ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲ ਰਾਹੀਂ ਕਾਲਕਾ ਤੋਂ ਸਿ਼ਮਲਾ ਯਾਤਰਾ ਦਾ ਸਮਾਂ ਤਿੰਨ ਘੰਟੇ ਕਰਨ ਦੇ ਜਤਨ

ਰੇਲ ਰਾਹੀਂ ਕਾਲਕਾ ਤੋਂ ਸਿ਼ਮਲਾ ਯਾਤਰਾ ਦਾ ਸਮਾਂ ਤਿੰਨ ਘੰਟੇ ਕਰਨ ਦੇ ਜਤਨ

ਯੂਨੈਸਕੋ ਦੀ ਵਿਸ਼ਵ-ਵਿਰਾਸਤ ਸੂਚੀ ਵਿੱਚ ਸ਼ਾਮਲ ਕਾਲਕਾ-ਸਿ਼ਮਲਾ ਰੇਲ ਰੂਟ ਦੀ 96 ਕਿਲੋਮੀਟਰ ਦੀ ਦੂਰੀ ਨੂੰ ਹੁਣ ਰੇਲ ਵਿਭਾਗ ਤਿੰਨ ਘੰਟਿਆਂ `ਚ ਪੂਰੀ ਕਰਨ ਦੀ ਕਵਾਇਦ `ਚ ਰੁੱਝਿਆ ਹੋਇਆ ਹੈ। ਇਸ ਲਈ ਨਵੀਂ ਤਕਨੀਕ ਅਧੀਨ ਰੇਲਵੇ ਟ੍ਰੈਕ ਦੀ ਉਚਾਈ ਵਧਾਈ ਜਾ ਰਹੀ ਹੈ ਅਤੇ ਰੇਲ ਪਟੜੀਆਂ ਤੇ ਸਲੀਪਰ `ਚ ਲੋੜੀਂਦਾ ਸੁਧਾਰ ਕੀਤਾ ਜਾ ਰਿਹਾ ਹੈ।


ਪਿੱਛੇ ਜਿਹੇ ਕਾਲਕਾ-ਸਿ਼ਮਲਾ ਰੇਲ ਰੂਟ ਦਾ ਨਿਰੀਖਣ ਕਰਨ ਲਈ ਪੁੱਜੇ ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਸ ਪਟੜੀ `ਤੇ ਚੱਲਣ ਵਾਲੀਆਂ ਰੇਲ-ਗੱਡੀਆਂ ਦਾ ਸਮਾਂ ਪੰਜ ਘੰਟੇ ਘਟਾ ਕੇ ਤਿੰਨ ਘੰਟੇ ਕਰਨ ਦੀਆਂ ਸੰਭਾਵਨਾਵਾਂ ਲੱਭਣ ਲਈ ਆਖਿਆ ਸੀ।


ਇੱਕ ਸੀਨੀਅਰ ਰੇਲ ਅਧਿਕਾਰੀ ਨੇ ਦੱਸਿਆ ਕਿ ਇਸ ਵਰ੍ਹੇ ਦੇ ਅੰਤ ਤੱਕ ਇਸ ਬਾਰੇ ਰਿਪੋਰਟ ਪੇਸ਼ ਕੀਤੀ ਜਾਣੀ ਹੈ। ਫਿ਼ਲਹਾਲ ਪਰੀਖਣ ਜਾਰੀ ਹਨ। ਸਿ਼ਮਲਾ ਤੋਂ ਸ਼ੋਘੀ ਤੱਕ ਰਫ਼ਤਾਰ ਵਧਾਉਣ ਲਈ ਪਟੜੀ ਨੁੰ ਬਿਹਤਰ ਬਣਾਇਆ ਜਾ ਰਿਹਾ ਹੈ। 22 ਕਿਲੋਮੀਟਰ ਲੰਮੀ ਇਸ ਪਟੜੀ `ਤੇ ਚੈੱਕਰੇਲ ਪਾਇਆ ਜਾ ਰਿਹਾ ਹੈ; ਤਾਂ ਜੋ ਤੇਜ਼ ਰਫ਼ਤਾਰ ਰੇਲ-ਗੱਡੀ ਤਿੱਖੇ ਮੋੜਾਂ `ਤੇ ਆਪਣਾ ਸੰਤੁਲਨ ਕਾਇਮ ਰੱਖ ਸਕੇ। ਰੇਲ ਅਧਿਕਾਰੀਆਂ ਨੂੰ ਆਸ ਹੈ ਕਿ ਚੈਕਰੇਲ ਤਕਨੀਕ ਨਾਲ ਇਹ ਰਫ਼ਤਾਰ ਵਧਾਈ ਜਾ ਸਕੇਗੀ।

ਰੇਲ ਰਾਹੀਂ ਕਾਲਕਾ ਤੋਂ ਸਿ਼ਮਲਾ ਯਾਤਰਾ ਦਾ ਸਮਾਂ ਤਿੰਨ ਘੰਟੇ ਕਰਨ ਦੇ ਜਤਨ


ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿ਼ਮਲਾ-ਕਾਲਕਾ ਰੇਲ-ਰੂਟ `ਤੇ ਜ਼ੈੱਡਬੀਐੱਮ-3 ਇੰਜਣ ਚੱਲਦਾ ਹੈ, ਜਿਸ ਦੀ ਸਮਰੱਥਾ 40 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਤਿੱਖੇ ਮੋੜ ਹੋਣ ਕਾਰਨ ਉਸ ਦੀ ਰਫ਼ਤਾਰ ਘੱਟ ਰੱਖਣੀ ਪੈਂਦੀ ਹੈ। ਹਿਮਾਚਲ ਪ੍ਰਦੇਸ `ਚ ਹੀ ਪਠਾਨਕੋਟ-ਜੋਗਿੰਦਰ ਨਗਰ ਰੇਲ-ਰੂਟ `ਤੇ ਜ਼ੈੱਡਬੀਐੱਮ-3 ਇੰਜਣ ਚੱਲਦਾ ਹੈ ਪਰ ਇਸ ਦੀ ਰਫ਼ਤਾਰ ਵੱਧ ਹੁੰਦੀ ਹੇ ਕਿਉਂਕਿ ਇਲਾਕਾ ਪਹਾੜੀ ਹੋਣ ਦੇ ਬਾਵਜੂਦ ਰੇਲ ਪਟੜੀ ਬਿਲਕੁਲ ਸਿੱਧੀ ਹੈ।


ਹੁਣ ਰੇਲ ਗੱਡੀ ਵਿੱਚ ਪੂਰੀ ਤਰ੍ਹਾਂ ਪਾਰਦਰਸ਼ੀ ਡੱਬੇ ਵੀ ਜੋੜੇ ਜਾ ਰਹੇ ਹਨ; ਤਾਂ ਜੋ ਯਾਤਰੀ ਆਲੇ-ਦੁਆਲੇ ਦੇ ਪਹਾੜੀ ਤੇ ਹੋਰ ਨਜ਼ਾਰਿਆਂ ਦਾ ਆਨੰਦ ਮਾਣ ਸਕਣ।   

ਰੇਲ ਰਾਹੀਂ ਕਾਲਕਾ ਤੋਂ ਸਿ਼ਮਲਾ ਯਾਤਰਾ ਦਾ ਸਮਾਂ ਤਿੰਨ ਘੰਟੇ ਕਰਨ ਦੇ ਜਤਨ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kalka-Shimla Rail route time being curtailed