ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਲਤ ਦੇ ਬਾਹਰ ਜੱਜ ਨੂੰ ਮਾਰਿਆ ਥੱਪੜ, ਪੁਲਿਸ ਨੂੰ ਪਈਆਂ ਭਾਜੜਾਂ

ਮਹਾਰਾਸ਼ਟਰ ਚ ਨਾਗਪੁਰ ਦੀ ਇੱਕ ਅਦਾਲਤ ਦੀ ਇਮਾਰਤ ਚ ਬੁੱਧਵਾਰ ਨੂੰ ਇੱਕ ਸਹਾਇਕ ਪ੍ਰਾਸੀਕਿਊਟਰ ਨੇ ਇੱਕ ਸੈਸ਼ਨ ਜੱਜ ਨੂੰ ਕਥਿਤ ਤੌਰ ਤੇ ਚਪੇੜ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਜਿ਼ਲ੍ਹਾ ਸੈਸ਼ਨ ਅਦਾਲਤ ਦੀ 7ਵੀਂ ਮੰਜਿ਼ਲ ਤੇ ਇੱਕ ਲਿਫ਼ਟ ਦੇ ਬਾਹਰ ਦੁਪਿਹਰ ਚ ਵਾਪਰੀ।

 

ਜੱਜ ਦੀ ਸਿ਼ਕਾਇਤ ਦਰਜ ਕਰਨ ਮਗਰੋਂ ਸਦਰ ਪੁਲਿਸ ਥਾਣੇ ਦੀ ਇੰਚਾਰਜ ਸੁਨਿਲ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੀਨੀਅਰ ਸਿਵਲ ਜੱਜ ਕੇ ਆਰ ਦੇਸ਼ਪਾਂਡੇ ਨੇ ਦੋਸ਼ ਲਗਾਇਆ ਹੈ ਕਿ ਸਹਾਇਕ ਲੋਕ ਪ੍ਰੋਸੀਕਿਊਟਰ ਡੀ ਐਮ ਪਰਾਤੇ ਨੇ ਅਦਾਲਤੀ ਕਮਰੇ ਬਾਹਰ ਉਨ੍ਹਾਂ ਨੂੰ ਚਪੇੜ ਮਾਰੀ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਜੱਜ ਦੁਆਰਾ ਦਿੱਤੇ ਗਏ ਇੱਕ ਫੈਸਲੇ ਚ ਮੁਲਜ਼ਮ ਨਾਰਾਜ਼ ਸੀ।

 

ਪੁਲਿਸ ਦੱਸਿਆ ਕਿ ਘਟਨਾ ਦੀ ਜਾਂਚ ਚੱਲ ਰਹੀ ਹੈ। ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਜਦੋਂ ਜਿ਼ਲ੍ਹੇ ਦੇ ਸਰਕਾਰੀ ਬੁਲਾਰੇ ਨਿਤੀਨ ਤੇਲਗੋਟੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ।

 

ਤੇਲਗੋਟੇ ਨੇ ਕਿਹਾ, ਮੁਲਜ਼ਮ ਨੂੰ ਇਹ ਕਰਤੂਤ ਨਹੀਂ ਕਰਨੀ ਚਾਹੀਦੀ ਸੀ। ਜੇਕਰ ਉਸਦੀ ਕੋਈ ਜੱਜ ਨਾਲ ਸਿ਼ਕਾਇਤ ਸੀ ਤਾਂ ਉਸਨੂੰ ਸਹੀ ਢੰਗ ਨਾਲ ਦੱਸਣਾ ਚਾਹੀਦਾ ਸੀ। ਸਮਾਜ ਵਕੀਲਾਂ ਤੋਂ ਅਜਿਹੀ ਉਮੀਦ ਨਹੀਂ ਕਰਦਾ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:judge slapped the judge outside the court