ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਚੀਫ਼ ਜਸਟਿਸ ਤੋਂ ਬਾਅਦ ਚੋਰਾਂ ਨੇ ਇਕ ਹੋਰ ਜੱਜ ਦੇ ਬੈਂਕ ਖਾਤੇ ਤੋਂ ਨਕਦੀ ਕੱਢੀ

 

ਅਜੇ ਸਾਬਕਾ ਚੀਫ਼ ਜਸਟਿਸ ਨਾਲ ਹੋਈ ਠੱਗੀ ਦਾ ਕੇਸ ਦਿੱਲੀ ਪੁਲਿਸ ਅਜੇ ਸੁਲਝਾ ਵੀ ਨਹੀਂ ਸਕੀ ਸੀ ਕਿ ਹੁਣ ਕੜਕੜਡੂਮਾ ਕੋਰਟ ਦੇ ਇੱਕ ਮੈਟ੍ਰੋਪਾਲਿਟਨ ਜੱਜ ਨਾਲ ਆਨਲਾਈਨ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।

 

ਚੋਰਾਂ ਨੇ ਐਤਵਾਰ ਨੂੰ ਮੈਟਰੋਪੋਲੀਟਨ ਮੈਜਿਸਟਰੇਟ ਮੁਨੀਸ਼ ਗਰਗ ਦੇ ਬੈਂਕ ਖਾਤੇ ਨੂੰ ਹੈਕ ਕਰਕੇ 35 ਹਜ਼ਾਰ ਰੁਪਏ ਕੱਢ ਲਏ। ਪੁਲਿਸ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਮੁਨੀਸ਼ ਗਰਗ ਨੇ ਕਦੇ ਵੀ ਆਪਣੇ ਖਾਤੇ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਮੈਂ ਕਦੇ ਇੰਟਰਨੈੱਟ ਬੈਂਕਿੰਗ ਦੀ ਵੀ ਵਰਤੋਂ ਨਹੀਂ ਕੀਤੀ। ਪੁਲਿਸ ਏਟੀਐਮ ਤੋਂ ਰਕਮ ਕੱਢੀ ਗਈ ਹੈ ਉਥੋਂ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। 

 

ਪੁਲਿਸ ਅਨੁਸਾਰ ਮੁਨੀਸ਼ ਗਰਗ ਕੜਕੜਡੂਮਾ ਰਿਹਾਇਸ਼ੀ ਕੰਪਲੈਕਸ ਵਿੱਚ ਰਹਿੰਦੇ ਹਨ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ  ਐਤਵਾਰ ਦੇਰ ਰਾਤ ਉਨ੍ਹਾਂ ਦੇ ਮੋਬਾਇਲ ਉੱਤੇ ਐਸਐਮਐਸ ਆਇਆ ਜਿਸ ਵਿੱਚ ਉਨ੍ਹਾਂ ਦੇ ਖਾਤੇ ਤੋਂ 35 ਹਜ਼ਾਰ ਰੁਪਏ ਕੱਢੇ ਜਾਣ ਬਾਰੇ ਜਾਣਕਾਰੀ ਮਿਲੀ। ਹਾਲਾਂਕਿ ਡੇਬਿਟ ਕਾਰਡ ਉਨ੍ਹਾਂ ਕੋਲ ਹੀ ਸੀ।  

 

ਜ਼ਿਕਰਯੋਗ ਹੈ ਕਿ ਬੀੇਤੀ ਦਿਨ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜੱਜ ਆਰਐਮ ਲੋਢਾ ਨਾਲ ਆਨਲਾਈਨ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ। ਚੋਰਾਂ ਨੇ ਸਾਬਕਾ ਸੀਜੇਆਈ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਕੋਲੋ ਇੱਕ ਲੱਖ ਰੁਪਏ ਠੱਗ ਲਏ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karkardooma Court Judge duped Of Rs 35 Thousand by online fraudsters