ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਲਨਾਥ ਸਰਕਾਰ ਨੇ ਸਵਰਨ ਗ਼ਰੀਬਾਂ ਨੂੰ ਦਿੱਤਾ 10 ਫੀਸਦੀ ਰਾਖਵਾਂਕਰਨ

ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨੇ ਸਵਰਨ ਭਾਈਚਾਰੇ ਦੇ ਗ਼ਰੀਬਾਂ ਨੂੰ 10 ਫੀਸਦ ਰਾਖਵਾਂਕਰਨ ਦਿੱਤੇ ਜਾਣ ਦੇ ਪ੍ਰਸਤਾਵ ਨੂੰ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ।

 

ਸੂਬੇ ਦੇ ਲੋਕ ਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕਮਲਨਾਥ ਦੀ ਪ੍ਰਧਾਨਗੀ ਚ ਹੋਈ ਕੈਬਨਿਟ ਦੀ ਬੈਠਕ ਚ ਸਵਰਨ ਵਰਗ ਦੇ ਗ਼ਰੀਬਾਂ ਨੂੰ ਸਰਕਾਰੀ ਨੌਕਰੀਆਂ ਅਤੇ ਵੱਖੋ ਵੱਖ ਸਿੱਖਿਆ ਸੰਸਥਾਲਾਂ ਚ ਦਾਖਲੇ ਲਈ 10 ਫੀਸਦ ਰਾਖਵਾਂਕਰਨ ਦਿੱਤੇ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ।

 

ਸ਼ਰਮਾ ਨੇ ਕਿਹਾ, ਸੂਬਾ ਸਰਕਾਰ ਨੇ ਸਵਰਨ ਵਰਗ ਦੇ ਲੋਕਾਂ ਲਈ ਦਿੱਤੇ ਜਾਣ ਵਾਲੇ ਰਾਖਵਾਂਕਰਨ ਚ ਜਿਹੜਾ ਸੁਧਾਰ ਕੀਤਾ ਹੈ, ਉਹ ਕੇਂਦਰ ਸਰਕਾਰ ਦੇ ਪ੍ਰਸਤਾਵ ਤੋਂ ਕਈ ਮਾਮਲਿਆਂ ਚ ਕਿਤੇ ਬੇਹਤਰ ਹੈ। ਸੂਬੇ ਚ ਕੀਤੀ ਗਈ ਵਿਵਸਥਾ ਮੁਤਾਬਕ, 8 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਵਾਲੇ ਸਵਰਨ ਵਰਗ ਦੇ ਗ਼ਰੀਬ ਲੋਕਾਂ ਨੂੰ ਇਸਦਾ ਲਾਭ ਮਿਲੇਗਾ।

 

ਉਨ੍ਹਾਂ ਅੱਗੇ ਕਿਹਾ ਕਿ ਸ਼ਹੀਰੀ ਖੇਤਰ ਚ 1200 ਵਰਗਫੁੱਟ, ਨਗਰ ਪਾਲਿਕਾ ਖੇਤਰ ਚ 1500 ਵਰਗਫੁੱਟ, ਗ੍ਰਾਮ ਪੰਚਾਇਤ ਪੱਧਰ ਤੇ 1800 ਵਰਗਫੁੱਟ ਜ਼ਮੀਨ ’ਤੇ ਘਰ ਵਾਲੇ ਇਸ ਯੋਜਨਾ ਦਾ ਲਾਭ ਲੈ ਸਕਣਗੇ। ਇਸ ਦੇ ਨਾਲ ਹੀ ਜਿਨ੍ਹਾਂ ਕੋਲ 5 ਏਕੜ ਤਕ ਦੀ ਬੰਜਰ ਜ਼ਮੀਨ ਹੈ, ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ।

 

ਉਨ੍ਹਾਂ ਅੱਗੇ ਦਸਿਆ ਕਿ ਕੈਬਨਿਟ ਦੁਆਰਾ ਮਨਜ਼ੂਰ ਕੀਤੇ ਗਏ ਇਸ ਪ੍ਰਸਤਾਵ ਨੂੰ ਵਿਧਾਨ ਸਭਾ ਚ ਲਿਆਇਆ ਜਾਵੇਗਾ। ਇਸ ਤੋਂ ਇਲਾਵਾ ਸੂਬਾਈ ਕੈਬਨਿਟ ਚ ਭੋਪਾਲ ਤੇ ਇੰਦੌਰ ਚ ਮੈਟਰੋ ਚਲਾਉਣ ਦੀ ਪ੍ਰਰੀਯੋਜਨਾ ਦੇ ਪ੍ਰਸਤਾਵ ਤੇ ਵੀ ਚਰਚਾ ਕੀਤੀ ਗਈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KamalNath government give 10 percent reservation to the common poor people