ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਿਲ ਸਿੱਬਲ ਦਾ PM ਮੋਦੀ ’ਤੇ ਵਿਅੰਗ – ਵਾਜਪੇਈ ਦੀ ਨਹੀਂ ਸੁਣੀ, ਸਾਡੀ ਕੀ ਸੁਣੋਗੇ?

ਕਪਿਲ ਸਿੱਬਲ ਦਾ PM ਮੋਦੀ ’ਤੇ ਵਿਅੰਗ – ਵਾਜਪੇਈ ਦੀ ਨਹੀਂ ਸੁਣੀ, ਸਾਡੀ ਕੀ ਸੁਣੋਗੇ?

ਦਿੱਲੀ ਹਿੰਸਾ ਦੇ ਬਹਾਨੇ ‘ਰਾਜ–ਧਰਮ’ ਇੱਕ ਵਾਰ ਫਿਰ ਚਰਚਾਵਾਂ ’ਚ ਹੈ। ਸਭ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਦਿੱਲੀ ਹਿੰਸਾ ਬਹਾਨੇ ‘ਰਾਜ–ਧਰਮ’ ਦੀ ਨਸੀਹਤ ਕੀਤੀ ਸੀ। ਉਸ ਤੋਂ ਬਾਅਦ ਕਈ ਕਾਂਗਰਸੀ ਆਗੂਆਂ ਨੇ ‘ਰਾਜ–ਧਰਮ’ ਦੇ ਬਹਾਨੇ ਮੋਦੀ ਸਰਕਾਰ ਉੱਤੇ ਕਾਫ਼ੀ ਸਿਆਸੀ ਹਮਲੇ ਕੀਤੇ ਸਨ।

 

 

ਤਦ ਸਰਕਾਰ ਵੱਲੋਂ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ – ਕਾਂਗਰਸ ਰਾਜ–ਧਰਮ ਦੇ ਬਹਾਨੇ ਲੋਕਾਂ ਨੂੰ ਭੜਕਾਉਣ ਦਾ ਕੰਮ ਨਾ ਕਰੇ। ਹੁਣ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਮੋਦੀ ਸਰਕਾਰ ਉੱਤੇ ਵਿਅੰਗਾਤਮਕ ਸਿਆਸੀ ਹਮਲਾ ਬੋਲਿਆ ਹੈ।

 

 

ਅੱਜ ਸਨਿੱਚਰਵਾਰ ਨੂੰ ਸ੍ਰੀ ਕਪਿਲ ਸਿੱਬਲ ਨੇ ਟਵੀਟ ਕਰਦਿਆਂ ਕਿਹਾ – ‘ਕਾਨੂੰਨ ਮੰਤਰੀ ਕਾਂਗਰਸ ਨੂੰ ਆਖਦੇ ਹਨ ਕਿ ਸਾਨੂੰ ਰਾਜ–ਧਰਮ ਨਾ ਸਿਖਾਓ। ਅਸੀਂ ਕਿਵੇਂ ਤੁਹਾਨੂੰ ਸਿਖਾ ਸਕਦੇ ਹਾਂ ਮੰਤਰੀ ਸਾਹਿਬ। ਜਦੋਂ ਤੁਸੀਂ ਗੁਜਰਾਤ ’ਚ ਵਾਜਪੇਈ ਜੀ ਦੀ ਨਸੀਹਤ ਨਹੀਂ ਸੁਣੀ, ਤੁਸੀਂ ਸਾਡੀ ਕਿਉਂ ਸੁਣੋਗੇ। ਸੁਣਨਾ, ਸਿੱਖਣਾ ਤੇ ਰਾਜ–ਧਰਮ ਦੀ ਪਾਲਣਾ ਕਰਨਾ ਤੁਹਾਡੇ ਮਜ਼ਬੂਤ ਨੁਕਤਿਆਂ ਵਿੱਚੋਂ ਇੱਕ ਨਹੀਂ ਹੈ।’

 

 

ਤੁਹਾਨੂੰ ਚੇਤੇ ਹੋਵੇਗਾ ਕਿ ਸਾਲ 2002 ਦੇ ਗੁਜਰਾਤ ਦੰਗਿਆਂ ਵੇਲੇ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਤਦ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਰਾਜ–ਧਰਮ ਦੀ ਪਾਲਣਾ ਕਰਨ ਦੀ ਨਸੀਹਤ ਦਿੱਤੀ ਸੀ; ਉਸ ਵੇਲੇ ਗੁਜਰਾਤ ਦੰਗਿਆਂ ’ਚ ਸੈਂਕੜੇ ਲੋਕ ਮਾਰੇ ਗਏ ਸਨ।

 

 

ਦਿੱਲੀ ਹਿੰਸਾ ਨੂੰ ਲੈ ਕੇ ਸੋਨੀਆ ਗਾਂਧੀ ਦੀ ਲੀਡਰਸ਼ਿਪ ਹੇਠ ਕਾਂਗਰਸੀ ਆਗੂਆਂ ਦਾ ਵਫ਼ਦ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੂੰ ਮਿਲਿਆ ਸੀ ਤੇ ਸਰਕਾਰ ਨੂੰ ਰਾਜ–ਧਰਮ ਨਿਭਾਉਣ ਦੀ ਨਸੀਹਤ ਦਿੱਤੀ ਸੀ। ਇਸ ’ਤੇ ਹਮਲਾਵਰ ਹੋਈ ਭਾਜਪਾ ਤੇ ਸਰਕਾਰ ਵੱਲੋਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਮੋੜਵਾਂ ਹਮਲਾ ਕਰਦਿਆਂ ਕਿਹਾ ਸੀ ਕਿ ਕਾਂਗਰਸ ਪਾਰਟੀ ਰਾਜ–ਧਰਮ ਦੇ ਨਾਂਅ ’ਤੇ ਲੋਕਾਂ ਨੂੰ ਨਾ ਭੜਕਾਵੇ।

 

 

ਸ੍ਰੀ ਪ੍ਰਸਾਦ ਨੇ ਕਿਹਾ ਸੀ ਕਿ ਰਾਮਲੀਲਾ ਮੈਦਾਨ ’ਚ ਕਾਂਗਰਸ ਪਾਰਟੀ ਦੇ ਆਗੂਆਂ ਨੇ ਭੜਕਾਊ ਭਾਸ਼ਾ ਦੀ ਵਰਤੋਂ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Sibal satires on PM Modi You did not heed Vajpayee we are nothing