ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਲੇਸ਼ ਤਿਵਾਰੀ ਕਤਲ ਕੇਸ: ਕਤਲ ਦੇ ਦੋਸ਼ੀ ਅਸ਼ਫਾਕ ਅਤੇ ਮੋਇਨੂਦੀਨ ਗ੍ਰਿਫ਼ਤਾਰ-ਏ.ਐੱਨ.ਆਈ.

 

ਕਮਲੇਸ਼ ਤਿਵਾਰੀ ਕਤਲ ਕੇਸ ਵਿੱਚ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਨਿਊਜ਼ ਏਜੰਸੀ ਏ ਐਨ ਆਈ ਦੇ ਅਨੁਸਾਰ, ਹਿੰਦੂ ਸਮਾਜ ਪਾਰਟੀ ਨੇਤਾ ਕਮਲੇਸ਼ ਤਿਵਾਰੀ ਦੇ ਦੋਸ਼ੀ ਕਾਤਲਾਂ ਅਸ਼ਫਾਕ ਅਤੇ ਮੋਇਨੂਦੀਨ ਨੂੰ ਗੁਜਰਾਤ ਏਟੀਐਸ ਨੇ ਗ੍ਰਿਫ਼ਤਾਰ ਕੀਤਾ ਹੈ।

 

 

 

ਜ਼ਿਕਰਯੋਗ ਹੈ ਕਿ ਕਮਲੇਸ਼ ਤਿਵਾਰੀ ਨੂੰ ਲਖਨਊ ਸਥਿਤ ਖੁਰਸ਼ੀਦਬਾਦ ਵਿੱਚ ਉਸ ਦੇ ਦਫ਼ਤਰ ਵਿੱਚ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਕਾਤਲਾਂ ਨੂੰ ਫੜਨ ਲਈ ਢਾਈ ਢਾਈ ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਇਸ ਤੋਂ ਕਮਲੇਸ਼ ਤਿਵਾਰੀ ਕਤਲ ਕਾਂਡ ਵਿੱਚ ਤਿੰਨ ਸਾਜ਼ਿਸ਼ ਰੱਚਣ ਵਾਲਿਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।

 

ਟੀਵੀ ਰਿਪੋਰਟਾਂ ਦੇ ਅਨੁਸਾਰ ਅਸ਼ਫਾਕ ਅਤੇ ਮੋਇਨੂਦੀਨ ਨੂੰ ਗੁਜਰਾਤ-ਰਾਜਸਥਾਨ ਸਰਹੱਦ ਨੇੜੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਦੋਵੇਂ ਗੁਜਰਾਤ ਜਾ ਰਹੇ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kamlesh Tiwari murder case Ashfaq and Moinuddin accused of murder arrested