ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ : ਕਮਲਨਾਥ ਵੱਲੋਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼, 17 ਨੂੰ ਚੁਕਣਗੇ ਸਹੁੰ

ਕਮਲਨਾਥ ਵੱਲੋਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼, 17 ਨੂੰ ਚੁਕਣਗੇ ਸਹੁੰ

ਕਾਂਗਰਸ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਸੀਨੀਅਰ ਪਾਰਟੀ ਆਗੂ ਨਾਲ ਕਈ ਘੰਟੇ ਚੱਲੀ ਮੀਟਿੰਗ ਬਾਅਦ ਵੀਰਵਾਰ ਰਾਤ ਸੀਨੀਅਰ ਆਗੂ ਕਮਲਨਾਥ ਦੇ ਨਾਮ ਦਾ ਐਲਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਕੀਤਾ ਗਿਆ ਸੀ। ਕਮਲਨਾਥ ਦਾ ਮੁੱਖ ਮੰਤਰੀ ਲਈ ਐਲਾਨਣ ਬਾਅਦ ਹੁਣ ਉਨ੍ਹਾਂ ਦੀ ਤਾਜਪੋਸ਼ੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਕਮਲਨਾਥ ਨੇ ਰਾਜਪਾਲ ਆਨੰਦੀਬੇਨ ਪਟੇਲ ਨੂੰ ਮਿਲਕੇ ਮੱਧ ਪ੍ਰਦੇਸ਼ `ਚ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਹੈ।


ਕਮਲਨਾਥ 17 ਦਸੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਭੋਪਾਲ ਦੇ ਲਾਲ ਪਰੇਡ ਗਰਾਉਂਡ `ਚ ਆਯੋਜਿਤ ਕੀਤਾ ਜਾਵੇਗਾ। 


ਮੁੱਖ ਮੰਤਰੀ ਦੇ ਨਾਮ ਦਾ ਐਲਾਨ ਹੋਣ ਬਾਅਦ ਕਮਲਨਾਥ ਜਦੋਂ ਦੇਰ ਰਾਤ ਭੁਪਾਲ ਪਹੁੰਚੇ ਤਾਂ ਹਵਾਈ ਅੱਡੇ `ਤੇ ਉਨ੍ਹਾਂ ਦੇ ਸਮਰਥਕਾਂ ਨੇ ਜੈ ਜੈ ਕਮਲਨਾਥ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kamal Nath will take oath as Madhya Pradesh Chief Minister on December 17 at Lal Parade Ground in Bhopal