ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਜ ਲੋਇਆ ਦੀ ਮੌਤ ਦਾ ਭੇਤ ਰਹੇਗਾ ਕਾਇਮ, ਕਿਉਂਕਿ ਹੁਣ ਨਹੀਂ ਹੋਵੇਗੀ ਜਾਂਚ

ਜੱਜ ਲੋਇਆ ਦੀ ਮੌਤ ਦਾ ਭੇਤ ਰਹੇਗਾ ਕਾਇਮ, ਕਿਉਂਕਿ ਹੁਣ ਨਹੀਂ ਹੋਵੇਗੀ ਜਾਂਚ

ਜੱਜ ਲੋਇਆ ਦੀ ਮੌਤ ਦਾ ਭੇਤ ਜਿਉਂ ਦਾ ਤਿਉਂ ਕਾਇਮ ਰਹਿ ਜਾਵੇਗਾ ਕਿਉਂਕਿ ਹੁਣ ਦੇਸ਼ ਦੀ ਜਨਤਾ ਦੀਆਂ ਆਸਾਂ ਮੁਤਾਬਕ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਹੋਵੇਗੀ। ਇਹ ਜਾਣਕਾਰੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਦਿੱਤੀ।

 

 

ਸ੍ਰੀ ਦੇਸ਼ਮੁਖ ਨੇ ਕਿਹਾ ਕਿ ਕਈ ਲੋਕਾਂ ਨੇ ਮੈਨੂੰ ਫ਼ੋਨ ਕੀਤਾ ਤੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਮਾਮਲੇ ’ਚ ਨਵੇਂ ਸਬੂਤ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਆਓ ਤੇ ਮੈਨੂੰ ਮਿਲੋ ਪਰ ਹਾਲੇ ਤੱਕ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ।

 

 

ਚੇਤੇ ਰਹੇ ਕਿ ਮੰਤਰੀ ਸ੍ਰੀ ਦੇਸ਼ਮੁਖ ਨੇ ਹੀ ਪਹਿਲਾਂ ਆਖਿਆ ਸੀ ਕਿ ਜੇ ਉਨ੍ਹਾਂ ਕੋਲ ਕੋਈ ਠੋਸ ਸਬੁਤ ਆਉਂਦੇ ਹਨ, ਤਾਂ ਇਹ ਮਾਮਲਾ ਮੁੜ ਖੁੱਲ੍ਹ ਸਕਦਾ ਹੈ। ਗੁਜਰਾਤ ਦੇ ਚਰਚਿਤ ਸੋਹਰਾਬੁੱਦੀਨ ਸ਼ੇਖ਼ ਫ਼ਰਜ਼ੀ ਮੁਕਾਬਲੇ ਦੀ ਸੁਣਵਾਈ ਕਰ ਰਹੇ ਜਸਟਿਸ ਲੋਇਆ ਦੀ ਇੱਕ ਦਸੰਬਰ, 2014 ਨੂੰ ਨਾਗਪੁਰ ’ਚ ਉਸ ਵੇਲੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਜਦੋਂ ਉਹ ਆਪਣੇ ਇੱਕ ਸਹਿਯੋਗੀ ਦੀ ਧੀ ਦੇ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਲਈ ਗਏ ਸਨ।

 

 

 

ਉਸ ਮਾਮਲੇ ਦੀ ਸੁਣਵਾਈ ਦੌਰਾਨ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਜੱਜ ਬੀਐੱਚ ਲੋਇਆ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਦੀ ਆਜ਼ਾਦਾਨਾ ਜਾਂਚ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਉੱਤੇ ਮਹਾਰਾਸ਼ਟਰ ਸਰਕਾਰ ਨੂੰ ਜਵਾਬ ਦਾਇਰ ਕਰਨ ਲਈ ਆਖਿਆ ਸੀ। ਸੁਪਰੀਮ ਕੋਰਟ ਨੇ ਆਖਿਆ ਸੀ ਕਿ ਉਹ ਮਰਹੂਮ ਜੱਜ ਦੀ ਪੋਸਟ–ਮਾਰਟਮ ਰਿਪੋਰਟ ਵੇਖਣਾ ਚਾਹੁੰਦੀ ਹੈ।

 

 

ਅਦਾਲਤ ਨੇ ਮਹਾਰਾਸ਼ਟਰ ਸਰਕਾਰ ਨੂੰ ਪੋਸਟ–ਮਾਰਟਮ ਰਿਪੋਰਟ ਸੌਂਪਣ ਲਈ ਆਖਿਆ ਸੀ। ਅਦਾਲਤ ਨੇ ਕਿਹਾ ਸੀ ਕਿ ਇਹ ਗੰਭੀਰ ਮਾਮਲਾ ਹੈ ਤੇ ਇਸ ਦੀ ਸੁਣਵਾਈ ਬਿਨਾ ਦੂਜੀ ਧਿਰ ਨੂੰ ਸੁਣੇ ਨਹੀਂ ਕੀਤੀ ਜਾ ਸਕਦੀ।

 

 

ਜਸਟਿਸ ਲੋਇਆ ਦੀ ਕਥਿਤ ਭੇਤ ਭਰੀ ਮੌਤ ਦਾ ਮਾਮਲਾ ਤਦ ਸਾਹਮਣੇ ਆਇਆ ਸੀ, ਜਦੋਂ ਉਨ੍ਹਾਂ ਦੀ ਭੈਣ ਦੇ ਹਵਾਲੇ ਨਾਲ ਮੀਡੀਆ ਦੀਆਂ ਖ਼ਬਰਾਂ ਵਿੱਚ ਉਨ੍ਹਾਂ ਦੀ ਮੌਤ ਤੇ ਸੋਹਰਾਬੁੱਦੀਨ ਨਾਲ ਉਸ ਦੇ ਜੁੜੇ ਹੋਣ ਦੇ ਹਾਲਾਤ ਉੱਤੇ ਸ਼ੱਕ ਪ੍ਰਗਟਾਇਆ ਗਿਆ ਸੀ।

 

 

ਗੁਜਰਾਤ ’ਚ ਸੋਹਰਾਬੁੱਦੀਨ ਸ਼ੇਖ਼, ਉਨ੍ਹਾਂ ਦੀ ਪਤਨੀ ਕੌਸਰ ਬੀ ਤੇ ਉਨ੍ਹਾਂ ਦੇ ਸਹਿਯੋਗੀ ਤੁਲਸੀਦਾਸ ਪਰਜਾਪਤੀ ਦੇ ਨਵੰਬਰ 2005 ’ਚ ਹੋਏ ਕਥਿਤ ਫ਼ਰਜ਼ੀ ਮੁਕਾਬਲੇ ’ਚ ਪੁਲਿਸ ਮੁਲਾਜ਼ਮ ਸਮੇਤ ਕੁੱਲ 23 ਮੁਲਜ਼ਮ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਨ। ਬਾਅਦ ’ਚ ਇਹ ਮਾਮਲਾ ਸੀਬੀਆਈ ਹਵਾਲੇ ਕੀਤਾ ਗਿਆ ਸੀ ਤੇ ਮੁਕੱਦਮਾ ਮੁੰਬਈ ਤਬਦੀਲ ਕਰ ਦਿੱਤਾ ਗਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Judge Loya s death suspense to be remained as no new investigation to be done