ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਿਲ ਦੇਵ ਦੀ ਅਗਵਾਈ ਵਾਲੀ ਕਮੇਟੀ ਚੁਣੇਗੀ ਭਾਰਤੀ ਟੀਮ ਦੀ ਅਗਲਾ ਕੋਚ

 

ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਨੂੰ ਭਾਰਤੀ ਕ੍ਰਿਕਟ ਟੀਮ ਦਾ ਅਗਲਾ ਕੋਚ ਚੁਣਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਲਈ ਇੰਟਰਵਿਊ ਅਗਸਤ ਦੇ ਮੱਧ ਹੋਣ ਦੀ ਸੰਭਾਵਨਾ ਹੈ।

 

ਪ੍ਰਸ਼ਾਸਕਾਂ ਦੀ ਕਮੇਟੀ ਨੇ ਇੱਥੇ ਸ਼ੁੱਕਰਵਾਰ ਨੂੰ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ। ਕਪਿਲ ਤੋਂ ਇਲਾਵਾ ਕਮੇਟੀ ਵਿੱਚ ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਸ਼ਾਂਤਾ ਰੰਗਾਸਵਾਮੀ ਅਤੇ ਪੁਰਸ਼ ਟੀਮ ਦੇ ਸਾਬਕਾ ਕੋਚ ਅੰਸ਼ੂਮਾਨ ਗਾਇਕਵੜ ਸ਼ਾਮਲ ਹਨ।

 

ਸੀਓਏ ਮੁਖੀ ਵਿਨੋਦ ਰਾਏ ਨੇ ਬੈਠਕ ਤੋਂ ਬਾਅਦ ਕਿਹਾ ਕਿ ਇਹ ਤਿੰਨੋ ਪੁਰਸ਼ ਟੀਮ ਦੇ ਕੋਚ ਦਾ ਚੋਣ ਕਰਨਗੇ। ਇਹ ਆਰਜੀ ਕਮੇਟੀ ਨਹੀਂ ਹੈ ਪਰ ਇਹ ਸਾਰੇ ਹਿਤਾਂ ਦੇ ਟਕਰਾਅ ਦਾ ਮਸਲਾ ਹੈ। ਉਮੀਦਵਾਰਾਂ ਦੇ ਇੰਟਰਵਿਊ ਅਗਸਤ ਦੇ ਮੱਧ ਵਿੱਚ ਲਏ ਜਾਣਗੇ। ਭਾਰਤ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਨੂੰ ਵੈਸਟਇੰਡੀਜ਼ ਦੌਰੇ ਦੇ ਅਖ਼ੀਰ ਤਕ ਕਾਰਜਕਾਲ ਵਿੱਚ ਵਿਸਤਾਰ ਦਿਤਾ ਹੈ।

 

ਸੀਓਏ ਕ੍ਰਿਕਟ ਸਲਾਹਕਾਰ ਕਮੇਟੀ ਦੇ ਮੂਲ ਮੈਂਬਰਾਂ ਸੌਰਵ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ ਦੇ ਹਿੱਤਾਂ ਦੇ ਟਕਰਾਅ ਦੀ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਦੋਵਾਂ ਨੂੰ ਕੁਮੈਂਟਰੀ ਸਮੇਤ ਕ੍ਰਿਕਟ ਵਿੱਚ ਆਪਣੀ ਵੱਖ-ਵੱਖ ਭੂਮਿਕਾਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਚਾਹੀਦੀ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Dev led CAC to pick India next cricket coach