ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖ਼ਾਨ ਦੀ ਸ਼ਲਾਘਾ ਕੀਤੀ ਹੈ। ਕਪਿਲ ਦੇਵ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਦਾ ਇਹ ਕਬੂਲਨਾਮਾ ਕਿ ਪਾਕਿਸਤਾਨ ਦੀ ਜ਼ਮੀਨ ਨੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ, ਦਾ ਇਕਰਾਰ ਕਰਨਾ ਸ਼ਲਾਘਾਯੋਗ ਕਦਮ ਹੈ।
ਕਪਿਲ ਦੇਵ ਤੇ ਗੌਤਮ ਗੰਭੀਰ ਨਾਲ ਸਮਾਚਾਰ ਨਿਊਜ਼ ਚੈਨਲ ਏਬੀਪੀ ਨਿਊਜ਼ ਦੁਆਰਾ ਕਰਵਾਏ ਸ਼ਿਖਰ ਸੰਮੇਲਨ ਚ ਆਪਣੇ ਵਿਚਾਰ ਰੱਖ ਰਹੇ ਸਨ। ਕਪਿਲ ਦੇਵ ਨੇ ਕਿਹਾ, ਪਹਿਲੀ ਵਾਰ ਕਿਸੇ ਪਾਕਿਸਤਾਨ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦੀ ਗੱਲ ਕਬੂਲੀ ਹੈ, ਇਸ ਲਈ ਇਸਦੀ ਸ਼ਲਾਘਾ ਕਰਨੀ ਬਣਦੀ ਹੈ। ਉਹ ਵੀ ਇਕ ਵੱਡੇ ਮੰਚ ਤੇ। ਮੈਂ ਇਸ ਨੂੰ ਸਕਾਰਾਤਮਕ ਢੰਗ ਨਾਲ ਦੇਖਦਾ ਹਾਂ। ਪਰ ਹੁਣ ਪਾਕਿਸਤਾਨ ਨੂੰ ਸੁਧਾਰ ਕਰਨਾ ਚਾਹੀਦਾ ਹੈ।
ਕਪਿਲ ਦੇਵ ਨੇ ਅੱਗੇ ਕਿਹਾ ਕਿ ਇਥੋਂ ਹੀ ਬੇਹਤਰੀਨ ਕੰਮ ਹੋਣਾ ਚਾਹੀਦਾ ਹੈ, ਅਜਿਹੀ ਮੈਂ ਉਮੀਦ ਕਰਦਾ ਹਾਂ। ਸਾਨੂੰ ਮਾੜਾ ਜਿਹਾ ਸਮਾਂ ਦੇਣਾ ਚਾਹੀਦਾ ਹੈ ਹਾਲਾਂਕਿ ਜ਼ਿਆਦਾ ਸਮਾਂ ਨਹੀਂ ਦੇਣਾ ਹੋਵੇਗਾ ਤੇ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ। ਪਾਕਿਸਤਾਨ ਨਾਲ ਰਿਸ਼ਤੇ ਚੰਗੇ ਹੋਣਗੇ ਪਰ ਸਾਡੀ ਭਾਰਤ ਦੀ ਸ਼ਰਤ ਤੇ।
ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕੀ ਦੌਰੇ ਤੇ ਲੰਘੇ ਮੰਗਲਵਾਰ ਨੂੰ ਨਿਊਯਾਰਕ ਚ ਕਬੂਲ ਕੀਤਾ ਸੀ ਕਿ ਅਫ਼ਗਾਨਿਸਤਾਨ ਦੇ ਕੁਝ ਹਿੱਸਿਆਂ ਜਾਂ ਕਸ਼ਮੀਰ ਚ ਸਿਖਲਾਈ ਲੈ ਕੇ ਲੜਣ ਵਾਲੇ ਲਗਭਗ 40,000 ਅੱਤਵਾਦੀ ਉਨ੍ਹਾਂ ਦੇ ਮੁਲਕ ਚ ਰਹਿ ਹਨ।
.