ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ `ਵਰਸਿਟੀ ਦੇ ਪ੍ਰੋਫ਼ੈਸਰ ਨੇ ਸ਼ਹੀਦ ਭਗਤ ਸਿੰਘ ਦਾ ਕੀਤਾ ਅਪਮਾਨ, ਜਾਂਚ ਸ਼ੁਰੂ

ਜੰਮੂ `ਵਰਸਿਟੀ ਦੇ ਪ੍ਰੋਫ਼ੈਸਰ ਨੇ ਸ਼ਹੀਦ ਭਗਤ ਸਿੰਘ ਦਾ ਕੀਤਾ ਅਪਮਾਨ, ਜਾਂਚ ਸ਼ੁਰੂ

ਜੰਮੂ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਮੁਹੰਮਦ ਤਾਜੁੱਦੀਨ ਦੀ ਇੱਕ ਵਿਡੀਓ ਕਲਿੱਪ ਇਸ ਵੇਲੇ ਸੋਸ਼ਲ ਵੈੱਬਸਾਈਟਸ `ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ‘ਇੱਕ ਦਹਿਸ਼ਤਗਰਦ` ਕਹਿੰਦਾ ਵਿਖਾਈ ਦਿੰਦਾ ਹੈ।


ਪ੍ਰੋਫ਼ੈਸਰ ਜਦੋਂ ਇਹ ਲੈਕਚਰ ਦੇ ਰਿਹਾ ਸੀ, ਤਦ ਰਾਜਨੀਤੀ ਵਿਗਿਆਨ ਵਿਭਾਗ ਦੇ ਇੱਕ ਵਿਦਿਆਰਥੀ ਦੀਪਕ ਗੁਪਤਾ ਨੇ ਆਪਣੇ ਸੈਲਫ਼ੋਨ ਨਾਲ ਉਸ ਦੀ ਵਿਡੀਓ ਕਲਿੱਪ ਬਣਾ ਲਈ ਸੀ।


ਦੀਪਕ ਗੁਪਤਾ ਨੇ ਕਿਹਾ ਕਿ ਉਹ ਅਫ਼ਜ਼ਲ ਗੁਰੂ, ਅਜਮਲ ਕਸਾਬ, ਹਾਫਿ਼ਜ਼ ਸਈਦ ਤੇ ਅਜਿਹੇ ਕੁਝ ਹੋਰ ਦਹਿਸ਼ਤਗਰਦਾਂ ਦੀਆਂ ਮਿਸਾਲਾਂ ਦੇਸਕਦਾ ਸੀ; ਜੋ ਸੱਚਮੁਚ ਦਹਿਸ਼ਤਗਰਦ ਵੀ ਹਨ ਤੇ ਅੱਜ-ਕੱਲ੍ਹ ਜਾਂ ਕੁਝ ਸਮਾਂ ਪਹਿਲਾਂ ਤੱਕ ਸਰਗਰਮ ਵੀ ਰਹੇ ਹਨ। ਕੋਈ ਸ਼ਹੀਦ-ਏ-ਆਜ਼ਮ ਬਾਰੇ ਅਜਿਹੇ ਸ਼ਬਦ ਕਿਵੇਂ ਵਰਤ ਸਕਦਾ ਹੈ। ਜਮਾਤ ਵਿੱਚ ਬੈਠੇ ਹੋਰ ਸਾਰੇ ਵਿਦਿਆਰਥੀ ਵੀ ਇਹ ਸਭ ਸੁਣ ਕੇ ਸੁੰਨ ਹੋ ਗਏ। 


ਦੀਪਕ ਗੁਪਤਾ ਨੇ ਕਿਹਾ,‘ਕਾਲਜਾਂ ਤੇ ਯੂਨੀਵਰਸਿਟੀਜ਼ `ਚ ਬਹੁਤ ਕੁਝ ਪ੍ਰੋਫ਼ੈਸਰਾਂ ਦੇ ਹੱਥ ਵੱਸ ਹੁੰਦਾ ਹੈ ਤੇ ਕੁਝ ਨੰਬਰ ਉਹ ਵੀ ਦੇ ਸਕਦੇ ਹੁੰਦੇ ਹਨ। ਸ਼ਾਇਦ ਇਸੇ ਲਈ ਕਿਸੇ ਵੀ ਵਿਦਿਆਰਥੀ ਨੇ ਪ੍ਰੋਫ਼ੈਸਰ ਦਾ ਤਦ ਕੋਈ ਵਿਰੋਧ ਨਹੀਂ ਕੀਤਾ।`


ਦੀਪਕ ਗੁਪਤਾ ਨੇ ਦੱਸਿਆ ਕਿ ਬਾਅਦ `ਚ ਇਸ ਸਬੰਧੀ ਇੱਕ ਲਿਖਤੀ ਸਿ਼ਕਾਇਤ ਜੰਮੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਮਨੋਜ ਧਰ ਨੂੰ ਵੀ ਕੀਤੀ ਗਈ। ਵਾਈਸ ਚਾਂਸਲਰ ਨੇ ਤੁਰੰਤ ਡੀਨ (ਅਕਾਦਮਿਕ ਮਾਮਲੇ) ਪ੍ਰੋ. ਕੇਸ਼ਵ ਸ਼ਰਮਾ ਦੀ ਅਗਵਾਈ ਹੇਠ ਛੇ ਮੈਂਬਰਾਂ ਦੀ ਇੱਕ ਕਮੇਟੀ ਇਸ ਮਾਮਲੇ ਦੀ ਜਾਂਚ ਲਈ ਕਾਇਮ ਕਰ ਦਿੱਤੀ ਗਈ ਹੈ।


ਉੱਧਰ ਪ੍ਰੋ. ਤਾਜੁੱਦੀਨ ਨੇ ਕਿਹਾ,‘ਦਰਅਸਲ, ਮੈਂ ਅੱਜ ਕਲਾਸ `ਚ ਲੈਨਿਨ ਬਾਰੇ ਪੜ੍ਹਾ ਰਿਹਾ ਸਾਂ। ਉਸ ਦਾ ਭਰਾ ਇੱਕ ਦਹਿਸ਼ਤਗਰਦ ਕਾਰਵਾਹੀ `ਚ ਮਾਰਿਆ ਗਿਆ ਸੀ ਤੇ ਉਸੇ ਸੰਦਰਭ ਵਿੱਂਚ ਮੈਂ ਭਗਤ ਸਿੰਘ ਹੁਰਾਂ ਦਾ ਵੀ ਜਿ਼ਕਰ ਕੀਤਾ। ਸ਼ਾਇਦ ਮੈਨੂੰ ਇੰਝ ਨਹੀਂ ਆਖਣਾ ਚਾਹੀਦਾ ਸੀ। ਮੈਨੂੰ ਸੱਚਮੁਚ ਇਸ ਲਈ ਬਹੁਤ ਅਫ਼ਸੋਸ ਹੈ। ਇਹ ਠੀਕ ਹੈ ਕਿ ਮੈਂ ਉਸ ਨੂੰ ਦਹਿਸ਼ਤਰਗ ਆਖਿਆ ਪਰ ਜਿਹੇ ਗਾਂਧੀਵਾਦੀ ਅਹਿੰਸਾ ਦੇ ਸਿਧਾਂਤਾਂ `ਤੇ ਵਿਸ਼ਵਾਸ ਰੱਖਦੇ ਹਨ, ਉਹ ਭਗਤ ਸਿੰਘ ਹੁਰਾਂ ਨੂੰ ਦਹਿਸ਼ਤਗਰਦੀ ਨਾਲ ਜੋੜਦੇ ਹਨ। ਸ਼ਾਇਦ ਵਿਦਿਆਰਥੀ ਹਾਲੇ ਇੰਨੇ ਪਰਪੱਕ ਨਹੀਂ ਹੋਏ ਕਿ ਇਸ ਧਾਰਨਾ ਨੂੰ ਸਮਝ ਸਕਦੇ। ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹਰਗਿਜ਼ ਵੀ ਨਹੀਂ ਸੀ। ਵਿਦਿਆਰਥੀ ਨੂੰ ਇਸ ਦੀ ਵਿਡੀਓ ਬਣਾਉਣ ਦੀ ਥਾਂ ਆਪਣੀ ਗੱਲ ਮੇਰੇ ਨਾਲ ਸਾਂਝੀ ਕਰਦਾ ਤੇ ਫਿਰ ਉਸ ਨੇ ਸੋਸ਼ਲ ਮੀਡੀਆ `ਤੇ ਵੀ ਸ਼ੇਅਰ ਕਰ ਦਿੱਤੀ। ਰਾਜਨੀਤੀ ਵਿਗਿਆਨ `ਚ ਜਜ਼ਬਾਤੀ ਪਹੁੰਚ ਠੀਕ ਨਹੀਂ ਹੰੁਦੀ। ਸ਼ਾਇਦ ਮੈਂ ਹੀ ਕੁਝ ਗ਼ਲਤ ਚਲਾ ਗਿਆ ਸਾਂ ਤੇ ਮੈਨੂੰ ਸੱਚਮੁਚ ਇਸ ਲਈ ਬਹੁਤ ਜਿ਼ਆਦਾ ਅਫ਼ਸੋਸ ਹੈ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JU Professor used derogatory words for Martyr Bhagat Singh