ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਮਵਾਰ ਦੀ ਰਾਤ ਨੂੰ ਧਰਤੀ ਦੇ ਬਹੁਤ ਨੇੜੇ ਹੋਵੇਗਾ ਬ੍ਰਹਿਸਪਤੀ

ਸੋਮਵਾਰ ਦੀ ਰਾਤ ਨੂੰ ਧਰਤੀ ਦੇ ਬਹੁਤ ਨੇੜੇ ਹੋਵੇਗਾ ਬ੍ਰਹਿਸਪਤੀ

ਭਲਕੇ ਸੋਮਵਾਰ ਭਾਵ 10 ਜੂਨ ਨੂੰ ਸੂਰਜ–ਪਰਿਵਾਰ ਦਾ ਸਭ ਤੋਂ ਵੱਡਾ ਗ੍ਰਹਿ ਬ੍ਰਹਿਸਪਤੀ ਧਰਤੀ ਦੇ ਸਭ ਤੋਂ ਵੱਧ ਨੇੜੇ ਆ ਜਾਵੇਗਾ। ਧਰਤੀ ਦੇ ਸਭ ਤੋਂ ਕੋਲ ਹੋਣ ਕਾਰਨ ਇਹ ਗ੍ਰਹਿ ਹੋਰ ਰਾਤਾਂ ਦੇ ਮੁਕਾਬਲੇ ਵੱਧ ਵੱਡਾ ਤੇ ਚਮਕੀਲਾ ਵਿਖਾਈ ਦੇਵੇਗਾ।

 

 

ਇਹੋ ਨਹੀਂ ਬ੍ਰਹਿਸਪਤੀ ਗ੍ਰਹਿ ਦੇ ਨਾਲ ਹੀ ਉਸ ਦੇ ਚਾਰ–ਚੰਨ ਵੀ ਵੇਖੇ ਜਾ ਸਕਣਗੇ। ਖਗੋਲ–ਪ੍ਰੇਮੀ ਪੂਰੀ ਰਾਤ ਬ੍ਰਹਿਸਪਤੀ ਗ੍ਰਹਿ ਤੇ ਇਸ ਦੇ ਚੰਨਾਂ ਨੂੰ ਵੇਖ ਸਕਣਗੇ।

 

 

ਇੰਦਰਾ ਗਾਂਧੀ ਖਗੋਲ–ਪ੍ਰਯੋਗਸ਼ਾਲਾ ਦੇ ਵਿਗਿਆਨੀ ਸੁਮਿਤ ਸ੍ਰੀਵਾਸਤਵ ਨੇ ਦੱਸਿਆ ਕਿ 10 ਜੂਨ ਦੀ ਰਾਤ ਨੂੰ 8:41 ਵਜੇ ਬ੍ਰਹਿਸਪਤੀ ਗ੍ਰਹਿ ਦੀ ਧਰਤੀ ਤੋਂ ਦੂਰੀ ਬਹੁਤ ਘੱਟ ਰਹਿ ਜਾਵੇਗੀ। ਬ੍ਰਹਿਸਪਤੀ ਗ੍ਰਹਿ ਤੋਂ ਧਰਤੀ ਦੀ ਦੂਰੀ 640.91 ਮਿਲੀਅਨ ਕਿਲੋਮੀਟਰ ਰਹਿ ਜਾਵੇਗੀ। ਪਿਛਲੇ ਸਾਲ ਇਹ ਦੂਰੀ 658 ਮਿਲੀਅਨ ਕਿਲੋਮੀਟਰ ਸੀ।

 

 

ਪਿਛਲੇ ਸਾਲ ਦੇ ਮੁਕਾਬਲੇ ਬ੍ਰਹਿਸਪਤੀ ਗ੍ਰਹਿ ਧਰਤੀ ਦੇ ਵੱਧ ਨੇੜੇ ਹੋਵੇਗਾ। ਸ੍ਰੀ ਸੁਮਿਤ ਨੇ ਦੱਸਿਆ ਕਿ ਇਸ ਹਾਲਤ ਨੂੰ ਬ੍ਰਹਿਸਪਤੀ ਗ੍ਰਹਿ ਦੀ ਅਪੋਜ਼ੀਸ਼ਨ ਕਿਹਾ ਜਾਂਦਾ ਹੈ। ਇਸ ਵਿੱਚ ਧਰਤੀ, ਸੂਰਜ ਤੇ ਬ੍ਰਹਿਸਪਤੀ ਗ੍ਰਹਿ ਇੱਕ ਸਿੱਧੀ ਰੇਖਾ ਵਿੱਚ ਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਆਮ ਦੂਰਬੀਨ ਨਾਲ ਲੋਕ ਬ੍ਰਹਿਸਪਤੀ ਗ੍ਰਹਿ ਤੇ ਉਸ ਦੇ ਚੰਨਾਂ ਨੂੰ ਵੇਖ ਸਕਦੇ ਹਨ।

 

 

ਇਹ ਗ੍ਰਹਿ ਪੂਰਬ ਵਾਲੇ ਪਾਸੇ ਨਿੱਕਲੇਗਾ। ਕਾਫ਼ੀ ਨੇੜੇ ਹੋਣ ਕਾਰਨ ਲੋਕ ਇਸ ਗ੍ਰਹਿ ਦੇ ਚਾਰੇ ਚੰਨਾਂ – ਗੈਲੇਲੀਅਨ ਮੂਨਸ ਆਇਓ, ਯੂਰੋਪਾ, ਕੈਲਿਸਟੋ ਤੇ ਗੈਨੀਮੇਡ ਨੂੰ ਵੇਖ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jupiter planet will be nearer to Earth at Monday night