ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲਾਸ਼ ਮਾਨਸਰੋਵਰ ਦੀ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਨੇ ਬਣਾਇਆ ਨਵਾਂ ਰਿਕਾਰਡ

ਕੈਲਾਸ਼ ਮਾਨਸਰੋਵਰ ਦੀ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਨੇ ਬਣਾਇਆ ਨਵਾਂ ਰਿਕਾਰਡ

ਕੈਲਾਸ਼ ਮਾਨਸਰੋਵਰ ਯਾਤਰਾ ਦੇ 38 ਸਾਲਾਂ ਦੇ ਇਤਿਹਾਸ ਵਿੱਚ ਇਸ ਵਾਰ ਸ਼ਰਧਾਲੂਆਂ ਨੇ ਸਭ ਤੋਂ ਵੱਧ ਗਿਣਤੀ ਵਿੱਚ ਜਾਣ ਦਾ ਨਵਾਂ ਰਿਕਾਰਡ ਬਣਾਇਆ ਹੈ। ਐਤਕੀਂ ਸਭ ਤੋਂ ਵੱਧ 948 ਯਾਤਰੀ ਇਹ ਪਵਿੱਤਰ ਯਾਤਰਾ ਸੰਪੰਨ ਕਰਨਗੇ। ਸਭ ਤੋਂ ਘੱਟ ਯਾਤਰੀਆਂ ਦਾ ਰਿਕਾਰਡ ਸਾਲ 2013 ’ਚ ਰਿਹਾ ਸੀ; ਜਦੋਂ ਦੋ ਟੋਲੀਆਂ ਵਿੱਚ ਸਿਰਫ਼ 106 ਸ਼ਰਧਾਲੂ ਯਾਤਰਾ ’ਤੇ ਗਏ ਸਨ।

 

 

ਇਸ ਵਾਰ 12 ਜੂਨ ਨੂੰ ਸ਼ੁਰੂ ਹੋਈ ਯਾਤਰਾ ਦਾ 16ਵਾਂ ਦਲ ਸਨਿੱਚਰਵਾਰ ਨੂੰ ਕਾਠਗੋਦਾਮ ਟੀਆਰਸੀ ਪਰਤ ਆਇਆ। ਬਾਕੀ ਦੋ ਦਲ ਹਾਲੇ ਯਾਤਰਾ ਦੇ ਵੱਖੋ–ਵੱਖਰੇ ਪੜਾਵਾਂ ’ਤੇ ਹਨ।

 

 

ਕੁਮਾਊਂ ਡਿਵੀਜ਼ਨਲ ਵਿਕਾਸ ਨਿਗਮ ਦੇ ਜੀਐੱਮ ਅਸ਼ੋਕ ਜੋਸ਼ੀ ਨੇ ਦੱਸਿਆ ਕਿ ਕੈਲਾਸ਼ ਮਾਨਸਰੋਵਰ ਦੀ ਯਾਤਰਾ 1981 ’ਚ ਪਹਿਲੀ ਵਾਰ ਸ਼ੁਰੂ ਹੋਈ ਸੀ। ਪਹਿਲੀ ਵਾਰ ਤਿੰਨ ਗੁੱਟਾਂ ਵਿੱਚ 59 ਸ਼ਰਧਾਲੂਆਂ ਨੇ ਯਾਤਰਾ ਕੀਤੀ ਸੀ। 38ਵੇਂ ਸਾਲ ਵਿੱਚ ਇਹ ਕਾਰਵਾਂ 948 ਤੱਕ ਆ ਪੁੱਜਾ ਹੈ।

 

 

ਇੰਝ ਹੁਣ ਤੱਕ ਕੁੱਲ 17,793 ਸ਼ਰਧਾਲੂ ਇਹ ਪਵਿੱਤਰ ਯਾਤਰਾ ਪੂਰੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਸਾਲ 2017 ’ਚ ਸਭ ਤੋਂ ਵੱਧ 921 ਯਾਤਰੀਆਂ ਦੇ ਇਸ ਯਾਤਰਾ ’ਤੇ ਜਾਣ ਦਾ ਰਿਕਾਰਡ ਬਣਿਆ ਸੀ; ਜੋ ਇਸ ਵਰ੍ਹੇ ਟੁੱਟ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kailash Mansarovar pilgrims made a new record