ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਰਗੀ ਕਾਲਜ ’ਚ ਕੁੜੀਆਂ ਛੇੜਨ ਵਾਲੇ 10 ਮੁਲਜ਼ਮਾਂ ਦਾ 14 ਦਿਨਾਂ ਦਾ ਅਦਾਲਤੀ ਰਿਮਾਂਡ

ਗਾਰਗੀ ਕਾਲਜ ’ਚ ਕੁੜੀਆਂ ਛੇੜਨ ਵਾਲੇ 10 ਮੁਲਜ਼ਮਾਂ ਦਾ 14 ਦਿਨਾਂ ਦਾ ਅਦਾਲਤੀ ਰਿਮਾਂਡ

ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ’ਚ ਫ਼ੈਸਟ ਦੌਰਾਨ ਬੀਤੀ 6 ਫ਼ਰਵਰੀ ਨੂੰ ਵਿਦਿਆਰਥਣਾਂ ਨਾਲ ਹੋਈ ਕਥਿਤ ਛੇੜਖਾਨੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਸਾਰੇ 10 ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੁਲਿਸ ਨੇ ਅੱਜ ਗਾਰਗੀ ਕਾਲਜ ਮਾਮਲੇ ’ਚ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਸੀ।

 

 

ਇੱਥੇ ਵਰਨਣਯੋਗ ਹੈ ਕਿ ਦਿੱਲੀ ਪੁਲਿਸ ਨੇ ਇਸ ਘਟਨਾ ਦੇ ਸਿਲਸਿਲੇ ’ਚ ਬੀਤੀ 10 ਫ਼ਰਵਰੀ ਨੂੰ FIR ਦਰਜ ਕੀਤੀ ਸੀ। ਗਾਰਗੀ ਕਾਲਜ ’ਚ ਬੀਤੀ ਛੇ ਫ਼ਰਵਰੀ ਨੂੰ ‘ਰੇਵੀਏਰਾ ਫ਼ੈਸਟ’ ’ਚ ਕਈ ਮੁੰਡਿਆਂ ਦੀ ਟੋਲੀ ਘੁਸ ਗਈ ਸੀ, ਜਿਨ੍ਹਾਂ ਨੇ ਵਿਦਿਆਰਥਣਾਂ ਨਾਲ ਬਦਸਲੂਕੀ ਕੀਤੀ ੀਸ।

 

 

ਸੁਪਰੀਮ ਕੋਰਟ ’ਚ ਬੁੱਧਵਾਰ ਨੂੰ ਇੱਕ ਪਟੀਸ਼ਨ ਦਾਇਰ ਕਰ ਕੇ ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ਅੰਦਰ ਇੱਕ ਪ੍ਰੋਗਰਾਮ ਦੌਰਾਨ ਇਸ ਛੇੜਖਾਨੀ ਦੇ ਮਾਮਲੇ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ।

 

 

ਐੱਮਐੱਲ ਸ਼ਰਮਾ ਵੱਲੋਂ ਦਾਇਰ ਜਨਹਿਤ ਪਟੀਸ਼ਨ ’ਚ ਬੇਨਤੀ ਕੀਤੀ ਗਈ ਹੈ ਕਿ ਉਹ ਜਾਂਚ ਏਜੰਸੀ ਨੁੰ ਸਾਰੀਆਂ ਵਿਡੀਓ ਰਿਕਾਰਡਿੰਗਜ਼ ਤੇ ਕਾਲਜ ਦੇ ਆਲੇ–ਦੁਆਲੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਜ਼ਬਤ ਕਰਨ ਦੀ ਹਦਾਇਤ ਜਾਰੀ ਕਰਨ।

 

 

ਬੇਨਤੀ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਸੋਚੀ–ਸਮਝੀ ਅਪਰਾਧਕ ਸਾਜ਼ਿਸ਼ ਪਿੱਛੇ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਜਾਰੀ ਕਰਨ। ਕਾਲਜ ਦੀਆਂ ਕੁਝ ਵਿਦਿਆਰਥਣਾਂ ਨੇ ਛੇ ਫ਼ਰਵਰੀ ਨੂੰ ਕਾਲਜ ਫ਼ੈਸਟ ਦੌਰਾਨ ਵਾਪਰੀ ਇਸ ਘਟਨਾ ਦਾ ਜ਼ਿਕਰ ਇੰਸਟਾਗ੍ਰਾਮ ਉੱਤੇ ਕੀਤਾ ਸੀ; ਤਦ ਜਾ ਕੇ ਇਹ ਸਾਰਾ ਮਾਮਲਾ ਜੱਗ ਜ਼ਾਹਿਰ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Judicial Remand of 10 accused of Eve Teasing in Gargi College Delhi