ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਕਾਂਡ ਦੇ ਦੋਸ਼ੀਆਂ ਨੂੰ ਚੁਰਾਹੇ 'ਤੇ ਲਟਕਾਇਆ ਜਾਵੇ : ਕੰਗਨਾ ਰਣੌਤ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫਿਲਮਾਂ ਤੋਂ ਇਲਾਵਾ ਆਪਣੇ ਬੇਬਾਕ ਬਿਆਨਾਂ ਲਈ ਵੀ ਜਾਣੀ ਜਾਂਦੀ ਹੈ। ਉਹ ਸਮਾਜ ਨਾਲ ਜੁੜੇ ਹਰ ਮੁੱਦੇ 'ਤੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕਰਦੀ ਹੈ। ਕੰਗਨਾ ਦੇ ਇਸ ਅੰਦਾਜ ਨੂੰ ਉਨ੍ਹਾਂ ਦੇ ਫੈਨਜ਼ ਪ੍ਰਸ਼ੰਸਕ ਬਹੁਤ ਪਸੰਦ ਕਰਦੇ ਹਨ।
 

ਜ਼ਿਕਰਯੋਗ ਹੈ ਕਿ ਕੰਗਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪੰਗਾ' ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ। ਉਸ ਦੀ ਇਹ ਫਿਲਮ ਭਲਕੇ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਆਪਣੀ ਫਿਲਮ ਦੀ ਪ੍ਰਮੋਸ਼ਨ ਦੌਰਾਨ ਕੰਗਨਾ ਨੇ ਕੁਝ ਸਮਾਜਿਕ ਮੁੱਦਿਆਂ 'ਤੇ ਆਪਣੀ ਰਾਏ ਰੱਖੀ। ਕੰਗਨਾ ਨੇ ਇੱਕ ਪ੍ਰੈਸ ਕਾਨਫ਼ਰੰਸ 'ਚ ਨਿਰਭਯਾ ਦੇ ਕਾਤਲਾਂ ਦੀ ਫਾਂਸੀ 'ਚ ਦੇਰੀ ਹੋਣ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਕਿਹਾ, "ਨਿਰਭਯਾ ਦੇ ਦੋਸ਼ੀਆਂ ਨੂੰ ਜੇਲ 'ਚ ਨਹੀਂ, ਚੌਂਕ 'ਤੇ ਫਾਂਸੀ ਦੇਣੀ ਚਾਹੀਦੀ ਹੈ।"
 

 

ਦਰਅਸਲ, ਬੁੱਧਵਾਰ ਰਾਤ ਮੁੰਬਈ 'ਚ 'ਪੰਗਾ' ਦੇ ਪ੍ਰੀਮੀਅਰ ਦੌਰਾਨ ਆਯੋਜਿਤ ਪ੍ਰੈਸ ਕਾਨਫਰੰਸ 'ਚ ਕੰਗਨਾ ਤੋਂ ਇਲਾਵਾ ਰਿਚਾ ਚੱਢਾ, ਨੀਨਾ ਗੁਪਤਾ, ਜੱਸੀ ਗਿੱਲ ਅਤੇ ਫਿਲਮ ਦੇ ਨਿਰਦੇਸ਼ਕ ਅਸ਼ਵਨੀ ਅਈਅਰ ਤਿਵਾੜੀ ਵੀ ਮੌਜੂਦ ਸਨ। ਇਸ ਦੌਰਾਨ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ 'ਤੇ ਆਪਣੀ ਰਾਏ ਦਿੰਦੇ ਹੋਏ ਕੰਗਨਾ ਨੇ ਕਿਹਾ ਕਿ ਜਿਹੜਾ ਵਿਅਕਤੀ ਬਲਾਤਕਾਰ ਕਰ ਰਿਹਾ ਹੈ, ਉਹ ਅਜਿਹੀਆਂ ਹਰਕਤਾਂ ਕਰਨ ਦੇ ਸਮਰੱਥ ਹੈ ਤਾਂ ਸਭ ਤੋਂ ਪਹਿਲੀ ਗੱਲ ਉਸ ਨੂੰ ਨਾਬਾਲਗ ਨਹੀਂ ਕਿਹਾ ਜਾ ਸਕਦਾ।"
 

 

ਕੰਗਨਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਲਾਤਕਾਰ ਕੀ ਹੈ ਅਤੇ ਇਸ ਦੀ ਕੀ ਸਜ਼ਾ ਹੈ? ਇੰਨੇ ਸਾਲਾਂ ਤੋਂ ਉਸ ਦੀ ਮਾਂ ਅਤੇ ਉਸ ਦੇ ਪਿਤਾ ਦੁਖੀ ਹਨ। ਪੂਰੇ ਪਰਿਵਾਰ ਦੀ ਸਥਿਤੀ ਕੀ ਹੋਵੇਗੀ। ਇਹ ਕਿਹੋ ਜਿਹਾ ਸਮਾਜ ਹੈ? ਚੁੱਪਚਾਪ ਮਾਰਨ ਦਾ ਕੀ ਫਾਇਦਾ ਜੇ ਤੁਸੀ ਇਗਜਾਂਪਲ ਹੀ ਨਾ ਸੈਟ ਕਰ ਸਕੇ। ਉਨ੍ਹਾਂ ਨੂੰ ਚੁਰਾਹੇ 'ਤੇ ਮਾਰਨਾ ਚਾਹੀਦਾ ਹੈ ਅਤੇ ਫਾਂਸੀ ਦੇਣੀ ਚਾਹੀਦੀ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kangana Ranaut Said Nirbhaya Convicts Should Be Hanged During Panga Screening