ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਐਤਵਾਰ ਨੂੰ ਸੀਨੀਅਰ ਜੱਜ ਇੰਦਰਾਜੀਤ ਮਹਾਂਤੀ ਨੂੰ ਰਾਜਸਥਾਨ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸਹੁੰ ਚੁਕਾਈ। ਰਾਜਸਥਾਨ ਹਾਈ ਕੋਰਟ ਦੇ ਮੁੱਖ ਜੱਜ ਐਸ ਰਵਿੰਦਰ ਭੱਟ ਦੇ ਉੱਚ ਅਦਾਲਤ ਵਿੱਚ ਜਾਣ ਨਾਲ ਇਹ ਅਹੁਦਾ ਖ਼ਾਲੀ ਹੋਇਆ ਸੀ। ਕੇਂਦਰੀ ਵਿਧੀ ਅਤੇ ਨਿਆਂ ਮੰਤਰਾਲੇ ਨੇ ਹਾਲ ਹੀ ਵਿੱਚ ਸੀਨੀਅਰ ਜੱਜ ਇੰਦਰਾਜੀਤ ਮਹਾਂਤੀ ਨੂੰ ਰਾਜਸਥਾਨ ਹਾਈ ਕੋਰਟ ਦਾ ਮੁੱਖ ਜੱਜ ਨਿਯੁਕਤ ਕੀਤਾ ਹੈ।
ਰਾਜ ਭਵਨ ਵਿੱਚ ਕਰਵਾਏ ਮੁੱਖ ਜੱਜ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੰਤਰੀ ਮੰਡਲ ਦੇ ਮੈਂਬਰਾਂ ਸਣੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਤੇ ਨਿਆਂਇਕ ਅਧਿਕਾਰੀ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਜਾਣਕਾਰੀ ਮੁਤਾਬਕ ਮੁੱਖ ਜੱਜ ਦੀ ਨਿਯੁਕਤੀ ਤੋਂ ਬਾਅਦ ਰਾਜਸਥਾਨ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ 22 ਹੋ ਗਈ ਹੈ।
ਜਸਟਿਸ ਇੰਦਰਾਜੀਤ ਮਹਾਂਤੀ ਦਾ ਜਨਮ ਉੜੀਸਾ ਕਟਕ ਵਿੱਚ ਹੋਇਆ। ਪੱਛਮੀ ਬੰਗਾਲ ਦੇ ਦਾਰਜੀਲਿੰਗ ਤੋਂ ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਪੂਰੀ ਕਰਦਿਆਂ ਦਿੱਲੀ ਯੂਨੀਵਰਸਿਟੀ ਤੋਂ ਵਕਾਲਤ ਕੀਤੀ।
ਇੰਗਲੈਂਡ ਦੀ ਕੈਮਬ੍ਰਿਜ ਯੂਨੀਵਰਸਿਟੀ ਤੋਂ ਐਲਐਲਐਮ ਦੀ ਪੜ੍ਹਾਈ ਕੀਤੀ। ਅਤੇ 1989 ਤੋਂ 2006 ਤੱਕ ਉੜੀਸਾ ਬਾਰ ਕਾਉਂਸਿਲ ਦੇ ਮੈਂਬਰ ਰਹੇ ਅਤੇ ਫਿਰ 30 ਮਾਰਚ 2006 ਨੂੰ ਉੜੀਸਾ ਹਾਈ ਕੋਰਟ ਵਿੱਚ ਜੱਜ ਬਣੇ। ਲਗਭਗ 12 ਸਾਲ ਬਾਅਦ 14 ਨਵੰਬਰ 2018 ਨੂੰ ਬੰਬੇ ਹਾਈ ਕੋਰਟ ਦੇ ਜੱਜ ਨਿਯੁਕਤ ਹੋਏ।