ਕੀ ਸਰਦਾਰ ਵੱਲਭ ਭਾਈ ਪਟੇਲ 1947 ’ਚ ਜਵਾਹਰਲਾਲ ਨਹਿਰੂ ਦੀ ਪਹਿਲੀ ਕੈਬਿਨੇਟ ਸੂਚੀ ’ਚ ਸ਼ਾਮਲ ਸਨ? ਇਸ ਸੁਆਲ ਉੱਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਕੇ. ਨਟਵਰ ਸਿੰਘ ਨੇ ਵੀ ਸਹਿਮਤੀ ਦੇ ਦਿੱਤੀ ਹੈ।
ਤੁਹਾਨੂੰ ਚੇਤੇ ਹੋਵੇਗਾ ਕਿ ਪਿੱਛੇ ਜਿਹੇ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨਾਰਾਇਣੀ ਬਸੂ ਵੱਲੋਂ ਲਿਖੀ ਉਨ੍ਹਾਂ ਦੇ ਪੜਦਾਦਾ ਵੀਪੀ ਮੈਨਨ ਦੀ ਜੀਵਨੀ ਦਾ ਹਵਾਲਾ ਦੇ ਕੇ ਆਖਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਆਪਣੀ ਕੈਬਿਨੇਟ ’ਚ ਸਰਦਾਰ ਵੱਲਭ ਭਾਈ ਪਟੇਲ ਨੂੰ ਨਹੀਂ ਚਾਹੁੰਦੇ ਸਨ।
ਨਟਵਰ ਸਿੰਘ ਨੇ ‘ਸੰਡੇ ਗਾਰਡੀਅਨ’ ਅਖ਼ਬਾਰ ’ਚ ਛਪੇ ਇੱਕ ਲੇਖ ’ਚ ਲਿਖਿਆ ਹੈ ਕਿ ਨਹਿਰੂ ਨੇ ਸਰਦਾਰ ਪਟੇਲ ਦਾ ਨਾਂਅ ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਸੀ; ਜਿਨ੍ਹਾਂ ਨੁੰ ਉਹ ਆਪਣੇ ਮੰਤਰੀ ਮੰਡਲ ਦਾ ਮੈਂਬਰ ਬਣਾਉਣਾ ਲੋਚਦੇ ਸਨ।
ਉਨ੍ਹਾਂ ਲਿਖਿਆ ਹੈ ਕਿ ਮੈਂ ਪਹਿਲੀ ਵਿਾਰ ਇਸ ਬਾਰੇ ਐੱਚਵੀ ਹੋਡਸਨ ਦੀ ਪੁਸਤਕ ‘ਦਿ ਗ੍ਰੇਟ ਡਿਵਾਈਡ’ ’ਚ ਪੜ੍ਹਿਆ ਸੀ, ਜੋ 1969 ’ਚ ਪ੍ਰਕਾਸ਼ਿਤ ਹੋਈ ਸੀ।
ਹੋਡਸਨ ਨੇ ਲਿਖਿਆ ਸੀ ਕਿ ਪੰਡਤ ਨਹਿਰੂ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਕੈਬਿਨੇਟ ਲਿਸਟ ਵਿੱਚ ਸਰਦਾਰ ਪਟੇਲ ਦਾ ਨਾਂਅ ਨਹੀਂ ਰੱਖਿਆ ਸੀ। ਫ਼ੁੱਟਨੋਟ ’ਚ ਇਹ ਵੀ ਕਿਹਾ ਗਿਆ ਹੈ ਕਿ ਹਰ ਸੰਭਵ ਹੱਦ ਤੱਕ ਅਜਿਹਾ ਮਹਾਤਮਾ ਗਾਂਧੀ ਦੀ ਸਲਾਹ ’ਤੇ ਹੋਇਆ ਸ। ਇਸ ਲੇਖ ਨਾਲ ਨਹਿਰੂ ਦੀ ਉਸ ਚਿੱਠੀ ਦੀ ਕਾਪੀ ਵੀ ਹੈ, ਜਿਸ ਵਿੱਚ ਉਨ੍ਹਾਂ ਮੰਤਰੀਆਂ ਦੇ ਨਾਂਵਾਂ ਦੀ ਸੂਚੀ ਦਿੱਤੀ ਸੀ।
ਪਟੇਲ ਦੇ ਮੰਤਰੀ ਮੰਡਲ ਤੋਂ ਬਾਹਰ ਹੋਣ ਦੀ ਖ਼ਬਰ ਸੁਣ ਕੇ ਵੀਪੀ ਮੈਨਨ ਨੇ ਵਾਇਸਰਾਏ ਕੋਲ ਜਾ ਕੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਕਾਂਗਰਸ ਵਿੱਚ ਉੱਤਰ–ਅਧਿਕਾਰ ਦੀ ਲੜਾਈ ਸ਼ੁਰੂ ਹੋਵੇਗੀ ਤੇ ਦੇਸ਼ ਨੂੰ ਵੰਡੇਗਾ।