ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਨਪੁਰ : 1984 ਸਿੱਖ ਕਤਲੇਆਮ ਦੀਆਂ ਫਾਇਲਾਂ ਗੁੰਮ

ਕਾਨਪੁਰ : 1984 ਸਿੱਖ ਕਤਲੇਆਮ ਦੀਆਂ ਫਾਇਲਾਂ ਗੁੰਮ

1984 ਵਿਚ ਸਿੱਖ ਕਤਲੇਆਮ ਦੌਰਾਨ ਹੋਈਆਂ ਮੌਤਾਂ ਨਾਲ ਸਬੰਧਤ ਮਹੱਤਵਪੂਰਣ ਫਾਈਲਾਂ ਕਾਨਪੁਰ ਦੇ ਸਰਕਾਰੀ ਰਿਕਾਰਡ ਵਿਚੋਂ ਗੁੰਮ ਹੋ ਗਈਆਂ। ਉਤਰ ਪ੍ਰਦੇਸ਼ ਦੇ ਉਦਯੋਗਿਕ ਨਗਰ ਵਿਚ 125 ਤੋਂ ਜ਼ਿਆਦਾ ਸਿੱਖਾਂ ਦਾ ਕਤਲ ਹੋਇਆ ਸੀ, ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ 31 ਅਕਤੂਬਰ 1984 ਨੂੰ ਕਤਲ ਹੋਣ ਬਾਅਦ ਘੱਟ ਗਿਣਤੀਆਂ ਦਾ ਦਿੱਲੀ ’ਚ ਕਤਲ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਕਾਨਪੁਰ ਵਿਚ ਹੋਇਆ ਸੀ।

 

ਸਾਲ 1984 ਦੇ ਦੰਗਿਆਂ ਦੀਆਂ ਫਾਇਲਾਂ ਦੁਬਾਰਾਂ ਜਾਂਚ ਕਰਨ ਲਈ ਸੂਬਾ ਸਰਕਾਰ ਵੱਲੋਂ ਫਰਵਰੀ, 2019 ਵਿਚ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਦੇਖਿਆ ਕਿ ਕਥਿਤ ਤੌਰ ਉਤੇ ਉਸ ਸਮੇਂ ਪੁਲਿਸ ਕਰਮਚਾਰੀਆਂ ਵੱਲੋਂ ਕਥਿਤ ਤੌਰ ਉਤੇ ਦਬਾਅ ਦਿੱਤੀ ਗਈ ਕਤਲ ਅਤੇ ਡਕੈਤੀ ਸਬੰਧੀ ਕਈ ਫਾਇਲਾਂ ਗੁੰਮ ਹਨ।

 

ਕੁਝ ਮਾਮਲਿਆਂ ਵਿਚ ਐਸਆਈਟੀ ਨੂੰ ਐਫਆਈਆਰ ਅਤੇ ਕੇਸ ਡਾਇਰੀਆਂ ਤੱਕ ਨਹੀਂ ਮਿਲੀਆਂ, ਜੋ ਇੱਥੇ ਸਿੱਖਾਂ ਦੇ ਕਤਲ ਮਾਮਲੇ ਦੀ ਜਾਂਚ ਉਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਮਹੱਤਵਪੂਰਣ ਦਸਤਾਵੇਜ ਅਤੇ ਕੇਸ ਦੀਆਂ ਫਾਇਲਾਂ ਦੇ ਭੇਤ ਭਰੇ ਢੰਗ ਨਾਲ ਗੁੰਮ ਹੋਣ ਦੇ ਮੁੱਦੇ ਉਤੇ ਐਸਆਈਟੀ ਦੇ ਚੇਅਰਮੈਨ ਸਾਬਕਾ ਪੁਲਿਸ ਡਾਇਰੈਕਟਰ ਅਤੁਲ ਨੇ ਆਈਏਐਨਐਸ ਨੂੰ ਕਿਹਾ ਕਿ ਫਾਈਲਾਂ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।

 

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਿਚ ਸੀਨੀਅਰ ਅਧਿਕਾਰੀ ਰਹਿ  ਚੁੱਕੇ ਉਤਰ ਪ੍ਰਦੇਸ਼ ਕੈਡਰ ਦੇ ਸਾਬਕਾ ਆਈਪੀਐਸ ਅਧਿਕਾਰੀ ਅਤੁਲ ਨੇ ਕਿਹਾ ਕਿ ਅਸੀਂ ਤੱਥਾਂ ਦਾ ਪਤਾ ਲਗਾਉਣਾ ਚਾਹੁੰਦੇ ਹਾਂ।ਅਸੀਂ ਇਹ ਜਾਨਨਾ ਚਾਹੁੰਦੇ ਹਾਂ ਕਿ ਕੀ ਪੁਲਿਸ ਨੇ ਠੋਸ ਸਬੂਤ ਦੇ ਘਾਟ ਵਿਚ ਹੱਤਿਆ ਦੇ ਮਾਮਲੇ ਬੰਦ ਕਰ ਦਿੱਤੇ ਜਾਂ ਉਨ੍ਹਾਂ ਅਦਾਲਤ ਵਿਚ ਦੋਸ਼ ਪੱਤਰ ਦਾਖਲ ਕਰ ਦਿੱਤੇ ਹਨ, ਹਾਲਾਂਕਿ ਇਸ ਸਮੇਂ ਵਿਸਥਾਰ ਨਾਲ ਨਹੀਂ ਦਸ ਸਕਦਾ, ਕਿਉਂਕਿ ਸਾਨੂੰ ਅਜੇ ਤੱਕ ਹੱਤਿਆ ਨਾਲ ਸਬੰਧਤ ਕਈ ਮਾਮਲਿਆਂ ਦੀਆਂ ਫਾਈਲਾਂ ਨਹੀ ਮਿਲੀਆਂ ਹਨ।

 

ਕਾਨਪੁਰ ਵਿਚ ਸਿੱਖ ਵਿਰੋਧੀ ਦੰਗਿਆ ਸਬੰਧੀ ਕਤਲ, ਕਤਲ ਕਰਨ ਦਾ ਯਤਨ, ਡਕੈਤੀ, ਲੁੱਟ, ਅੱਗਜਨੀ, ਹਮਲਾ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਲਗਭਗ 1250 ਮਾਮਲੇ ਦਰਜ ਹੋਏ ਸਨ, ਹੈਰਾਨੀ ਢੰਗ ਨਾਲ ਗਾਇਬ ਹੋਈਆਂ ਫਾਇਲ ਹੱਤਿਆ ਅਤੇ ਡਕੈਤੀ ਵਰਗੇ ਗੰਭੀਰ ਅਪਰਾਧਾਂ ਦੀਆਂ ਹਨ, ਸੂਤਰਾਂ ਨੇ ਕਿਹਾ ਕਿ ਐਸਆਈਟੀ ਨੇ ਸ਼ੁਰੂਆਤੀ ਵਿਚ 38 ਅਪਰਾਧਾਂ ਨੂੰ ਗੰਭੀਰ ਮੰਨਿਆ, ਇਨ੍ਹਾਂ ਵਿਚ 26 ਮਾਮਲਿਆਂ ਦੀ ਜਾਂਚ ਪੁਲਿਸ ਨੇ ਬੰਦ ਕਰ ਦਿੱਤੀ, ਐਸਆਈਟੀ ਨੇ ਇਨ੍ਹਾਂ ਮਾਮਲਿਆਂ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਹੈ, ਤਾਂ ਕਿ ਦੋਸ਼ੀਆਂ ਨੂੰ ਬਚਾਇਆ ਜਾ ਸਕੇ।

 

ਐਸਆਈ ਦੇ ਪੁਲਿਸ ਸੁਪਰਡੈਂਟ (ਐਸਪੀ) ਬਾਲੇਂਦੁ ਭੂਸ਼ਣ ਨੇ ਹੁਣ ਇਨ੍ਹਾਂ ਫਾਈਲਾਂ ਨੂੰ ਜਾਂਚਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੂੰ ਸਭ ਤੋਂ ਮਹੱਤਵਪੂਰਣ ਫਾਇਲਾਂ ਗੁੰਮ ਮਿਲੀਆਂ, ਐਸਪੀ ਨੇ ਗੁੰਮ ਦਸਤਾਵੇਜਾਂ ਨੂੰ ਲਭਣ ਲਈ ਪ੍ਰਸ਼ਾਸਨ ਨੂੰ ਚੌਕਸ ਕਰ ਦਿੱਤਾ। ਉਨ੍ਹਾਂ ਅਜਿਹੇ ਅਪਰਾਧਾਂ ਦੇ ਗਵਾਹਾਂ ਨੂੰ ਵੀ ਅੱਗੇ ਆ ਕੇ ਆਪਣੇ ਬਿਆਨ ਦਰਜ ਕਰਾਉਣ ਦੀ ਅਪੀਲ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Kanpur 1984 Sikh riots files missing