ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿਓਤਿਰਾਦਿੱਤਿਆ ਸਿੰਧੀਆ ਨੇ ਟਵਿਟਰ ਖਾਤੇ ਤੋਂ ਹਟਾਇਆ ਸ਼ਬਦ ‘ਭਾਜਪਾ’

ਜਿਓਤਿਰਾਦਿੱਤਿਆ ਸਿੰਧੀਆ ਨੇ ਟਵਿਟਰ ਖਾਤੇ ਤੋਂ ਹਟਾਇਆ ਸ਼ਬਦ ‘ਭਾਜਪਾ’

ਪਿੱਛੇ ਜਿਹੇ ਭਾਜਪਾ ’ਚ ਸ਼ਾਮਲ ਹੋਏ ਅਤੇ ਸਾਬਕਾ ਕੇਂਦਰੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਆਪਣੇ ਟਵਿਟਰ ਅਕਾਊਂਟ ਤੋਂ ਕਥਿਤ ਤੌਰ ’ਤੇ ‘ਭਾਜਪਾ’ ਸ਼ਬਦ ਹਟਾ ਦਿੱਤਾ ਹੈ। ਅੱਜ ਸਵੇਰੇ 9:00 ਵਜੇ ਇਹ ਖ਼ਬਰ ਲਿਖੇ ਜਾਣ ਤੱਕ ਵੀ ਇਹ ਸ਼ਬਦ ਉੱਥੇ ਮੌਜੂਦ ਨਹੀਂ ਸੀ। ਇਸ ਦੀ ਥਾਂ ਉਨ੍ਹਾਂ ਜਨਤਾ ਦਾ ਸੇਵਕ ਤੇ ਕ੍ਰਿਕੇਟ ਪ੍ਰੇਮੀ ਲਿਖਿਆ ਹੈ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਦੀ ਸਿਆਸਤ ਬਾਰੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।

 

 

ਕੁਝ ਲੋਕਾਂ ਦਾ ਹੁਣ ਕਹਿਣਾ ਹੈ ਕਿ ਸਿੰਧੀਆ ਨੇ ਆਪਣੇ ਪ੍ਰੋਫ਼ਾਈਲ ਵਿੱਚ ਭਾਜਪਾ ਦਾ ਨਾਂਅ ਜੋੜਿਆ ਹੀ ਨਹੀਂ ਸੀ। ਹਾਲੇ ਤੱਕ ਭਾਜਪਾ ਜਾਂ ਸਿੰਧੀਆ ਵੱਲੋਂ ਇਸ ਮਾਮਲੇ ’ਤੇ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ ਗਿਆ।

 

 

18 ਸਾਲਾਂ ਤੱਕ ਕਾਂਗਰਸ ਨਾਲ ਰਹਿਣ ਤੋਂ ਬਾਅਦ ਸਿੰਧੀਆ ਨੇ ਹੋਲੀ ਵਾਲੇ ਦਿਨ ਭਾਜਪਾ ਦਾ ਹੱਥ ਫੜ ਲਿਆ ਸੀ। ਪਾਰਟੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੂੰ ਸ਼ਿਵਰਾਜ ਮੰਤਰੀ–ਮੰਡਲ ਵਿੱਚ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਕੇਂਦਰ ਵਿੱਚ ਕੈਬਿਨੇਟ ਮੰਤਰੀ ਬਣਾਏ ਜਾਣ ਦੀ ਚਰਚਾ ਸੀ।

 

 

ਪਰ ਹੁਦ ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੇ ਸਮਰਥਕ ਸਾਬਕਾ ਵਿਧਾਇਕਾਂ ਨੂੰ ਜ਼ਿਮਨੀ ਚੋਣ ਦੌਰਾਨ ਟਿਕਟ ਮਿਲਣ ਵਿੱਚ ਪਰੇਸ਼ਾਨੀ ਹੋ ਰਹੀ ਹੈ।

 

 

ਸ਼ਿਵਰਾਜ ਚੌਹਾਨ ਦੀ ਕੈਬਿਨੇਟ ਨੂੰ ਲੈ ਕੇ ਕਈ ਵਾਰ ਸੰਭਾਵੀ ਤਰੀਕਾਂ ਦਾ ਗ਼ੈਰ–ਰਸਮੀ ਐਲਾਨ ਕੀਤਾ ਗਿਆ ਹੈ। ਸੂਬਾ ਸੰਗਠਨ ਨਾਲ ਮੁੱਖ ਮੰਤਰੀ ਨੇ ਸੰਭਾਵੀ ਮੰਤਰੀਆਂ ਦੀ ਸੂਚੀ ਤਿਆਰ ਕੀਤੀ, ਜੋ ਮੀਡੀਆ ਵਿੱਚ ਲੀਕ ਹੋ ਗਈ ਪਰ ਕੈਬਿਨੇਟ ਦਾ ਵਿਸਥਾਰ ਨਾ ਹੋ ਸਕਿਅ।

 

 

ਮੋਦੀ ਕੈਬਿਨੇਟ ਵਿੰਚ ਸਿੰਧੀਆ ਨੂੰ ਸ਼ਾਮਲ ਕਰਨ ਦੀ ਚਰਚਾ ਹੁਣ ਘੱਟ ਹੀ ਸੁਣਾਈ ਦਿੰਦੀ ਹੈ। ਉਂਝ ਭਾਵੇਂ ਪਾਰਟੀ ਵਿੱਚ ਉਨ੍ਹਾਂ ਦੇ ਸ਼ਾਮਲ ਹੋਣ ਹੋਣ ਮੌਕੇ ਗਵਾਲੀਅਰ – ਚੰਬਲ ਇਲਾਕਿਆਂ ਵਿੱਚ ਉਨ੍ਹਾਂ ਦੇ ਸਮਰਥਕਾਂ ਨੇ ਕਾਫ਼ੀ ਜ਼ੋਰ–ਸ਼ੋਰ ਨਾਲ ਪ੍ਰਚਾਰ ਕੀਤਾ ਸੀ।

 

 

ਭਾਜਪਾ ਨੇ ਜ਼ਿਮਨੀ ਚੋਣ ਵਿੱਚ ਸਿੰਧੀਆ ਸਮਰਥਕ ਸਾਰੇ 22 ਵਿਧਾਇਕਾਂ ਨੂੰ ਟਿਕਟ ਦੇਣ ਦਾ ਵਾਅਦਾ ਕੀਤਾ ਹੈ ਪਰ ਇਸ ਵਿੱਚ ਪਰੇਸ਼ਾਨੀ ਆ ਰਹੀ ਹੈ। ਕਈ ਸੀਟਾਂ ਉੱਤੇ ਪਾਰਟੀ ਨੂੰ ਆਪਣੇ ਪੁਰਾਣੇ ਆਗੂਆਂ ਦੀ ਬਗ਼ਾਵਤ ਵੇਖਣ ਨੂੰ ਮਿਲ ਰਹੀ ਹੈ।

 

 

ਹਾਟਪਿਪਲੀਆ ’ਚ ਦੀਪਕ ਜੋਸ਼ੀ ਹੋਣ ਜਾਂ ਗਵਾਲੀਅਰ–ਪੂਰਬੀ ਹਕਲੇ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਬਾਲੇਂਦੂ ਸ਼ੁਕਲਾ – ਪਾਰਟੀ ਲਈ ਆਪਣੇ ਆਗੂਆਂ ਨੂੰ ਮਨਾਉਣਾ ਔਖਾ ਹੋ ਰਿਹਾ ਹੈ। ਕੁਝ ਸੀਟਾਂ ਉੱਤੇ ਸਿੰਧੀਆ ਸਮਰਥਕ ਸਾਬਕਾ ਵਿਧਾਇਕਾਂ ਦੀ ਜਿੱਤ ਨੂੰ ਲੈ ਕੇ ਵੀ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jyotiraditya Scinda removes the word BJP on his Twitter Handle