲ ਗੱਠਜੋੜ ਦੀ ਸਰਕਾਰ ਹੈ। ਇਨ੍ਹਾਂ ਦੋਵਾਂ ਸੂਬਿਆਂ 'ਚ ਉਨ੍ਹਾਂ ਦੀ ਅਗਨੀ ਪ੍ਰੀਖਿਆ ਹੋਵੇਗੀ। ਬਿਹਾਰ ਤੋਂ ਬਾਅਦ ਬੰਗਾਲ ਦੀ ਵਾਰੀ ਹੈ। ਬੰਗਾਲ 'ਚ ਭਾਜਪਾ ਭਾਵੇਂ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਜਿਸ ਤਰ੍ਹਾਂ ਐਨਆਰਸੀ ਅਤੇ ਸੀਏਏ ਦਾ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਵੀ ਸੱਤਾ ਪ੍ਰਾਪਤੀ ਆਸਾਨ ਨਹੀਂ ਹੈ। ਇਸ ਲਈ ਜੇਪੀ ਨੱਡਾ ਸਾਹਮਣੇ ਚੁਣੌਤੀਆਂ ਦੀ ਕੋਈ ਕਮੀ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JP Nadda takes over the reins of BJP Delhi Assemble Polls Bihar Election cut out as first task