ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸ 'ਚ ਬੋਲੇ CJI ਰੰਜਨ ਗੋਗੋਈ, ਅਦਾਲਤਾਂ ਨੂੰ ਲੋਕ ਲੁਭਾਊ ਤਾਕਤਾਂ ਵਿਰੁਧ ਹੋਣਾ ਚਾਹੀਦੈ ਖੜਾ

ਚੀਫ਼ ਜਸਟਿਸ ਰੰਜਨ ਗੋਗੋਈ ਨੇ ਆਜ਼ਾਦੀ ਨੂੰ ਅਦਾਲਤਾਂ ਦੀ ਆਤਮਾ ਦੱਸਦੇ ਹੋਏ ਕਿਹਾ ਹੈ ਕਿ ਉਸ ਨੂੰ ਲੋਕ ਲੁਭਾਊ ਤਾਕਤਾਂ ਵਿਰੁੱਧ ਖੜਾ ਹੋਣਾ ਚਾਹੀਦਾ ਹੈ ਅਤੇ ਸੰਵਿਧਾਨਕ ਮੁੱਲਾਂ ਦਾ ਨਿਰਾਦਰ ਕੀਤੇ ਜਾਣ ਤੋਂ ਇਸ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ।

 

ਜਸਟਿਸ ਗੋਗੋਈ ਨੇ ਮੰਗਲਵਾਰ ਨੂੰ ਸੋਚੀ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੁੱਖ ਜਸਟਿਸਾਂ ਦੀ ਇੱਕ ਕਾਨਫ਼ਰੰਸ ਵਿੱਚ ਕਿਹਾ ਕਿ ਅਦਾਲਤਾਂ ਨੂੰ ਸੰਸਥਾ ਦੀ ਆਜ਼ਾਦੀ ਉੱਤੇ ਲੋਕ ਲੁਭਾਊ ਤਾਕਤਾਂ ਦਾ ਮੁਕਾਬਲਾ ਕਰਨ ਲਈ ਖੁਦ ਨੂੰ ਤਿਆਰ ਕਰਨਾ ਹੋਵੇਗਾ ਅਤੇ ਮਜ਼ਬੂਤ ਕਰਨ ਕਰਨਾ ਹੋਵੇਗਾ।


ਸਮਾਚਾਰ ਏਜੰਸੀ ਭਾਸ਼ਾ ਅਨੁਸਾਰ, ਉਨ੍ਹਾਂ ਨੇ ਕਿਸੇ ਦੇਸ਼ ਦੇ ਸਫਰ ਦੇ ਕੁਝ ਗੇੜਾਂ ਵਿੱਚ ਜਦੋਂ ਵਿਧਾਨਕ ਅਤੇ ਕਾਰਜਕਾਰੀ ਇਕਾਈਆਂ ਲੋਕ ਲੁਭਾਊਭਾਵਨਵਾਦ ਦੇ ਪ੍ਰਭਾਵ ਵਿੱਚ ਸੰਵਿਧਾਨ ਤਹਿਤ ਆਪਣੇ ਕਰਤੱਬਾਂ ਅਤੇ ਟੀਚਿਆਂ ਤੋਂ ਦੂਰ ਹੋ ਜਾਂਦੀ ਹੈ ਤਾਂ ਅਦਾਲਤਾਂ ਨੂੰ ਇਨ੍ਹਾਂ ਲੋਕ ਲੁਭਾਊ ਤਾਕਤਾਂ ਵਿਰੁਧ ਖੜੇ ਹੋਣਾ ਚਾਹੀਦਾ ਹੈ ਅਤੇ ਸੰਵਿਧਾਨਕ ਮੁੱਲਾਂ ਦੀ ਸੁਰੱਖਿਆ ਕਰਨੀ ਚਾਹੀਦਾ ਹੈ।  

 

ਕੁਝ ਆਲੋਚਕਾਂ ਲਈ ਇਹ ਸਥਿਤੀ ਆਲੋਚਨਾ ਕਰਨ ਦਾ ਇੱਕ ਮੌਕਾ ਦੇ ਸਕਦੀ ਹੈ ਕਿ ਚੁਣੇ ਹੋਏ ਪ੍ਰਤੀਨਿਧੀਆਂ ਦੇ ਫ਼ੈਸਲੇ ਨੂੰ ਕਿਵੇ ਅਦਾਲਤਾਂ ਪਲਟ ਸਕਦੀਆਂ ਹਨ  ਜਦਕਿ ਉਹ ਜਨਤਾ ਵੱਲੋਂ ਚੁਣੇ ਨਹੀਂ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:judiciary should stand against populist forces says cji ranjan gogoi at SCO