ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਸਟਿਸ ਐੱਸਜੇ ਬੋਬੜੇ ਹੋ ਸਕਦੇ ਨੇ ਭਾਰਤ ਦੇ ਅਗਲੇ ਚੀਫ਼ ਜਸਟਿਸ

ਜਸਟਿਸ ਐੱਸਜੇ ਬੋਬੜੇ ਹੋ ਸਕਦੇ ਨੇ ਭਾਰਤ ਦੇ ਅਗਲੇ ਚੀਫ਼ ਜਸਟਿਸ

ਭਾਰਤ ਦੇ ਚੀਫ਼ ਜਸਟਿਸ (CJI) ਰੰਜਨ ਗੋਗੋਈ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਉਨ੍ਹਾਂ ਤੋਂ ਬਾਅਦ ਜਸਟਿਸ ਐੱਸਏ ਬੋਬੜੇ ਨੂੰ ਦੇਸ਼ ਦਾ ਅਗਲਾ ਚੀਫ਼ ਜਸਟਿਸ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ।

 

 

ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ ਹੈ। ਜਸਟਿਸ ਗੋਗੋਈ 17 ਨਵੰਬਰ ਨੂੰ ਸੇਵਾ–ਮੁਕਤ ਹੋ ਰਹੇ ਹਨ।

 

 

24 ਅਪ੍ਰੈਲ, 1956 ਨੂੰ ਨਾਗਪੁਰ (ਮਹਾਰਾਸ਼ਟਰ) ’ਚ ਜਨਮੇ ਜਸਟਿਸ ਸ਼ਰਦ ਅਰਵਿੰਦ ਬੋਬੜੇ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਰਹਿ ਚੁੱਕੇ ਹਨ। ਉਹ ਮੁੰਬਈ ਸਥਿਤ ਮਹਾਰਾਸ਼ਟਰ ਨੈਸ਼ਨਲ ਲਾੱਅ ਯੂਨੀਵਰਸਿਟੀ ਤੇ ਨਾਗਪੁਰ ਦੀ ਮਹਾਰਾਸ਼ਟਰ ਨੈਸ਼ਨਲ ਲਾੱਅ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ।

 

 

ਜਸਟਿਸ ਐੱਸਏ ਬੋਬੜੇ ਨੇ 23 ਅਪ੍ਰੈਲ, 2021 ਨੂੰ ਸੇਵਾ–ਮੁਕਤ ਹੋਣਾ ਹੈ। ਉਹ ਪਿਛਲੇ ਅੱਠ ਸਾਲਾਂ ਤੋਂ ਸੁਪਰੀਮ ਕੋਰਟ ਦੇ ਜੱਜ ਹਨ। ਜੇ ਉਹ ਭਾਰਤ ਦੇ ਚੀਫ਼ ਜਸਟਿਸ ਬਣਦੇ ਹਨ, ਤਾਂ ਉਹ 19 ਨਵੰਬਰ, 2019 ਨੂੰ ਆਪਣੇ ਉਸ ਨਵੇਂ ਸੰਭਾਵੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ।

 

 

ਸ੍ਰੀ ਬੋਬੜੇ ਨਾਗਪੁਰ ਦੇ ਵਕੀਲਾਂ ਦੇ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਦਾਦਾ ਤੇ ਪਿਤਾ ਵੀ ਵਕੀਲ ਰਹੇ ਹਨ। ਉਨ੍ਹਾਂ ਦੇ ਪਿਤਾ ਸ੍ਰੀ ਅਰਵਿੰਦ ਬੋਬੜੇ 1980 ਤੇ 1985 ’ਚ ਮਹਾਰਾਸ਼ਟਰ ਦੇ ਐਡਵੋਕੇਟ ਜਨਰਲ ਸਨ।

 

 

ਜਸਟਿਸ ਬੋਬੜੇ ਦੇ ਵੱਡੇ ਭਰਾ ਸਵਰਗੀ ਵਿਨੋਦ ਅਰਵਿੰਦ ਬੋਬਡੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸਨ ਤੇ ਸੰਵਿਧਾਨ ਦੇ ਮਾਹਿਰ ਸਨ।

 

 

ਜਸਟਿਸ ਐੱਸਏ ਬੋਬੜੇ ਨੇ ਨਾਗਪੁਰ ਦੇ ਐੱਸਐੱਫ਼ਐੱਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ ਤੇ 1978 ’ਚ ਉਨ੍ਹਾਂ ਨਾਗਪੁਰ ਯੂਨੀਵਰਸਿਟੀ ਤੋਂ ਵਕਾਲਤ ਪਾਸ ਕੀਤੀ ਸੀ। ਉਹ 13 ਸਤੰਬਰ, 1978 ਨੂੰ ਵਕੀਲ ਬਣ ਗਏ ਸਨ ਤੇ ਉਨ੍ਹਾਂ ਬੌਂਬੇ ਹਾਈ ਕੋਰਟ ਦੇ ਨਾਗਪੁਰ ਬੈਂਚ ’ਚ ਵਕਾਲਤ ਦੀ ਪ੍ਰੈਕਟਿਸ ਸ਼ੁਰੂ ਕੀਤੀ ਸੀ।

 

 

ਜਸਟਿਸ ਬੋਬੜੇ ਬੌਂਬੇ ਹਾਈ ਕੋਰਟ ਦੇ ਐਡੀਸ਼ਨਲ ਜੱਜ ਵੀ ਰਹਿ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Justice SJ Bobde may be India s new CJI