ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSP ਨਾਲ ਗਠਜੋੜ ਕਰਕੇ MP ਦੀ ਕਮਲਨਾਥ ਸਰਕਾਰ ਮੁਸ਼ਕਲ ’ਚ ਫਸੀ

BSP ਨਾਲ ਗਠਜੋੜ ਕਰਕੇ MP ਦੀ ਕਮਲਨਾਥ ਸਰਕਾਰ ਮੁਸ਼ਕਲ ’ਚ ਫਸੀ

ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗਠਜੋੜ ਕਰਕੇ ਫਿਰ ਮੁਸੀਬਤਾਂ ਵਿਚ ਪੈ ਗਈ ਹੈ।  ਸਰਕਾਰ ਨੂੰ ਸਹਾਰਾ ਦੇਣ ਵਾਲੇ ਦੋ ਬਸਪਾ ਵਿਧਾਇਕਾਂ ਵਿਚੋਂ ਇਕ ਦਾ ਪਤੀ ਇਕ ਸੀਨੀਅਰ ਕਾਂਗਰਸ ਆਗੂ ਦੇ ਕਤਲ ਮਾਮਲੇ ਵਿਚ ਸ਼ਾਮਲ ਹੈ।

 

ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਉਨ੍ਹਾਂ ਦੀ ਹਾਜ਼ਰੀ ਦੇ ਬਾਅਦ ਹੰਗਾਮਾ ਹੋਣ ਨਾਲ ਸੱਤਾਧਾਰੀਆਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਬਸਪਾ ਵਿਧਾਇਕ ਰਾਮਬਾਈ ਠਾਕੁਰ ਦੇ ਪਤੀ ਗੋਬਿੰਦ ਠਾਕੁਰ ਖਿਲਾਫ ਪਿਛਲੇ ਚਾਰ ਮਹੀਨਿਆਂ ਤੋਂ ਗ੍ਰਿਫਤਾਰੀ ਵਾਰੰਟ ਹੋਣ ਦੇ ਬਾਵਜੂਦ ਉਹ ਵਿਧਾਨ ਸਭਾ ਕੈਂਪਸ ਵਿਚ ਟਹਿਲ ਰਹੇ ਸਨ।

 

 ਉਨ੍ਹਾਂ ਦੀ ਗ੍ਰਿਫਤਾਰੀ ਉਤੇ 25,000 ਰੁਪਏ ਦਾ ਇਨਾਮ ਸੀ। ਸਰਕਾਰ ਨੇ ਪਿਛਲੇ ਮਹੀਨੇ ਉਨ੍ਹਾਂ ਦੀ ਗ੍ਰਿਫਤਾਰੀ ਉਤੇ ਇਨਾਮ ਹਟਾ ਦਿੱਤਾ ਜਿਸਦੇ ਬਾਅਦ ਪਾਰਟੀ ਅਤੇ ਵਿਰੋਧੀ ਪਾਰਟੀ ਵਿਚ ਗੁੱਸਾ ਪਾਇਆ ਜਾ ਰਿਹਾ ਹੈ। ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੀਨੀਅਰ ਆਗੂ ਦੇਵੇਂਦਰ ਚੌਰਾਸੀਆ ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਰਚ ਵਿਚ ਕਤਲ ਕਰ ਦਿੱਤਾ ਸੀ।

 

ਸੋਮੇਸ਼ ਨੇ ਕਿਹਾ ਕਿ ਮੈਂ ਆਪਣੇ ਪਿਤਾ ਦਾ ਕਤਲ ਦੇਖਿਆ ਹੈ ਅਤੇ ਅਦਾਲਤ ਵਿਚ ਬਿਆਨ ਦਰਜ ਕਰਵਾਇਆ ਹੈ ਕਿ ਮੇਰੇ ਪਿਤਾ ਦਾ ਕਤਲ ਕਰਨ ਵਾਲਿਆਂ ਵਿਚ ਗੋਬਿੰਦ ਸਿੰਘ ਠਾਕੁਰ ਸ਼ਾਮਲ ਹੈ। ਹੁਣ ਮੈਨੂੰ ਲਗਦਾ ਹੈ ਕਿ ਮੇਰੇ ਪਿਤਾ ਨੇ ਕਾਂਗਰਸ ਵਿਚ ਆ ਕੇ ਗਲਤੀ ਕੀਤੀ ਸੀ।

 

ਟੀਵੀ ਚੈਨਲਾਂ ਉਤੇ ਠਾਕੁਰ ਦੇ ਵਿਧਾਨ ਸਭਾ ਵਿਚ ਘੁੰਮਣ ਦੀਆਂ ਵੀਡੀਓ ਆਉਣ ਦੇ ਬਾਵਜੂਦ ਗ੍ਰਹਿ ਮੰਤਰੀ ਬਾਲਾ ਬਚਨ ਅਗਿਆਨਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰਾਂਗੇ। ਦੇਵੇਂਦਰ ਚੌਰਸੀਆ ਦੀ ਦਮੋਹ ਜ਼ਿਲ੍ਹਾ ਦੇ ਹਟਾ ਪਿੰਡ ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਠਾਕੁਰ ਅਤੇ ਉਨ੍ਹਾਂ ਦਾ ਸਾਥੀ ਮੁਲਜ਼ਮ ਹਨ। ਠਾਕੁਰ ਨੇ ਇਸ ਤੋਂ ਪਹਿਲਾਂ ਮੀਡੀਆ ਨੂੰ ਕਿਹਾ ਸੀ ਕਿ ਉਹ ਘਟਨਾ ਸਥਾਨ ਉਤੇ ਮੌਜੂਦ ਨਹੀਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kamal Nath government is trouble with alliance with BSP in Madhya Pradesh