ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੰਜਨ ਗੋਗੋਈ ਹੋਣਗੇ ਦੇਸ਼ ਦੇ ਅਗਲੇ ਮੁੱਖ ਜੱਜ

ਰੰਜਨ ਗੋਗੋਈ ਹੋਣਗੇ ਅਗਲੇ ਮੁੱਖ ਜੱਜ

ਸੁਪਰੀਮ ਕੋਰਟ `ਚ ਸਭ ਤੋਂ ਸੀਨੀਅਰ ਜੱਜ ਰੰਜਨ ਗੋਗੋਈ ਦੇਸ਼ ਦੇ ਅਗਲੇ ਮੁੱਖ ਜੱਜ ਹੋਣਗੇ। ਉਹ ਤਿੰਨ ਅਕਤੂਬਰ ਨੂੰ ਵਰਤਮਾਨ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ਤੋਂ ਅਹੁਦਾ ਸੰਭਾਲਣਗੇ। ਜਸਟਿਸ ਮਿਸ਼ਰਾ 2 ਅਕਤੂਬਰ ਨੂੰ ਸੇਵਾ ਮੁਕਤ ਹੋ ਜਾਣਗੇ।


ਜਸਟਿਸ ਗੋਗੋਈ ਦਾ ਕਾਰਜਕਾਲ 13 ਮਹੀਨਿਆਂ ਦਾ ਰਹੇਗਾ ਅਤੇ ਉਹ ਅਗਲੇ ਸਾਲ 17 ਨਵੰਬਰ ਨੂੰ ਸੇਵਾ ਮੁਕਤ ਹੋਣਗੇ। ਸੂਤਰਾਂ ਅਨੁਸਾਰ, ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ਨੇ ਜਸਟਿਸ ਗੋਗੋਈ ਨੂੰ ਅਗਲਾ ਮੁੱਖ ਜੱਜ ਬਣਾਉਣ ਦੀ ਸਿਫਾਰਸ਼ ਕੇਂਦਰ ਸਰਕਾਰ ਨੂੰ ਕਰ ਦਿੱਤੀ ਹੈ।


ਸੂਤਰਾਂ ਨੇ ਦੱਸਿਆ ਕਿ ਮੁੱਖ ਜੱਜ ਨੇ ਜਸਟਿਸ ਗੋਗੋਈ ਦਾ ਨਾਮ ਅੱਗੇ ਭੇਜਕੇ ਸਥਾਪਤ ਪਰੰਪਰਾ ਦਾ ਪਾਲਣ ਕੀਤਾ ਹੈ। ਜਸਟਿਸ ਗੋਗੋਈ ਉਸ ਸਮੇਂ ਚਰਚਾ `ਚ ਆਏ ਸਨ ਜਦੋਂ ਉਨ੍ਹਾਂ ਸੁਪਰੀਮ ਕੋਰਟ ਦੇ ਤਿੰਨ ਸੀਨੀਅਰ ਜੱਜਾਂ ਦੇ ਨਾਲ ਮਿਲਕੇ 10 ਜਨਵਰੀ ਨੂੰ ਇਕ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਪ੍ਰੈਸ ਕਾਨਫਰੰਸ `ਚ ਉਨ੍ਹਾਂ ਮੁੱਖ ਜੱਜ ਦੀਪਕ ਮਿਸ਼ਰਾ ਦੀ ਕਾਰਜਪ੍ਰਣਾਲੀ `ਤੇ ਸਵਾਲ ਉਠਾਏ ਸਨ ਅਤੇ ਕਿਹਾ ਸੀ ਕਿ ਰਾਜਨੀਤਿਕ ਤੌਰ `ਤੇ ਸੰਵੇਦਨਸ਼ੀਲ ਕੇਸ ਜੂਨੀਅਰ ਜੱਜਾਂ ਨੂੰ ਦਿੱਤੇ ਜਾ ਰਹੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Justice Ranjan Gogoi will be the next Chief Justice of india