ਅਗਲੀ ਕਹਾਣੀ

ਭੰਨਤੋੜ ਕਰਨ ਵਾਲਾ ਕਾਂਵੜੀਆ ਗ੍ਰਿਫਤਾਰ

ਭੰਨਤੋੜ ਕਰਨ ਵਾਲਾ ਕਾਂਵੜੀਆ ਗ੍ਰਿਫਤਾਰ

ਪੱਛਮੀ ਦਿੱਲੀ ਦੇ ਮੋਤੀ ਨਗਰ `ਚ ਵੀਰਵਾਰ ਦੀ ਸ਼ਾਮ ਨੂੰ ਆਈ 10 ਗੱਡੀ ਦੀ ਭੰਨ ਤੋੜ ਕਰਨ ਵਾਲੇ ਕਾਂਵੜੀਏ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਆਰੋਪੀ ਕਾਂਵੜੀਆ ਇਕ ਨਸ਼ੇੜੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸਦਾ ਪਿਛੋਕੜ ਅਪਰਾਧਿਕ ਰਿਹਾ ਹੈ।


ਡੀਸੀਪੀ (ਵੈਸਟ) ਵਿਜੈ ਕੁਮਾਰ ਨੇ ਦੱਸਿਆ ਕਿ ਦੋਸ਼ੀ ਰਾਹੁਲ ਉਰਫ ਬਿੱਲਾ ਦਿੱਲੀ ਦੇ ਉਤਮ ਨਗਰ ਦਾ ਰਹਿਣ ਵਾਲਾ ਹੈ ਅਤੇ ਉਹ ਬੇਰੁਜ਼ਾਗਰ ਹੈ। ਦੋਸ਼ੀ ਕਾਂਵੜੀਆ ਕਈ ਚੋਰੀ ਦੇ ਮਾਮਲਿਆਂ `ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬਿੱਲਾ ਦੇ ਖਿਲਾਫ਼ 2014 `ਚ ਕੇਸ ਦਰਜ ਕਰਵਾਇਆ ਗਿਆ ਸੀ ਅਤੇ ਉਹ ਜਮਾਨਤ ਉਤੇ ਚੱਲ ਰਿਹਾ ਸੀ। ਉਹ ਜੇਲ੍ਹ `ਚ ਛੇ ਮਹੀਨੇ ਗੁਜਾਰਨ ਦੇ ਬਾਅਦ ਬਾਹਰ ਆਇਆ ਸੀ।


ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਛਾਣਬੀਨ ਕਰਨ ਅਤੇ ਉਸ ਵੱਲੋਂ ਕਾਂਵੜੀਆਂ ਦੇ ਕਈ ਕੈਪਾਂ ਦੇ ਰਜਿਸਟਰ `ਚ ਕੀਤੀ ਗਈ ਐਂਟਰੀ ਤੋਂ ਪੁਲਿਸ ਨੂੰ ਰਾਹੁਲ ਨੂੰ ਪਹਿਚਾਣਨ `ਚ ਮਦਦ ਮਿਲੀ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਅਪਰਾਧੀ ਨੂੰ ਫਾਇਲਾਂ ਦੀ ਜਾਂਚ ਕੀਤੀ ਉਸ `ਚ ਰਾਹੁਲ ਦਾ ਨਾਮ ਪਾਇਆ ਗਿਆ।


ਉਸਦੇ ਬਾਅਦ ਪੁਲਿਸ ਰਾਹੁਲ ਦੇ ਉਤਮ ਨਗਰ ਵਾਲੇ ਘਰ ਗਈ ਅਤੇ ਉਸ ਤੋਂ ਪੁੱਛਗਿੱਛ ਕੀਤੀ। ਉਸਨੇ ਦੱਸਿਆ ਕਿ ਸ਼ੱਕੀ ਦੋਸ਼ੀ ਬਿੱਲਾ ਗੁਆਂਢ `ਚ ਹੀ ਸੀ। ਪੁਲਿਸ ਟੀਮ ਨੇ ਗੁਆਂਢ `ਚ ਸਰਗਰਮੀ ਨਾਲ ਤਲਾਸ਼ੀ ਲਈ ਅਤੇ ਆਖਿਰ ਨੂੰ ਰਾਹੁਲ ਉਰਫ ਬਿੱਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।


ਡੀਸੀਪੀ ਨੇ ਦੱਸਿਆ ਕਿ ਬਿੱਲਾ ਨੇ ਤੋੜਫੋੜ ਬਾਰੇ ਖਬਰ ਨਹੀਂ ਦੇਖੀ ਸੀ ਅਤੇ ਉਹ ਇਹ ਨਹੀਂ ਜਾਣਦਾ ਸੀ ਕਿ ਪੁਲਿਸ ਉਸਦੀ ਤਲਾਸ਼ੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬਿੱਲਾ ਦੇ ਹਰਿਦੁਆਰ ਤੋਂ ਗੰਗਾ ਦਾ ਪਾਣੀ ਲਿਆ ਅਤੇ ਵਾਪਸ ਘਰ ਆ ਰਿਹਾ ਸੀ, ਪ੍ਰੰਤੂ ਰਾਸਤੇ `ਚ ਉਸਨੇ ਹੋਰ ਕਾਵੜੀਆਂ ਦੇ ਨਾਲ ਗੱਡੀ `ਚ ਤੋੜਫੋੜ ਕੀਤੀ। ਉਹ ਕੈਮਰੇ `ਚ ਗੱਡੀ `ਚ ਡੰਡੇ ਨਾਲ ਬੰਨ ਤੋੜ ਕਰਦਾ ਹੋਇਆ ਸਾਫ ਦਿਖਾਈ ਦੇ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kanwariya arrested for damaging car in Delhi Moti Nagar is a drug addict and thief