ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵਾਈਨ ਫਲੂ ਦੀ ਲਪੇਟ 'ਚ ਆਏ ਦਿੱਲੀ ਦੇ 6 ਜੱਜ, ਮਾਸਕ ਪਹਿਨ ਕੇ ਸੁਪਰੀਮ ਕੋਰਟ ਪਹੁੰਚੇ

ਸੁਪਰੀਮ ਕੋਰਟ ਦੇ ਛੇ ਜੱਜ ਐਚ1ਐਨ 1 ਫਲੂ ਨਾਲ ਪੀੜਤ ਹਨ। ਸੁਪਰੀਮ ਕੋਰਟ ਦੇ ਜੱਜ ਡੀ.ਵਾਈ. ਚੰਦਰਚੂੜ ਨੇ ਮੰਗਲਵਾਰ ਨੂੰ ਖੁੱਲ੍ਹੀ ਅਦਾਲਤ ਵਿੱਚ ਇਹ ਜਾਣਕਾਰੀ ਦਿੱਤੀ। ਉਸੇ ਸਮੇਂ ਜਸਟਿਸ ਸੰਜੀਵ ਖੰਨਾ ਸੁਪਰੀਮ ਕੋਰਟ ਦੇ ਕੋਰਟ ਰੂਮ ਨੰਬਰ-2 ਵਿੱਚ ਇੱਕ ਕੇਸ ਦੀ ਸੁਣਵਾਈ ਦੌਰਾਨ ਮਾਸਕ ਪਹਿਨੇ ਵੇਖੇ ਗਏ।
 

 

ਦਿੱਲੀ ਵਿੱਚ ਹਿੰਸਾ ਦੇ ਕੇਸ ਉੱਤੇ ਸੁਣਵਾਈ ਦੌਰਾਨ ਜਸਟਿਸ ਚੰਦਰਚੂਦ ਨੇ ਕਿਹਾ ਕਿ ਉੱਚ ਅਦਾਲਤ ਦੇ 6 ਜੱਜਾਂ ਨੂੰ ਫਲੂ ਹੋ ਗਿਆ ਹੈ। ਇਸ ਲਈ ਬਹੁਤ ਸਾਰੇ ਮਾਮਲਿਆਂ ਦੀ ਸੁਣਵਾਈ ਨਹੀਂ ਹੋ ਰਹੀ। ਜਸਟਿਸ ਚੰਦਰਚੂੜ ਨੇ ਅਟਾਰਨੀ ਅਤੇ ਸੁਪਰੀਮ ਕੋਰਟ ਦੇ ਅਮਲੇ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ, "ਸਾਡੇ 6 ਸਾਥੀ ਜੱਜ ਐਚ1ਐਨ1 ਫਲੂ ਨਾਲ ਪੀੜਤ ਹਨ। ਜੱਜਾਂ ਨੇ ਇਸ ਬਾਰੇ ਚੀਫ਼ ਜਸਟਿਸ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਜੱਜਾਂ, ਸਟਾਫ ਦੇ ਟੀਕਾਕਰਨ ਦੇ ਨਿਰਦੇਸ਼ ਦੇਣ ਲਈ ਕਿਹਾ ਹੈ।"
 

ਜਸਟਿਸ ਚੰਦਰਚੂੜ ਨੇ ਕਿਹਾ ਕਿ ਚੀਫ਼ ਜਸਟਿਸ ਨੇ ਇਸ ਮੁੱਦੇ 'ਤੇ ਗੱਲਬਾਤ ਲਈ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨਾਲ ਮੀਟਿੰਗ ਸੱਦੀ ਹੈ। ਇਸ ਦੌਰਾਨ ਜਸਟਿਸ ਸੰਜੀਵ ਖੰਨਾ ਨੇ ਮੰਗਲਵਾਰ ਨੂੰ ਅਦਾਲਤ 'ਚ ਮਾਸਕ ਪਹਿਨ ਕੇ ਕੰਮ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Justice Sanjeev Khanna arrived in court wearing a mask 6 Supreme Court judges in the grip of swine flu