ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਪਿਲ ਦੇਵ ਹੋਣਗੇ ਹਰਿਆਣਾ ਦੀ ਸਪੋਰਟਸ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ

ਕਪਿਲ ਦੇਵ ਹੋਣਗੇ ਹਰਿਆਣਾ ਦੀ ਸਪੋਰਟਸ ਯੂਨੀਵਰਸਿਟੀ ਦੇ ਪਹਿਲੇ VC

ਉੱਘੇ ਹਰਫ਼ਨਮੌਲਾ (ਆੱਲ–ਰਾਊਂਡਰ) ਕ੍ਰਿਕੇਟਰ ਕਪਿਲ ਦੇਵ ਰਾਏ ਸਥਿਤ ਹਰਿਆਣਾ ਦੀ ਸਪੋਰਟਸ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ (C) ਹੋਣਗੇ। ਇਸ ਸਬੰਧੀ ਐਲਾਨ ਹਰਿਆਣਾ ਦੇ ਖੇਡ ਮੰਤਰੀ ਸ੍ਰੀ ਅਨਿਲ ਵਿੱਜ ਨੇ ਅੱਜ ਕੀਤਾ।

 

 

ਇਸ ਤੋਂ ਪਹਿਲਾਂ ਹਰਿਆਣਾ ਦੇ ਮੰਤਰੀ ਮੰਡਲ ਨੇ ਬੀਤੇ ਮੰਗਲਵਾਰ ਨੂੰ ਹੀ ਰਾਏ ਵਿਖੇ ਹਰਿਆਣਾ ਦੀ ਸਪੋਰਟਸ ਯੂਨੀਵਰਸਿਟੀ ਸਥਾਪਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਯੂਨੀਵਰਸਿਟੀ ਕੋਲ ਸਰੀਰਕ ਸਿੱਖਿਆ ਤੇ ਸਪੋਰਟਸ ਸਾਇੰਸਜ਼ ਦੇ ਅਕਾਦਮਿਕ ਤੇ ਟ੍ਰੇਨਿੰਗ ਪ੍ਰੋਗਰਾਮ ਕਰਵਾਉਣ ਦੇ ਪੂਰੇ ਅਧਿਕਾਰ ਹੋਣਗੇ।

 

 

ਇਸ ਤੋਂ ਇਲਾਵਾ ਇਹ ਯੂਨੀਵਰਸਿਟੀ ਸਪੋਰਟਸ ਟੈਕਨਾਲੋਜੀ, ਸਪੋਰਟਸ ਮੈਡੀਸਨ, ਸਪੋਰਟਸ ਮੈਨੇਜਮੈਂਟ, ਸਪੋਰਟਸ ਇਨਫ਼ਰਾਸਟਰੰਕਚਰ ਇੰਜੀਨੀਅਰਿੰਗ, ਸਪੋਰਟਸ ਸਾਈਕੌਲੋਜੀ, ਸਪੋਰਟਸ ਨਿਊਟ੍ਰੀਸ਼ਨ, ਸਪੋਰਟਸ ਜਰਨਲਿਜ਼ਮ ਤੇ ਸਪੋਰਟਸ ਮਾਰਕਿਟਿੰਗ ਜਿਹੇ ਖੇਤਰਾਂ ਉੱਤੇ ਵੀ ਆਪਣਾ ਧਿਆਨ ਕੇਂਦ੍ਰਿਤ ਕਰੇਗੀ।

 

 

ਹਰਿਆਣਾ ਸ਼ਹਿਰ ਰਾਏ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨੇੜੇ ਸੋਨੀਪਤ ਜ਼ਿਲ੍ਹੇ ’ਚ ਸਥਿਤ ਹੈ। ਇੱਥੇ ਪਹਿਲਾਂ ਹੀ ਮੋਤੀ ਲਾਲ ਨਹਿਰੂ ਸਕੂਲ ਆੱਫ਼ ਸਪੋਰਟਸ ਵੀ ਸਥਿਤ ਹੈ।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਜਦੋਂ ਪਟਿਆਲਾ ਸਥਿਤ ਸਪੋਰਟਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਾਉਣ ਦੀ ਪੇਸ਼ਕਸ਼ ਕਪਿਲ ਦੇਵ ਸਾਹਵੇਂ ਰੱਖੀ ਗਈ ਸੀ, ਤਦ ਉਨ੍ਹਾਂ ਉਹ ਪੇਸ਼ਕਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Dev will be Haryana Sports University s first Vice Chancellor