ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HTLS 2019 : ਸੈਫ ਅਲੀ ਖਾਨ ਨਾਲ ਵਿਆਹ 'ਤੇ ਬੋਲੀ ਕਰੀਨਾ ਕਪੂਰ - 'ਮੇਰੀ ਜ਼ਿੰਦਗੀ ਦਾ ਸੱਭ ਤੋਂ ਸਹੀ ਫੈਸਲਾ'

17ਵੇਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ–2019 ’ਚ ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਨੇ ਪ੍ਰੋਫੈਸ਼ਨਲ ਤੋਂ ਲੈ ਕੇ ਨਿੱਜੀ ਜ਼ਿੰਦਗੀ ਤੱਕ ਦੀ ਗੱਲਬਾਤ ਕੀਤੀ। ਕਰੀਨਾ ਤੋਂ ਇਸ ਦੌਰਾਨ ਪੁੱਛਿਆ ਗਿਆ ਕਿ ਜਦੋਂ ਉਹ ਆਪਣੇ ਕਰੀਅਰ ਦੇ ਸ਼ਿਖਰ 'ਤੇ ਸੀ ਤਾਂ ਉਨ੍ਹਾਂ ਨੇ ਵਿਆਹ ਕਰਵਾਇਆ। ਇਸ 'ਤੇ ਕਰੀਨਾ ਨੇ ਕਿਹਾ, "ਪਿਆਰ ਕਰਨਾ ਕੋਈ ਪਾਪ ਤਾਂ ਨਹੀਂ ਹੈ ਜਾਂ ਕੀ ਮੈਨੂੰ ਵਿਆਹ ਨਹੀਂ ਕਰਵਾਉਣਾ ਚਾਹੀਦਾ ਸੀ। ਮੈਂ ਉਹ ਕਰਾਂਗੀ ਜੋ ਮੈਨੂੰ ਕਰਨਾ ਹੈ। ਲੋਕ ਮੈਨੂੰ ਕਹਿੰਦੇ ਸਨ ਕਿ ਤੁਹਾਡਾ ਕਰੀਅਰ ਖਤਮ ਹੋ ਗਿਆ ਹੈ ਤਾਂ ਮੈਂ ਇਹੀ ਕਹਿੰਦੀ ਸੀ ਕਿ ਠੀਕ ਹੈ ਹੋ ਗਿਆ ਤਾਂ ਹੋ ਗਿਆ। ਪਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਵਿਆਹ ਦਾ ਮੇਰਾ ਫੈਸਲਾ ਸੱਭ ਤੋਂ ਸਹੀ ਫੈਸਲਾ ਸੀ।"
 

ਕਰੀਨਾ ਨੇ ਕਿਹਾ, "ਜਦੋਂ ਮੈਂ ਪ੍ਰੈਗਨੈਂਟ ਸੀ ਤਾਂ ਮੈਨੂੰ ਇੱਕ ਫਿਲਮ ਕਰਨੀ ਸੀ। ਜਦੋਂ ਮੈਂ ਫਿਲਮ ਦੀ ਪ੍ਰੋਡਿਊਸਰ ਨੂੰ ਇਸ ਬਾਰੇ ਦੱਸਿਆ ਕਿ ਮੈਂ ਪ੍ਰੈਗਨੈਂਟ ਹਾਂ ਤਾਂ ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ ਅਸੀ ਸਕ੍ਰਿਪਟ 'ਚ ਤੁਹਾਡਾ ਕਿਰਦਾਰ ਹੀ ਪ੍ਰੈਗਨੈਂਟ ਦਾ ਰੱਖ ਦਿਆਂਗੇ। ਪਰ ਫਿਰ ਮੈਨੂੰ ਪ੍ਰੋਡਿਊਸਰ ਦਾ ਫੋਨ ਆਉਂਦਾ ਹੈ ਕਿ ਉਹ ਮੇਰੇ ਨਾਲ ਇਹ ਫਿਲਮ ਨਹੀਂ ਕਰ ਸਕੇਗੀ, ਕਿਉਂਕਿ ਉਨ੍ਹਾਂ ਨੂੰ ਇੰਸ਼ੋਰੈਂਸ ਨਹੀਂ ਮਿਲ ਰਿਹਾ ਹੈ। ਤਾਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀ ਆਪਣੀ ਫਿਲਮ ਮੇਰੇ ਬਗੈਰ ਬਣਾ ਲਓ। ਪ੍ਰੋਡਿਊਸਰ ਨੇ ਕਿਹਾ ਕਿ ਨਹੀਂ ਅਸੀ ਇੰਤਜਾਰ ਕਰਾਂਗੇ। ਉਹ ਮਹਿਲਾ ਪ੍ਰੋਡਿਊਸਰ ਸੀ, ਜਿਨ੍ਹਾਂ ਨੇ 4 ਅਦਾਕਾਰਾਵਾਂ ਨਾਲ ਫਿਲਮ ਬਣਾਈ।"
 

ਕਰੀਨਾ ਨੇ ਕਿਹਾ, "ਇਸ ਫਿਲਮ ਨੂੰ ਵਧੀਆ ਰਿਸਪਾਂਸ ਮਿਲਿਆ ਅਤੇ ਮੇਰਾ ਬੇਟਾ ਮੇਰੇ ਨਾਲ ਸ਼ੂਟਿੰਗ 'ਤੇ ਜਾਂਦਾ ਸੀ। ਮੈਨੂੰ ਲੱਗਦਾ ਹੈ ਕਿ ਮੇਰਾ ਉਹ ਫੈਸਲਾ ਵੀ ਸਹੀ ਸੀ। ਮੈਨੂੰ ਲੱਗਦਾ ਹੈ ਕਿ ਮੇਰੇ ਬੇਟੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਮਾਂ ਕੰਮ ਕਰਦੀ ਹੈ। ਸੈਫ ਨੇ ਮੈਨੂੰ ਕਿਹਾ ਸੀ ਕਿ ਬੇਟੇ ਨੂੰ ਨਾਲ ਲੈ ਜਾਓ ਅਤੇ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕੀ ਕੰਮ ਕਰਦੀ ਹਾਂ।"
 

ਕਰੀਨਾ ਨੇ ਕਿਹਾ, "ਤੈਮੂਰ ਬਹੁਤ ਹੀ ਬਹਾਦੁਰ ਹੈ। ਉਹ ਮੇਰੇ ਨਾਲ 20 ਦਿਨ ਦੇ ਸ਼ੂਟ ਲਈ ਪੰਜਾਬ ਆਇਆ ਸੀ। ਮੈਂ 8 ਘੰਟੇ ਦਾ ਸ਼ੂਟ ਕਰਦੀ ਸੀ ਅਤੇ ਫਿਰ ਉਸ ਨੂੰ ਸੁਆਉਣ ਜਾਂਦੀ ਸੀ। ਪ੍ਰੋਡਿਊਸਰ ਅਤੇ ਐਕਟਰ ਆਮਿਰ ਖਾਨ ਸਾਰੇ ਮੇਰੀ ਬਹੁਤ ਮਦਦ ਕਰਦੇ ਸਨ। ਉਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kareena Kapoor says marrying Saif was the best decision of my life at hindustan times leader summit 2019