ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਵਿੰਦਰ ਸਿੰਘ ਮਾਮਲਾ : NIA ਅਦਾਲਤ ਨੇ 15 ਦਿਨ ਦੀ ਵਧਾਈ ਰਿਮਾਂਡ

ਜੰਮੂ ਕਸ਼ਮੀਰ ਦੇ ਬਰਖਾਸਤ ਡੀਐਸਪੀ ਦਵਿੰਦਰ ਸਿੰਘ, ਅੱਤਵਾਦੀ ਨਵੀਦ ਬਾਬੂ ਅਤੇ ਉਸ ਦੇ ਹੋਰ ਸਾਥੀਆਂ ਦੀ ਪੁਲਿਸ ਰਿਮਾਂਡ 15 ਦਿਨਾਂ ਲਈ ਵਧਾ ਦਿੱਤੀ ਗਈ ਹੈ। ਦਵਿੰਦਰ ਸਿੰਘ ਨੂੰ ਹੀਰਾ ਨਗਰ ਜੇਲ ਭੇਜਿਆ ਜਾਵੇਗਾ ਅਤੇ ਹੋਰਾਂ ਨੂੰ ਕੋਟ ਬਲਵਾਲ ਭੇਜਿਆ ਗਿਆ ਹੈ।
 

ਦਵਿੰਦਰ ਸਿੰਘ ਨੂੰ ਅੱਤਵਾਦੀਆਂ ਨਾਲ ਮਿਲੀਭੁਗਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਦਵਿੰਦਰ ਨੂੰ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਵੀਦ ਬਾਬੂ, ਉਸ ਦੇ ਸਾਥੀ ਮੁਹੰਮਦ ਰਫੀ ਅਤੇ ਮੁਹੰਮਦ ਇਰਫਾਨ ਨੂੰ ਰਿਮਾਂਡ ਵਧਾਉਣ ਲਈ ਵਿਸ਼ੇਸ਼ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ।
 

 

ਐਨਆਈਏ ਨੇ ਵੀਰਵਾਰ ਸ਼ਾਮ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਜਾਨੀਪੁਰ ਕੋਰਟ ਕੰਪਲੈਕਸ 'ਚ ਸਥਿਤ ਐਨਆਈਏ ਅਦਾਲਤ 'ਚ ਬਰਖਾਸਤ ਡੀਐਸਪੀ ਦਵਿੰਦਰ ਸਿੰਘ ਅਤੇ ਹੋਰਨਾਂ ਨੂੰ ਪੇਸ਼ ਕੀਤਾ। ਦੋਸ਼ੀਆਂ ਨੂੰ ਮੀਡੀਆ ਅਤੇ ਵਕੀਲਾਂ ਤੋਂ ਦੂਰ ਰੱਖਣ ਲਈ ਅਦਾਲਤ ਦੇ ਪਿਛਲੇ ਦਰਵਾਜ਼ੇ ਤੋਂ ਅੰਦਰ ਲਿਜਾਇਆ ਗਿਆ। ਸੁਣਵਾਈ ਤੋਂ ਪਹਿਲਾਂ ਹੀ ਮੀਡੀਆ ਅਦਾਲਤ ਦੀ ਗੈਲਰੀ 'ਚ ਇਕੱਤਰ ਹੋ ਗਈ ਸੀ।
 

ਐਨਆਈਏ ਦੇ ਜਾਂਚ ਅਧਿਕਾਰੀ ਅਤੇ ਸਰਕਾਰੀ ਵਕੀਲ ਨੇ ਜੱਜ ਸਾਹਮਣੇ ਦਲੀਲ ਦਿੱਤੀ ਕਿ ਜੰਮੂ-ਕਸ਼ਮੀਰ 'ਚ ਬਰਖਾਸਤ ਡੀਐਸਪੀ ਦਵਿੰਦਰ ਸਿੰਘ, ਅੱਤਵਾਦੀ ਨਵੀਦ ਬਾਬੂ ਅਤੇ ਉਸ ਦੇ ਸਾਥੀਆਂ ਤੋਂ ਪੁੱਛਗਿੱਛ ਕਰਕੇ ਜੰਮੂ-ਕਸ਼ਮੀਰ 'ਚ ਅੱਤਵਾਦ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਐਨਆਈਏ ਦੇ ਵਕੀਲ ਨੇ ਕਿਹਾ ਕਿ ਮੁਲਜ਼ਮਾਂ ਦੀ ਰਿਮਾਂਡ ਵਧਾਏ ਜਾਣ ਨਾਲ ਜਾਂਚ ਤੇਜ਼ ਹੋਵੇਗੀ। ਜਾਂਚ ਅਧਿਕਾਰੀ ਅਤੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਸਾਰੇ ਮੁਲਜ਼ਮਾਂ ਨੂੰ 15 ਦਿਨਾਂ ਲਈ ਜੂਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Judicial remand of former JK Police DSP Davinder Singh and others has been extended for 15 days