ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰਗਿਲ ਜਿੱਤ ਦਿਵਸ : 527 ਸ਼ਹੀਦ ਜਵਾਨਾਂ ਨੂੰ ਸਲਾਮ

ਕਾਰਗਿਲ ਜਿੱਤ ਦਿਵਸ : 527 ਸ਼ਹੀਦ ਜਵਾਨਾਂ ਨੂੰ ਸਲਾਮ

ਸਾਲ 1999 ਵਿਚ ਪਾਕਿਸਤਾਨ ਨਾਲ ਭਾਰਤ ਦੀ ਹੋਈ ਕਾਰਗਿਲ ਜੰਗ ਵਿਚ ਅੱਜ ਦੇ ਦਿਨ 26 ਜੁਲਾਈ ਨੂੰ ਭਾਰਤ ਨੇ ਜਿੱਤ ਪ੍ਰਾਪਤ ਕਰ ਲਈ ਸੀ। ਇਸ ਜਿੱਤ ਨੂੰ ਅੱਜ 20 ਸਾਲ ਹੋ ਚੁੱਕੇ ਹਨ।  ਜੰਗ ਜਿੱਤਣ ਲਈ ਭਾਰਤੀ ਸੈਨਾ ਵੱਲੋਂ ਬਹਾਦਰੀ ਨਾਲ ਕੀਤੇ ਗਏ ਕੰਮ ਉਤੇ ਦੇਸ਼ ਵਾਸੀਆਂ ਨੂੰ ਮਾਣ ਹੈ।

 

 ਉਸ ਸਮੇਂ ਪਾਕਿਸਤਾਨ ਵੱਲੋਂ ਕਾਰਗਿਲ ਦੀਆਂ ਪਹਾੜੀਆਂ ਉਤੇ 5,000 ਫੌਜੀਆਂ ਦੇ ਨਾਲ  ਘੁਸਪੈਠ ਕਰਕੇ ਕਬਜ਼ਾ ਕਰ ਲਿਆ ਸੀ ਅਤੇ 3 ਮਈ 1999 ਨੂੰ ਜੰਗ ਦੀ ਸ਼ੁਰੂਆਤ ਕਰ ਦਿੱਤੀ ਸੀ।  ਇਸ ਦਾ ਪਾਕਿ ਨੂੰ ਮੂੰਹਤੋੜ ਜਵਾਬ ਦਿੰਦੇ ਹੋਏ ਭਾਰਤੀ ਫੌਜੀਆਂ ਨੇ ਪਾਕਿ ਫੌਜੀਆਂ ਨੂੰ ਭਜਾਉਣ ਲਈ ਆਪਰੇਸ਼ਨ ਚਲਾਇਆ।

 

ਇਸ ਜੰਗ ਵਿਚ ਭਾਰਤ ਦੇ 527 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ 1300 ਤੋਂ ਜ਼ਿਆਦਾ ਜ਼ਖਮੀ ਹੋਏ।

ਇਸ ਜੰਗ ਦੌਰਾਨ ਕਰੀਬ ਦੋ ਲੱਖ ਪੰਜਾਹ ਹਜ਼ਾਰ ਗੋਲੇ ਸੁੱਟੇ ਗਏ। ਉਥੇ, 5,000 ਬੰਬ ਫਾਈਰ ਕਰਨ ਲਈ 300 ਤੋਂ ਜ਼ਿਆਦਾ ਮੋਰਟਾਰ, ਤੋਪਾਂ ਅਤੇ ਰਾਕੇਟ ਲਾਂਚਰ ਦੀ ਵਰਤੋਂ ਕੀਤੀ ਗਈ। ਲੜਾਈ ਦੇ 17 ਦਿਨਾਂ ਵਿਚ ਹਰ ਰੋਜ ਪ੍ਰਤੀ ਮਿੰਟ ਵਿਚ ਇਕ ਰਾਉਂਡ ਫਾਈਰ ਕੀਤਾ ਗਿਆ।

 

ਇਸ ਜੰਗ ਵਿਚ ਭਾਰਤੀ ਹਵਾਈ ਫੌਜ ਨੇ ਪਾਕਿ ਖਿਲਾਫ ਮਿਗ 27 ਅਤੇ ਮਿਗ 29 ਦੀ ਵੀ ਵਰਤੋਂ ਕੀਤੀ।

ਭਾਰਤੀ ਫੌਜ ਨੇ 26 ਜੁਲਾਈ ਨੂੰ 18 ਹਜ਼ਾਰ ਫੁੱਟ ਦੀ ਉਚੀ ਉਤੇ ਕਾਰਗਿਲ ਦੀ ਜੰਗ ਜਿੱਤ ਲਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Kargil wins day salute to 527 martyrs