ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਬਰੀ ਮਸਜਿਦ ਢਾਹੇ ਜਾਣ ਦੇ ਕੇਸ 'ਚ ਕਲਿਆਣ ਸਿੰਘ ਵਿਰੁੱਧ ਦੋਸ਼ ਤੈਅ

ਬਾਬਰੀ ਮਸਜਿਦ ਢਾਹੇ ਜਾਣ ਦੇ ਕੇਸ 'ਚ ਕਲਿਆਣ ਸਿੰਘ ਵਿਰੁੱਧ ਦੋਸ਼ ਤੈਅ

ਅਯੁੱਧਿਆ ’ਚ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿੱਚ ਲਖਨਊ ਦੀ ਵਿਸ਼ੇਸ਼ ਅਦਾਲਤ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕਲਿਆਣ ਸਿੰਘ ਉੱਤੇ ਦੋਸ਼ ਤੈਅ ਕਰ ਦਿੱਤੇ ਹਨ। ਅਦਾਲਤ ਨੇ ਕਲਿਆਣ ਸਿੰਘ ਵਿਰੁੱਧ ਕਈ ਧਾਰਾਵਾਂ ਵਿੱਚ ਦੋਸ਼ ਤੈਅ ਕੀਤੇ ਹਨ।

 

 

ਉਂਝ ਇਸ ਮਾਮਲੇ ਵਿੱਚ ਕਲਿਆਣ ਸਿੰਘ ਹੁਰਾਂ ਨੂੰ ਅਦਾਲਤ ਨੂੰ ਨਿਜੀ ਮੁਚੱਲਕੇ ਉੱਤੇ ਜ਼ਮਾਨਤ ਮਿਲ ਗਈ ਹੈ। ਕਲਿਆਣ ਸਿੰਘ ਨੂੰ ਲਖਨਊ ਦੀ ਵਿ਼ਸ਼ੇਸ਼ ਅਦਾਲਤ ਤੋਂ ਬਾਬਰੀ ਮਸਜਿਦ ਮਾਮਲੇ ਵਿੱਚ ਦੋ ਲੱਖ ਰੁਪਏ ਦੇ ਨਿਜੀ ਮੁਚੱਲਕੇ ਉੱਤੇ ਜ਼ਮਾਨਤ ਮਿਲੀ ਹੈ।

 

 

ਕਿਲਿਆਣ ਸਿੰਘ ਅੱਜ ਦੁਪਹਿਰੇ ਲਗਭਗ 12 ਕੁ ਵਜੇ ਅਦਾਲਤ ਵਿੱਚ ਪੇਸ਼ ਹੋਏ, ਜਿੱਥੇ ਉਨ੍ਹਾਂ ਵੱਲੋਂ ਜ਼ਮਾਨਤ ਅਰਜ਼ੀ ਲਾਈ ਗਈ ਸੀ। ਸੁਪਰੀਮ ਕੋਰਟ ਦੀ ਹਦਾਇਤ ਉੱਤੇ ਇਸ ਮਾਮਲੇ ਦੀ ਸੁਣਵਾਈ ਹੁਣ ਰੋਜ਼ਾਨਾ ਹੋ ਰਹੀ ਹੈ। ਇਸੇ ਲਈ ਕੋਈ ਅਗਲੀ ਤਰੀਕ ਨਹੀਂ ਦਿੱਤੀ ਗਈ ਹੈ। ਪਰ ਇਸ ਮਾਮਲੇ ਦੀ ਸੁਣਵਾਈ ਲਗਾਤਾਰ ਚੱਲਦੀ ਰਹੇਗੀ।

 

 

ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਭਾਜਪਾ ਆਗੂ ਕਲਿਆਣ ਸਿੰਘ ਨੇ ਕਿਹਾ ਕਿ ਸੀਬੀਆਈ ਅਦਾਲਤ ਨੇ ਮੈਨੂੰ ਅੱਜ ਤਲਬ ਕੀਤਾ ਸੀ; ਇਸ ਲਈ ਮੈਂ ਉੱਥੇ ਜਾ ਰਿਹਾ ਹਾਂ। ਮੈਂ ਹਮੇਸ਼ਾ ਅਦਾਲਤ ਦਾ ਆਦਰ ਕੀਤਾ ਹੈ ਤੇ ਅੱਗੇ ਵੀ ਕਰਦਾ ਰਹਾਂਗਾ।

 

 

ਰਾਮ ਮੰਦਰ ਦੀ ਉਸਾਰੀ ਬਾਰੇ ਪੁੱਛੇ ਸੁਆਲ ਬਾਰੇ ਕਲਿਆਣ ਸਿੰਘ ਨੇ ਕਿਹਾ ਕਿ ਉਹ ਆਪਣੀ ਮਨਸ਼ਾ ਅਦਾਲਤ ਵਿੱਚ ਦੱਸਣਗੇ। ਸੀਬੀਆਈ ਦੀ ਸਪੈਸ਼ਲ ਕੋਰਟ ਨੇ 21 ਸਤੰਬਰ ਨੂੰ ਰਾਜਸਥਾਨ ਦੇ ਸਾਬਕਾ ਰਾਜਪਾਲ ਕਲਿਆਣ ਸਿੰਘ ਨੂੰ ਨੋਟਿਸ ਜਾਰੀ ਕੀਤਾ ਸੀ ਤੇ 27 ਸਤੰਬਰ ਨੂੰ ਪੇਸ਼ ਹੋਣ ਲਈ ਹੁਕਮ ਦਿੱਤੇ ਸਨ।

 

 

ਕਲਿਆਣ ਸਿੰਘ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿੱਚ ਦੋਸ਼ੀ ਹਨ। ਹੁਣ ਤੱਕ ਰਾਜਸਥਾਨ ਦਾ ਰਾਜਪਾਲ ਹੋਣ ਕਾਰਨ ਕਲਿਆਣ ਸਿੰਘ ਨੂੰ ਧਾਰਾ 361 ਅਧੀਨ ਕਾਰਵਾਈ ਤੋਂ ਛੋਟ ਮਿਲੀ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kalyan Singh babri masjid demolition case