ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਸਟਿਸ ਰੰਜਨ ਗੋਗੋਈ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨਿਯੁਕਤ

ਜਸਟਿਸ ਰੰਜਨ ਗੋਗੋਈ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨਿਯੁਕਤ

ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਸੁਪਰੀਮ ਕੋਰਟ `ਚ ਦੂਜੇ ਸੀਨੀਅਰ ਜੱਜ ਰੰਜਨ ਗੋਗੋਈ ਨੂੰ ਦੇਸ਼ ਦਾ ਅਗਲਾ ਚੀਫ਼ ਜਸਟਿਸ ਨਿਯੁਕਤ ਕੀਤਾ ਹੈ। ਉਹ ਤਿੰਨ ਅਕਤੂਬਰ ਨੂੰ ਮੌਜੂਦਾ ਚੀਫ਼ ਜਸਟਿਸ ਦੀਪਕ ਮਿਸ਼ਰਾ ਤੋਂ ਅਹੁਦਾ ਸੰਭਾਲਣਗੇ। ਜਸਟਿਸ ਮਿਸ਼ਰਾ ਨੇ ਦੋ ਅਕਤੂਬਰ ਨੂੰ ਸੇਵਾ-ਮੁਕਤ ਹੋਣਾ ਹੈ।


ਜਸਟਿਸ ਗੋਗੋਈ ਦਾ ਕਾਰਜਕਾਲ 13 ਮਹੀਨਿਆਂ ਦਾ ਰਹੇਗਾ ਤੇ ਉਹ ਅਗਲੇ ਵਰ੍ਹੇ 17 ਨਵੰਬਰ ਨੂੰ ਸੇਵਾ-ਮੁਕਤ ਹੋਣਗੇ। ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਜਸਟਿਸ ਗੋਗੋਈ ਨੂੰ ਅਗਲਾ ਚੀਫ਼ ਜਸਟਿਸ ਬਣਾਉਣ ਦੀ ਸਿਫ਼ਾਰਸ਼ ਕੇਂਦਰ ਨੂੰ ਕੀਤੀ ਸੀ। ਚੀਫ਼ ਜਸਟਿਸ ਨੇ ਜਸਟਿਸ ਗੋਗੋਈ ਦਾ ਨਾਂਅ ਅੱਗੇ ਭੇਜ ਕੇ ਸਥਾਪਤ ਰਵਾਇਤ ਦੀ ਪਾਲਣਾ ਕੀਤੀ ਹੈ।


ਜਸਟਿਸ ਗੋਗੋਈ ਉਸ ਵੇਲੇ ਚਰਚਾ `ਚ ਆਏ ਸਨ, ਜਦੋਂ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਤਿੰਨ ਸੀਨੀਅਰ ਜੱਜਾਂ ਨਾਲ ਮਿਲ ਕੇ 10 ਜਨਵਰੀ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਸੀ। ਤਦ ਉਨ੍ਹਾਂ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਕਾਰਜ-ਪ੍ਰਣਾਲੀ `ਤੇ ਸੁਆਲ ਉਠਾਏ ਸਨ ਤੇ ਕਿਹਾ ਸੀ ਕਿ ਸਿਆਸੀ ਤੌਰ `ਤੇ ਸੰਵੇਦਨਸ਼ੀਲ ਕੇਸ ਜੂਨੀਅਰ ਜੱਜਾਂ ਨੂੰ ਦਿੱਤੇ ਜਾ ਰਹੇ ਹਨ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Justice Ranjan Gogoi Supreme Court s Chief Justice